ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੀ ਜ਼ੋਨਲ ਕਮੇਟੀ ਦੇ ਮਨਜੀਤ ਸਿੰਘ ਗਰੋਵਰ ਬਣੇ ਕਨਵੀਨਰ
ਜਲੰਧਰ, 19 ਨਵੰਬਰ (ਸ਼ਿਵ)-ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼-ਪੰਜਾਬ ਦੇ ਜਲੰਧਰ ਜ਼ੋਨ ਦੀ ਮਾਸਿਕ ਮੀਟਿੰਗ ਬਾਨੀ ਸੂਬਾ ਪ੍ਰਧਾਨ ਇੰਜੀ. ਵਾਸੁਦੇਵ ਸ਼ਰਮਾ ਅਤੇ ਸੂਬਾ ਪ੍ਰਧਾਨ ਇੰਜੀ.
ਜਲੰਧਰ, 19 ਨਵੰਬਰ (ਸ਼ਿਵ)-ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼-ਪੰਜਾਬ ਦੇ ਜਲੰਧਰ ਜ਼ੋਨ ਦੀ ਮਾਸਿਕ ਮੀਟਿੰਗ ਬਾਨੀ ਸੂਬਾ ਪ੍ਰਧਾਨ ਇੰਜੀ. ਵਾਸੁਦੇਵ ਸ਼ਰਮਾ ਅਤੇ ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਅਗਲੇ ਦੋ ਸਾਲਾਂ ਲਈ ਜ਼ੋਨਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਚੋਣ ਪ੍ਰਕਿਰਿਆ ਦੌਰਾਨ ਇੰਜੀ. ਮਨਜੀਤ ਸਿੰਘ ਗਰੋਵਰ ਨੂੰ ਜ਼ੋਨਲ ਕਨਵੀਨਰ, ਸਤਨਾਮ ਸਿੰਘ ਅਟਵਾਲ ਨੂੰ ਫਾਇਨਾਂਸ ਸਕੱਤਰ, ਵੀ.ਕੇ. ਕਪੂਰ (ਸੀਨੀਅਰ) ਨੂੰ ਮੁੱਖ ਸਲਾਹਕਾਰ, ਅਸ਼ਵਨੀ ਪਹੂਜਾ, ਅਸੋਕ ਪਰਿੰਜਾ, ਉਮ ਪ੍ਰਕਾਸ਼ ਗੰਭੀਰ, ਸੁਰਜੀਤ ਸਿੰਘ, ਹਰਭਜਨ ਸਿੰਘ, ਪਰਵੀਨ ਕੁਮਾਰ, ਬਲਬੀਰ ਸਿੰਘ ਸੈਣੀ, ਬਲਦੇਵ ਸਿੰਘ, ਉਦੈ ਖੁਰਾਣਾ, ਜੇ. ਪੀ. ਮੰਗੋਤਰਾ (ਸਾਰੇ ਕੋ-ਕਨਵੀਨਰ) ਹਰੀਸ਼ ਸ਼ਰਮਾ ਨੂੰ ਆਫਿਸ ਸਕੱਤਰ ਅਤੇ ਅਨਿਲ ਚੱਢਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਅਹੁਦਿਆਂ ‘ਤੇ ਹੋਰ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਅੱਠ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਤੇ ਨਵੰਬਰ ਮਹੀਨੇ ਵਿਚ ਜਨਮ ਦਿਨ ਵਾਲੇ ਨੌਂ ਮੈਂਬਰਾਂ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਬਾਨੀ ਸੂਬਾ ਪ੍ਰਧਾਨ ਇੰਜੀ. ਵਾਸੁਦੇਵ ਸ਼ਰਮਾ ਨੇ ਮੈਂਬਰਾਂ ਨੂੰ ਆਪਣੇ ਪੈਨਸ਼ਨ ਸਬੰਧੀ ਹੱਕਾਂ ਪ੍ਰਤੀ ਜਾਗਰੂਕ ਤੇ ਇਕਜੁੱਟ ਰਹਿਣ ਦੀ ਅਪੀਲ ਕੀਤੀ। ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਸਾਂਝੇ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਇੰਜੀ. ਸੁਰਿੰਦਰ ਸਿੰਘ ਨੇ ਗੀਤ ਅਤੇ ਇੰਜੀ. ਅਵਤਾਰ ਸਿੰਘ ਬੈਂਸ ਨੇ ਕਵਿਤਾ ਪੇਸ਼ ਕਰਕੇ ਸਮਾਗਮ ਨੂੰ ਰੰਗਾਰੰਗ ਬਣਾਇਆ। ਅੰਤ ’ਚ ਇੰਜੀ. ਵੀ.ਕੇ. ਕਪੂਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।