ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ ਭੇਟ
ਜਲੰਧਰ, 19 ਨਵੰਬਰ (ਜਸਪਾਲ ਸਿੰਘ)-ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਵਰਗਵਾਸੀ ਸ੍ਰੀਮਤੀ ਇੰਦਰਾ ਗਾਂਧੀ ਦਾ ਜਨਮ ਦਿਨ ਜਲੰਧਰ ਵਿਖੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਜਲੰਧਰ, 19 ਨਵੰਬਰ (ਜਸਪਾਲ ਸਿੰਘ)-ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਵਰਗਵਾਸੀ ਸ੍ਰੀਮਤੀ ਇੰਦਰਾ ਗਾਂਧੀ ਦਾ ਜਨਮ ਦਿਨ ਜਲੰਧਰ ਵਿਖੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਨੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ, ਬੈਂਕਾਂ ਦਾ ਰਾਸ਼ਟਰੀਕਰਨ ਕੀਤਾ, ਹਰੀ ਕ੍ਰਾਂਤੀ ਨੂੰ ਹੁਲਾਰਾ ਦਿੱਤਾ ਅਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਇਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਇੰਦਰਾ ਗਾਂਧੀ ਸਿਰਫ ਇੱਕ ਨੇਤਾ ਨਹੀਂ ਸਨ, ਸਗੋਂ ਇੱਕ ਯੁੱਗ ਸਨ। ਉਨ੍ਹਾਂ ਦੀ ਸੋਚ, ਉਨ੍ਹਾਂ ਦਾ ਹੌਂਸਲਾ ਅਤੇ ਦੇਸ਼ ਪ੍ਰਤੀ ਉਨ੍ਹਾਂ ਦਾ ਪਿਆਰ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਵੱਸਦਾ ਹੈ। ਇਸ ਮੌਕੇ ਪ੍ਰਭਦਿਆਲ ਭਗਤ , ਡਾ ਜਸਲੀਨ ਸੇਠੀ, ਰਵੀਸ਼ ਰਾਜ ਸ਼ਰਮਾ , ਨਿਸ਼ਾਂਤ ਘਈ , ਰੋਹਨ ਚੱਢਾ , ਰਾਜੇਸ਼ ਜਿੰਦਲ , ਕਰਨ ਸੁਮਨ , ਅਸ਼ਵਨੀ ਸੋਂਧੀ , ਅਸ਼ੋਕ ਹੰਸ , ਗੁਲਸ਼ਨ ਮਿੱਡਾ , ਕਰਨ ਵਰਮਾ , ਅਰੁਣ ਸਹਿਗਲ , ਰੋਹਿਤ ਤਲਵਾੜ , ਮਨੀਸ਼ ਗੁਪਤਾ , ਸਰਬਜੀਤ ਮੰਨਾ, ਯਸ਼ਵੀਰ ਗੋਬਿੰਦਗੜ੍ਹ , ਰਜਨੀਸ਼ ਸੈਣੀ , ਅਨੂੰ ਗੁਪਤਾ , ਰਣਜੀਤ ਰਾਣੋ , ਆਸ਼ਾ ਰਾਣੀ , ਵਿੱਕੀ ਆਬਾਦਪੁਰਾ , ਮੁਖਤਿਆਰ ਅਹਿਮਦ , ਹੈਦਰ ਅਲੀ , ਵਿਪਨ ਕੁਮਾਰ , ਨਰੇਸ਼ ਕੁਮਾਰ , ਰਜਿੰਦਰ ਸਹਿਗਲ , ਕਿਸ਼ਨ ਲਾਲ ਮੱਟੂ , ਰਿਆਨ ਹੈਰਿਸ , ਆਲਮ ਅਲੀ , ਤਲਜੀਤ ਸਿੰਘ , ਕੁਲਦੀਪ ਖ਼ਾਲਸਾ , ਰਜਿੰਦਰ ਨੀਟਾ ਆਦਿ ਮੌਜੂਦ ਸਨ ।