28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲੀ-ਭਾਜਪਾ ਗੱਠਜੋੜ ਨਾਲ ਜਲੰਧਰ ਉੱਤਰੀ ਹਲਕੇ ਦੀ ਸਿਆਸਤ ਗਰਮਾਈ ਸੀਟ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਵਧ ਸਕਦੀ ਹੈ ਖਿੱਚੋਤਾਣ

ਜਲੰਧਰ, 28 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਹੋਏ ਗਠਜੋੜ ਤੋਂ ਬਾਅਦ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੀ ਸੀਟ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਇਸ ਸੀਟ ’ਤੇ ਸਿਆਸੀ ਸਮੀਕਰਨ ਪਹਿਲਾਂ ਵਰਗੇ ਨਹੀਂ ਰਹੇ ਤੇ ਗਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵੀ ਇਸ ਹਲਕੇ ਤੋਂ ਆਪਣਾ ਇੰਚਾਰਜ ਲਗਾ ਕੇ ਆਪਣੀ ਸਰਗਰਮੀ ਆਰੰਭ ਕਰ ਦਿੱਤੀ ਗਈ ਸੀ।

Ad Position 21
No active advertisement
ਕੇ. ਡੀ. ਭੰਡਾਰੀ ਤੇ ਹਰਿੰਦਰ ਸਿੰਘ ਢੀਂਡਸਾ 29-11-2026
ਜਲੰਧਰ, 28 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਹੋਏ ਗਠਜੋੜ ਤੋਂ ਬਾਅਦ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੀ ਸੀਟ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਇਸ ਸੀਟ ’ਤੇ ਸਿਆਸੀ ਸਮੀਕਰਨ ਪਹਿਲਾਂ ਵਰਗੇ ਨਹੀਂ ਰਹੇ ਤੇ ਗਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵੀ ਇਸ ਹਲਕੇ ਤੋਂ ਆਪਣਾ ਇੰਚਾਰਜ ਲਗਾ ਕੇ ਆਪਣੀ ਸਰਗਰਮੀ ਆਰੰਭ ਕਰ ਦਿੱਤੀ ਗਈ ਸੀ। ਪਾਰਟੀ ਵਲੋਂ ਹਲਕੇ ਦੀ ਕਮਾਨ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਢੀਂਡਸਾ ਨੂੰ ਸੋਂਪੇ ਜਾਣ ਤੋਂ ਪਿੱਛੋਂ ਉਹ ਲਗਾਤਾਰ ਹਲਕੇ ’ਚ ਸਰਗਰਮ ਰਹੇ ਹਨ ਤੇ ਉਨ੍ਹਾਂ ਵਲੋਂ ਇਸ ਸੀਟ ’ਤੇ ਆਪਣਾ ਦਾਅਵਾ ਵੀ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਪਿਛਲੇ ਗਠਜੋੜ ਦੇ ਸਮੇਂ ਜਲੰਧਰ ਉੱਤਰੀ ਸੀਟ ਭਾਜਪਾ ਦੇ ਹਿੱਸੇ ਰਹੀ ਹੈ ਅਤੇ ਪਾਰਟੀ ਇਸ ਹਲਕੇ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦੀ ਰਹੀ ਹੈ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਇਸੇ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਅਜਿਹੇ ਵਿਚ ਭਾਜਪਾ ਲਈ ਇਸ ਸੀਟ ‘ਤੇ ਆਪਣਾ ਪੁਰਾਣਾ ਦਾਅਵਾ ਛੱਡਣਾ ਸੌਖਾ ਫੈਸਲਾ ਨਹੀਂ ਹੋਵੇਗਾ ਜਦਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਕਿਸੇ ਕੀਮਤ ’ਤੇ ਆਪਣਾ ਦਾਅਵਾ ਇਸ ਸੀਟ ਤੋਂ ਛੱਡਣ ਲਈ ਤਿਆਰ ਨਹੀਂ ਹਨ ਤੇ ਅਜਿਹੇ ’ਚ ਜੇਕਰ ਸ਼੍ਰੋਮਣੀ ਅਕਾਲੀ ਦਲ ਇਸ ਸੀਟ ‘ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ ਤਾਂ ਸੀਟਾਂ ਦੀ ਵੰਡ ਦੌਰਾਨ ਇਹ ਹਲਕਾ ਦੋਵਾਂ ਪਾਰਟੀਆਂ ਵਿਚਾਲੇ ਚਰਚਾ ਤੇ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਓਧਰ ਭਾਜਪਾ ਵਲੋਂ ਪੰਜਾਬ ਵਿਚ ਇਸ ਵਾਰ ਪਹਿਲਾਂ ਨਾਲੋਂ ਵੱਧ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ ਤੇ ਅਜਿਹੇ ’ਚ ਭਾਜਪਾ ਜਲੰਧਰ ਉੱਤਰੀ ਸੀਟ ਆਪਣੇ ਕੋਲ ਰੱਖਣ ਲਈ ਦਲੀਲ ਦੇ ਸਕਦੀ ਹੈ ਕਿਉਂਕਿ ਇਥੇ ਉਸ ਦਾ ਪੁਰਾਣਾ ਆਧਾਰ ਤੇ ਜਥੇਬੰਦਕ ਢਾਂਚਾ ਮੌਜੂਦ ਹੈ। ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਨੂੰ ਆਪਣੇ ਹਿੱਸੇ ਲੈਣ ਲਈ ਕਿੰਨਾ ਜ਼ੋਰ ਲਗਾਉਂਦਾ ਹੈ ਜਾਂ ਫਿਰ ਪੁਰਾਣੀ ਰਵਾਇਤ ਮੁਤਾਬਿਕ ਇਹ ਸੀਟ ਭਾਜਪਾ ਦੇ ਹਿੱਸੇ ਹੀ ਰਹਿੰਦੀ ਹੈ। ਜੇਕਰ ਸੀਟ ਭਾਜਪਾ ਕੋਲ ਰਹਿੰਦੀ ਹੈ ਤਾਂ ਕੇ. ਡੀ. ਭੰਡਾਰੀ ਤੇ ਦਿਨੇਸ਼ ਢੱਲ ਦੀ ਦਾਅਵੇਦਾਰੀ ਦਾ ਸਵਾਲ ਅਹਿਮ ਹੋਵੇਗਾ, ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਿੱਸੇ ਆਉਂਦੀ ਹੈ ਤਾਂ ਹਰਿੰਦਰ ਸਿੰਘ ਢੀਂਡਸਾ ਦੀ ਉਮੀਦਵਾਰੀ ਪੱਕੀ ਸਮਝੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ. ਪੀ. ਖੱਖ ਵਲੋਂ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਵਿਸ਼ੇਸ਼ ਚੈਕਿੰਗ ਦੇ ਹੁਕਮ, ਨਾਈਟ ਡੋਮੀਨੇਸ਼ਨ ਤੇ ਸੁਰੱਖਿਆ ਪ... ਅਗਲੀ ਖ਼ਬਰ ਸਪੋਰਟਸ ਕਾਲਜ ਜਲੰਧਰ ਵਿਖੇ ਅੰਤਰ-ਕਾਲਜ ਅਥਲੈਟਿਕਸ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼
Ad Position 24