05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬੱਚਿਆਂ...

ਖ਼ਤਮ ਹੋਣ ਤੋਂ ਬਾਅਦ ਵੀ ਫੇਫੜਿਆਂ ’ਤੇ ਪੈਂਦਾ ਰਹਿੰਦਾ ਹੈ। ਡਾ.

Ad Position 21
No active advertisement
(Ã ਸਫਾ 5 ਦੀ ਬਾਕੀ Æ) 05-11-2026
ਖ਼ਤਮ ਹੋਣ ਤੋਂ ਬਾਅਦ ਵੀ ਫੇਫੜਿਆਂ ’ਤੇ ਪੈਂਦਾ ਰਹਿੰਦਾ ਹੈ। ਡਾ. ਵਾਨੀ ਨੇ ਦੱਸਿਆ ਕਿ ਪਟਾਕਿਆਂ ਦੇ ਧੂੰਏਂ ’ਚ ਪੀ.ਐੱਮ. 2.5 ਤੇ ਪੀ.ਐੱਮ. 10 ਵਰਗੇ ਬਰੀਕ ਕਣਾਂ ਦੇ ਨਾਲ ਜ਼ਹਿਰੀਲੀਆਂ ਗੈਸਾਂ ਅਤੇ ਧਾਤਾਂ ਦੇ ਯੋਗਿਕ ਮੌਜੂਦ ਹੁੰਦੇ ਹਨ। ਇਹ ਕਣ ਫੇਫੜਿਆਂ ਦੇ ਅੰਦਰ ਤੱਕ ਪਹੁੰਚ ਕੇ ਸੋਜ ਤੇ ਜਲਣ ਪੈਦਾ ਕਰ ਸਕਦੇ ਹਨ ਅਤੇ ਫੇਫੜਿਆਂ ’ਤੇ ਵਾਧੂ ਦਬਾਅ ਪਾਉਂਦੇ ਹਨ। ਅਸਥਮਾ, ਸੀ.ਓ.ਪੀ.ਡੀ. ਤੇ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ’ਚ ਇਨ੍ਹਾਂ ਦੇ ਸੰਪਰਕ ’ਚ ਆਉਣ ਨਾਲ ਲੱਛਣ ਗੰਭੀਰ ਹੋ ਸਕਦੇ ਹਨ ਤੇ ਬਿਮਾਰੀ ਦਾ ਦੌਰਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ’ਚ ਹਵਾ ਦੀ ਰਫ਼ਤਾਰ ਘੱਟ ਹੋਣ ਤੇ ਤਾਪਮਾਨ ’ਚ ਬਦਲਾਅ ਵਰਗੀਆਂ ਸਥਿਤੀਆਂ ਕਾਰਨ ਪ੍ਰਦੂਸ਼ਕ ਜ਼ਮੀਨ ਦੇ ਨੇੜੇ ਹੀ ਰਹਿ ਜਾਂਦੇ ਹਨ। ਇਸ ਨਾਲ ਪਟਾਕੇ ਚਲਾਉਣੇ ਬੰਦ ਹੋਣ ਤੋਂ ਬਾਅਦ ਵੀ ਲੋਕਾਂ ਦਾ ਪ੍ਰਦੂਸ਼ਣ ਦੇ ਸੰਪਰਕ ’ਚ ਰਹਿਣਾ ਜਾਰੀ ਰਹਿੰਦਾ ਹੈ। ਡਾ. ਵਾਨੀ ਨੇ ਚਿਤਾਵਨੀ ਦਿੱਤੀ ਕਿ ਗ੍ਰੀਨ ਪਟਾਕੇ ਵੀ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਨਹੀਂ ਹੁੰਦੇ। ਇਨ੍ਹਾਂ ’ਚੋਂ ਵੀ ਬਰੀਕ ਕਣ ਤੇ ਹੋਰ ਪ੍ਰਦੂਸ਼ਕ ਨਿਕਲ ਸਕਦੇ ਹਨ। ਇਸ ਲਈ ਦੀਵਾਲੀ ਦੌਰਾਨ ਤੇ ਇਸ ਤੋਂ ਬਾਅਦ ਵੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸਥਮਾ ਤੇ ਸੀ.ਓ.ਪੀ.ਡੀ. ਦੇ ਮਰੀਜ਼ ਆਪਣੇ ਨਾਲ ਇਨਹੇਲਰ ਜਰੂਰ ਰੱਖਣ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ’ਚ ਚੋਰਾਂ ਨੇ ਛੱਤ ਪਾੜ ਕੇ ਕਬਾੜ ਦੀ ਦੁਕਾਨ ਸਮੇਤ 3 ਦੁਕਾਨਾਂ ਤੋਂ ਕੀਤੀ ਚੋਰੀ ਅਗਲੀ ਖ਼ਬਰ ਜਿਮਖਾਨਾ ਕਲੱਬ ਵਿਖੇ ਦੀਵਾਲੀ ਮੌਕੇ ਮਹਾਂ ਬੰਪਰ ਤੰਬੋਲਾ-ਲੱਕੀ ਡਰਾਅ ਕੱਢੇ
Ad Position 24