28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਨੈਤਿਕਤਾ, ਚਰਿੱਤਰ, ਅਨੁਸ਼ਾਸਨ ਜਾਗ੍ਰਿਤ ਹੋਣ ’ਤੇ ਰਾਸ਼ਟਰ ਅਸਲ ਅਰਥਾਂ ਵਿਚ ਹੁੰਦੇ ਨੇ ਮਜ਼ਬੂਤ- ਸ਼ੇ੍ਆ ਭਾਰਤੀ

ਜਲੰਧਰ, 28 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਤੇ ਵਾਂਝੇ ਵਰਗ ਦੇ ਬੱਚਿਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਸਮਾਜਿਕ ਪ੍ਰਾਜੈਕਟ ‘ਮੰਥਨ’ ਦੇ ਸਹਿਯੋਗ ਵਾਸਤੇ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ 6ਵੇਂ ਦਿਨ ਵੀ ਅਧਿਆਤਮਿਕ ਉਤਸ਼ਾਹ, ਭਗਤੀ ਤੇ ਸਮਾਜਿਕ ਜਾਗਰੂਕਤਾ ਦਾ ਅਦਭੁੱਤ ਦ੍ਰਿਸ਼ ਦੇਖਣ ਨੂੰ ਮਿਲਿਆ। ਪਵਿੱਤਰ ਕਥਾ ਦੇ ਛੇਵੇਂ ਦਿਨ ਸੰਸਥਾਨ ਪ੍ਰਸਿੱਧ ਕਥਾ ਵਿਆਸ ਸਾਧਵੀ ਸਾਧਵੀ ਸ਼੍ਰੇਆ ਭਾਰਤੀ ਵਲੋਂ ਸੰਵੇਦਨਸ਼ੀਲ ਤੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਸਾਰਥਕ ਵਿਚਾਰ ਪੇਸ਼ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 29-11-2026
ਜਲੰਧਰ, 28 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਤੇ ਵਾਂਝੇ ਵਰਗ ਦੇ ਬੱਚਿਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਸਮਾਜਿਕ ਪ੍ਰਾਜੈਕਟ ‘ਮੰਥਨ’ ਦੇ ਸਹਿਯੋਗ ਵਾਸਤੇ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ 6ਵੇਂ ਦਿਨ ਵੀ ਅਧਿਆਤਮਿਕ ਉਤਸ਼ਾਹ, ਭਗਤੀ ਤੇ ਸਮਾਜਿਕ ਜਾਗਰੂਕਤਾ ਦਾ ਅਦਭੁੱਤ ਦ੍ਰਿਸ਼ ਦੇਖਣ ਨੂੰ ਮਿਲਿਆ। ਪਵਿੱਤਰ ਕਥਾ ਦੇ ਛੇਵੇਂ ਦਿਨ ਸੰਸਥਾਨ ਪ੍ਰਸਿੱਧ ਕਥਾ ਵਿਆਸ ਸਾਧਵੀ ਸਾਧਵੀ ਸ਼੍ਰੇਆ ਭਾਰਤੀ ਵਲੋਂ ਸੰਵੇਦਨਸ਼ੀਲ ਤੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਸਾਰਥਕ ਵਿਚਾਰ ਪੇਸ਼ ਕੀਤੇ ਗਏ। ਪਵਿੱਤਰ ਸ੍ਰੀ ਰਾਮ ਕਥਾਮ੍ਰਿਤ ਵਿਚ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਹਮਦਰਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਸਥਾਨ ਵਲੋਂ ਧਾਰਮਿਕ, ਅਧਿਆਤਮਿਕ ਤੇ ਸਮਾਜਿਕ ਚੇਤਨਾ ਫੈਲਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਕਥਾ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ, ਸਗੋਂ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਕਲਾ ਸਿਖਾਉਣ ਵਾਲਾ ਇਕ ਮਹਾਨ ਅਧਿਆਤਮਿਕ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਤੇ ਤਣਾਅ ਭਰੇ ਜੀਵਨ ਵਿਚ ਮਨੁੱਖ ਕਈ ਵਾਰ ਆਪਣੇ ਅਸਲ ਉਦੇਸ਼ ਤੇ ਨੈਤਿਕ ਕਦਰਾਂ-ਕੀਮਤਾਂ ਤੋਂ ਦੂਰ ਹੋ ਜਾਂਦਾ ਹੈ । ਅਜਿਹੇ ਧਾਰਮਿਕ ਤੇ ਅਧਿਆਤਮਿਕ ਸਮਾਗਮ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ, ਆਤਮ-ਚਿੰਤਨ ਕਰਨ ਅਤੇ ਜੀਵਨ ਵਿਚ ਸਕਰਾਤਮਕ ਤਬਦੀਲੀ ਲਿਆਉਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸਰਵਸ੍ਰੀ ਵਿਜੇ ਸਾਂਪਲਾ, ਵਿਕਾਸ ਸਚਦੇਵਾ, ਕਮਿਸ਼ਨਰ ਸੁਰਿੰਦਰ ਸਿੰਘ, ਰੌਬਿਨ ਸਾਂਪਲਾ, ਪ੍ਰਦੀਪ ਖੁੱਲਰ, ਆਤਮ ਪ੍ਰਕਾਸ਼ ਬਬਲੂ ਤੇ ਹੋਰ ਹਾਜ਼ਰ ਸਨ। ਇਸ ਮੌਕੇ ਕਥਾ ਕਰਦੇ ਹੋਏ ਸਾਧਵੀ ਸ਼੍ਰੇਆ ਭਾਰਤੀ ਨੇ ਦੱਸਿਆ ਕਿ ਪ੍ਰਭੂ ਸ੍ਰੀ ਰਾਮ ਤੇ ਸੁਗ੍ਰੀਵ ਦੀ ਮਿੱਤਰਤਾ ਸੱਚੇ ਮਿੱਤਰ ਧਰਮ ਅਤੇ ਸ਼ਰਨਾਗਤੀ ਦੀ ਵਧੀਆ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬਾਹਰੀ ਭੌਤਿਕ ਵਿਕਾਸ ਜਾਂ ਸਾਧਨਾਂ ਨਾਲ ਕਿਸੇ ਵੀ ਰਾਸ਼ਟਰ ਦਾ ਸਥਾਈ ਉਥਾਨ ਸੰਭਵ ਨਹੀਂ ਹੈ, ਜਦੋਂ ਤੱਕ ਉਸ ਦੇ ਨਾਗਰਿਕਾਂ ਦਾ ਆਤਮਿਕ ਉਥਾਨ ਨਹੀਂ ਹੁੰਦਾ। ਜਦੋਂ ਵਿਅਕਤੀ ਦੇ ਅੰਦਰ ਨੈਤਿਕਤਾ, ਚਰਿੱਤਰ, ਅਨੁਸ਼ਾਸਨ ਅਤੇ ਸੰਵੇਦਨਸ਼ੀਲਤਾ ਜਾਗ੍ਰਿਤ ਹੁੰਦੀ ਹੈ, ਤਾਂ ਹੀ ਪਰਿਵਾਰ, ਸਮਾਜ ਅਤੇ ਰਾਸ਼ਟਰ ਅਸਲ ਅਰਥਾਂ ਵਿਚ ਮਜ਼ਬੂਤ ਬਣਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਪਾਬੰਦੀਆਂ ਜਾਂ ਦਬਾਅ ਰਾਹੀਂ ਨਹੀਂ, ਸਗੋਂ ਸਹੀ ਦਿਸ਼ਾ, ਸਿਹਤਮੰਦ ਸੰਵਾਦ, ਅਧਿਆਤਮਿਕ ਕਦਰਾਂ-ਕੀਮਤਾਂ ਅਤੇ ‘ਬ੍ਰਹਮਗਿਆਨ’ ਰਾਹੀਂ ਪ੍ਰਾਪਤ ਅੰਦਰੂਨੀ ਸ਼ਕਤੀ ਨਾਲ ਜਾਗ੍ਰਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਦਵਿੰਦਰ ਬਜਾਜ, ਸੌਰਭ ਬਜਾਜ, ਰਵੀ ਸੈਣੀ, ਅਮਿਤ ਤਲਵਾਰ, ਰਿਸ਼ੀ ਆਰੀਆ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਅਮਰੀਕ ਸਿੰਘ ਸ਼ਾਲੀਮਾਰ ਟਰਾਂਸਪੋਰਟ, ਦਮਨਪ੍ਰੀਤ ਸਿੰਘ, ਸੁਤੀਕਸ਼ਣ ਸਮਰੁਲ, ਹਰਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਸਵਾਮੀ ਪਰਮਾਨੰਦ , ਸਵਾਮੀ ਗਿਰਧਰਾਨੰਦ, ਸਵਾਮੀ ਸਦਾਨੰਦ, ਸਾਧਵੀ ਪੱਲਵੀ ਭਾਰਤੀ, ਸਾਧਵੀ ਸ਼ਸ਼ੀ ਪ੍ਰਭਾ ਭਾਰਤੀ, ਸਾਧਵੀ ਰਜਨੀ ਭਾਰਤੀ, ਸਾਧਵੀ ਰੀਨਾ ਭਾਰਤੀ ਤੇ ਸਾਧਵੀ ਰੀਤਾ ਭਾਰਤੀ ਸਮੇਤ ਹੋਰ ਸੰਤ ਸਮਾਜ ਦੇ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਜੀ. ਪੀ. ਐਮ. ਐਫ. ਫਾਰੂਕੀ ਭਾਰਤੀ ਚੋਕਬਾਲ ਫੈਡਰੇਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਐੱਸ.ਡੀ.ਐੱਮ. ਅਦਿੱਤਿਆ ਗੁਪਤਾ ਨੇ ‘ਇੰਡੀਆ ਇੰਟਰਨੈਸ਼ਨਲ ਪਿੱਚ ਐਂਡ ਪੁੱਟ ਓਪਨ’ ’ਚ ਜਿੱਤੀ ਰਨਰ-ਅਪ ਟਰਾਫ਼ੀ
Ad Position 24