28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐੱਸ.ਡੀ.ਐੱਮ. ਅਦਿੱਤਿਆ ਗੁਪਤਾ ਨੇ ‘ਇੰਡੀਆ ਇੰਟਰਨੈਸ਼ਨਲ ਪਿੱਚ ਐਂਡ ਪੁੱਟ ਓਪਨ’ ’ਚ ਜਿੱਤੀ ਰਨਰ-ਅਪ ਟਰਾਫ਼ੀ

ਜਲੰਧਰ, 28 ਨਵੰਬਰ (ਜਤਿੰਦਰ ਪੰਮੀ)–ਐੱਸ. ਡੀ.

Ad Position 21
No active advertisement
‘ਇੰਡੀਆ ਇੰਟਰਨੈਸ਼ਨਲ ਪਿੱਚ ਐਂਡ ਪੁੱਟ ਓਪਨ’ ’ਚ ਰਨਰ-ਅਪ ਟ੍ਰਾਫੀ ਜਿੱਤਣ ’ਤੇ ਐੱਸ. ਡੀ. ਐੱਮ. ਜਲੰਧਰ-2 ਅਦਿੱਤਿਆ ਗੁਪਤਾ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ। ਤਸਵੀਰ–ਮੁਨੀਸ਼ 29-11-2026
ਜਲੰਧਰ, 28 ਨਵੰਬਰ (ਜਤਿੰਦਰ ਪੰਮੀ)–ਐੱਸ. ਡੀ. ਐੱਮ. ਜਲੰਧਰ-2 ਅਦਿੱਤਿਆ ਗੁਪਤਾ ਨੇ ਵੱਕਾਰੀ ‘ਇੰਡੀਆ ਇੰਟਰਨੈਸ਼ਨਲ ਪਿੱਚ ਐਂਡ ਪੁੱਟ ਓਪਨ 2026’ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ 14 ਦੇਸ਼ਾਂ ਦੇ 70 ਤੋਂ ਵੱਧ ਗੋਲਫਰਾਂ ਦੇ ਸਖ਼ਤ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦਿਆਂ ਅਦਿੱਤਿਆ ਗੁਪਤਾ ਨੇ ਤਿੰਨ ਰਾਊਂਡਾਂ ਵਿੱਚ 154 (-8 ਅੰਡਰ ਪਾਰ) ਦੇ ਸ਼ਾਨਦਾਰ ਸਕੋਰ ਨਾਲ ‘ਰਨਰ-ਅੱਪ’ ਟਰਾਫੀ ਹਾਸਲ ਕੀਤੀ। ਉਹ ਕੈਟਾਲੋਨੀਆ (ਸਪੇਨ) ਦੇ ਅਲੈਗਜ਼ੈਂਡਰ ਅਲਬਿਨਾਨਾ ਤੋਂ ਮਹਿਜ਼ ਦੋ ਸਟ੍ਰੋਕ ਪਿੱਛੇ ਰਹੇ। ਇੰਡੀਅਨ ਪਿੱਚ ਐਂਡ ਪੁੱਟ ਐਸੋਸੀਏਸ਼ਨ (ਆਈ.ਪੀ.ਪੀ.ਏ.) ਵੱਲੋਂ ਕਰਵਾਈ ਤੇ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਪਿੱਚ ਐਂਡ ਪੁੱਟ ਐਸੋਸੀਏਸ਼ਨਜ਼ (ਐੱਫ.ਆਈ.ਪੀ.ਪੀ.ਏ.) ਵੱਲੋਂ ਮਾਨਤਾ ਪ੍ਰਾਪਤ ਇਹ ਚਾਰ ਰੋਜ਼ਾ ਚੈਂਪੀਅਨਸ਼ਿਪ 12 ਤੋਂ 15 ਨਵੰਬਰ ਤੱਕ ਮਾਨੇਸਰ (ਗੁਰੂਗ੍ਰਾਮ) ਦੇ ਤਾਰੂਧਨ ਵੈਲੀ ਵਿਖੇ ਹੋਈ। ਚੈਂਪੀਅਨਸ਼ਿਪ ਤੋਂ ਪਹਿਲਾਂ ਯੁਵਕ ਮਾਮਲੇ ਤੇ ਖੇਡ ਰਾਜ ਮੰਤਰੀ ਰਕਸ਼ਾ ਖਡਸੇ ਨੇ ਅਧਿਕਾਰਤ ਟਰਾਫੀ ਦਾ ਉਦਘਾਟਨ ਕੀਤਾ। ਆਪਣੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਐੱਸ.ਡੀ.ਐੱਮ. ਅਦਿੱਤਿਆ ਗੁਪਤਾ ਨੇ ‘ਰਨਰ-ਅੱਪ’ ਟਰਾਫੀ ਸਮੇਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲਗਾਤਾਰ ਹੌਸਲਾ-ਅਫਜ਼ਾਈ ਤੇ ਪ੍ਰਸ਼ਾਸਨਿਕ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਅਧਿਕਾਰੀ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਗੁਪਤਾ ਵੱਲੋਂ ਲੋਕ ਸੇਵਾ ਦੀਆਂ ਜ਼ਿੰਮੇਵਾਰੀਆਂ ਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਪ੍ਰਾਪਤੀਆਂ ਵਿਚਕਾਰ ਬਣਾਏ ਗਏ ਬਿਹਤਰੀਨ ਤਾਲਮੇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਪਤਾ ਦੀ ਇਹ ਪ੍ਰਾਪਤੀ ਪੂਰੇ ਸੂਬੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਨੈਤਿਕਤਾ, ਚਰਿੱਤਰ, ਅਨੁਸ਼ਾਸਨ ਜਾਗ੍ਰਿਤ ਹੋਣ ’ਤੇ ਰਾਸ਼ਟਰ ਅਸਲ ਅਰਥਾਂ ਵਿਚ ਹੁੰਦੇ ਨੇ ਮਜ਼ਬੂਤ- ਸ਼ੇ੍ਆ ਭਾਰਤੀ ਅਗਲੀ ਖ਼ਬਰ ਖਪਤਕਾਰ ਕਮਿਸ਼ਨ ਨੇ ਓਨੀਡਾ ਕੰਪਨੀ ਨੂੰ ਠੋਕਿਆ ਹਰਜਾਨਾ, ਏ. ਸੀ. ਦੀ ਰਕਮ ਵਿਆਜ ਸਣੇ ਵਾਪਸ ਕਰਨ ਦੇ ਹੁਕਮ
Ad Position 24