28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐੱਸ. ਐੱਸ. ਪੀ. ਖੱਖ ਵਲੋਂ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਵਿਸ਼ੇਸ਼ ਚੈਕਿੰਗ ਦੇ ਹੁਕਮ, ਨਾਈਟ ਡੋਮੀਨੇਸ਼ਨ ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ

ਜਲੰਧਰ , 28 ਨਵੰਬਰ ( ਜਤਿੰਦਰ ਪੰਮੀ )- ਜ਼ਿਲ੍ਹਾ ਦਿਹਾਤੀ ਪੁਲਿਸ ਦੇ ਨਵੇਂ ਐੱਸ . ਐੱਸ .

Ad Position 21
No active advertisement
ਲੰਘੀ ਦੇਰ ਰਾਤ ਨਾਈਟ ਡੋਮੀਨੇਸ਼ਨ ਦੌਰਾਨ ਥਾਣਾ ਲਾਂਬੜਾ ’ਚ ਲੱਗੀਆਂ ਟੀ. ਵੀ. ਸਕਰੀਨਾਂ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ। ਨਾਲ ਹੋਰ ਅਧਿਕਾਰੀ। ਅਜੀਤ ਤਸਵੀਰ 29-11-2026
ਜਲੰਧਰ , 28 ਨਵੰਬਰ ( ਜਤਿੰਦਰ ਪੰਮੀ )- ਜ਼ਿਲ੍ਹਾ ਦਿਹਾਤੀ ਪੁਲਿਸ ਦੇ ਨਵੇਂ ਐੱਸ . ਐੱਸ . ਪੀ . ਹਰਕਮਲਪ੍ਰੀਤ ਸਿੰਘ ਖੱਖ ਨੇ ਅਹੁਦਾ ਸੰਭਾਲਦਿਆਂ ਹੀ ਸਰਗਰਮ ਪੁਲਿਸਿੰਗ , ਪੁਲਿਸ ਦੀ ਜਵਾਬਦੇਹੀ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਭਰ ਵਿਚ ਵਿਸ਼ੇਸ਼ ਸੁਰੱਖਿਆ ਮੁਹਿੰਮ ਸ਼ੁਰੂ ਕਰਵਾਈ ਹੈ । ਉਨ੍ਹਾਂ ਦੇ ਦਿਸ਼ਾ - ਨਿਰਦੇਸ਼ਾਂ ਤੇ ਨਿਗਰਾਨੀ ਹੇਠ ਦਿਹਾਤੀ ਪੁਲਿਸ ਵਲੋਂ ਸਿਟੀ ਸਰਵੇਲੈਂਸ ਪਲਾਨ ਤਹਿਤ ਵਿਸ਼ੇਸ਼ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਇਆ । ਇਸ ਵਿਸ਼ੇਸ਼ ਮੁਹਿੰਮ ਤਹਿਤ ਸੰਬੰਧਤ ਥਾਣਿਆਂ ਦੇ ਮੁੱਖ ਅਫ਼ਸਰਾਂ ਦੀ ਅਗਵਾਈ ਹੇਠ ਪੁਲਿਸ ਟੀਮਾਂ ਵਲੋਂ ਜ਼ਿਲ੍ਹੇ ਦੇ ਮਹੱਤਵਪੂਰਨ ਸਥਾਨਾਂ , ਮੁੱਖ ਸੜਕਾਂ , ਸੰਵੇਦਨਸ਼ੀਲ ਇਲਾਕਿਆਂ ਤੇ ਆਉਣ - ਜਾਣ ਵਾਲੇ ਮੁੱਖ ਰਸਤਿਆਂ ‘ ਤੇ ਵਿਸ਼ੇਸ਼ ਨਾਕੇ ਲਗਾਏ ਗਏ । ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ , ਗੈਰ - ਕਾਨੂੰਨੀ ਕਾਰਵਾਈਆਂ ‘ ਤੇ ਕਾਬੂ ਪਾਉਣ ਅਤੇ ਪੁਲਿਸ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਗਸ਼ਤ ਵੀ ਤੇਜ਼ ਕੀਤੀ ਗਈ । ਜ਼ਮੀਨੀ ਪੱਧਰ ‘ ਤੇ ਪੁਲਿਸ ਪ੍ਰਬੰਧਾਂ ਅਤੇ ਕਾਰਜਕੁਸ਼ਲਤਾ ਦਾ ਜਾਇਜ਼ਾ ਲੈਣ ਲਈ ਐੱਸ . ਐੱਸ . ਪੀ . ਹਰਕਮਲਪ੍ਰੀਤ ਸਿੰਘ ਖੱਖ ਵਲੋਂ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਦੌਰਾਨ ਥਾਣਾ ਲਾਂਬੜਾ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਦੌਰਾਨ ਉਨ੍ਹਾਂ ਨੇ ਥਾਣੇ ਦੇ ਸਮੁੱਚੇ ਕੰਮਕਾਜ , ਸੁਰੱਖਿਆ ਪ੍ਰਬੰਧਾਂ , ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਤੇ ਸਰਕਾਰੀ ਡਿਊਟੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ । ਡਿਊਟੀ ‘ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪੂਰੀ ਚੌਕਸੀ ਨਾਲ ਡਿਊਟੀ ਨਿਭਾਉਣ , ਆਪਣੀਆਂ ਜ਼ਿੰਮੇਵਾਰੀਆਂ ਪੂਰੀ ਲਗਨ ਅਤੇ ਪੇਸ਼ੇਵਰ ਢੰਗ ਨਾਲ ਨਿਭਾਉਣ ਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ । ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨਾਲ ਨਿਮਰਤਾ , ਜ਼ਿੰਮੇਵਾਰੀ ਤੇ ਲੋਕ - ਪੱਖੀ ਵਿਵਹਾਰ ਅਪਣਾਉਣ ‘ ਤੇ ਵੀ ਜ਼ੋਰ ਦਿੱਤਾ । ਇਸੇ ਦੌਰਾਨ ਜ਼ਿਲ੍ਹੇ ਦੀਆਂ ਵੱਖ - ਵੱਖ ਸਬ - ਡਵੀਜ਼ਨਾਂ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਵੀ ਥਾਣਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ । ਇਸ ਤਹਿਤ ਵਿਨੀਤ ਅਹਲਾਵਤ ਐੱਸ . ਪੀ . ਇਨਵੈਸਟੀਗੇਸ਼ਨ ਵਲੋਂ ਥਾਣਾ ਨੂਰਮਹਿਲ , ਤੇਜਬੀਰ ਸਿੰਘ ਹੁੰਦਲ ਐੱਸ . ਪੀ . ਹੈੱਡਕੁਆਰਟਰ ਵਲੋਂ ਥਾਣਾ ਲਾਂਬੜਾ , ਗੁਰਪ੍ਰੀਤ ਸਿੰਘ ਗਿੱਲ , ਐੱਸ . ਪੀ . ਪੀ . ਬੀ . ਆਈ . ਵਲੋਂ ਥਾਣਾ ਸ਼ਾਹਕੋਟ , ਕੁਲਦੀਪ ਸਿੰਘ ਡੀ . ਐੱਸ . ਪੀ . ਹੈੱਡਕੁਆਰਟਰ ਵਲੋਂ ਥਾਣਾ ਗੁਰਾਇਆ ਤੇ ਲਖਵਿੰਦਰ ਸਿੰਘ ਡੀ . ਐੱਸ . ਪੀ . ਇਨਵੈਸਟੀਗੇਸ਼ਨ ਵਲੋਂ ਥਾਣਾ ਲੋਹੀਆਂ ਤੇ ਮਹਿਤਪੁਰ ਦੀ ਚੈਕਿੰਗ ਕੀਤੀ ਗਈ । ਇਸੇ ਤਰ੍ਹਾਂ ਨਰਿੰਦਰ ਸਿੰਘ ਡੀ . ਐੱਸ . ਪੀ . ਸਬ - ਡਵੀਜ਼ਨ ਕਰਤਾਰਪੁਰ ਵਲੋਂ ਥਾਣਾ ਕਰਤਾਰਪੁਰ ਤੇ ਮਕਸੂਦਾਂ , ਪਰਮਿੰਦਰ ਸਿੰਘ ਡੀ . ਐੱਸ . ਪੀ . ਸਬ - ਡਵੀਜ਼ਨ ਆਦਮਪੁਰ ਵਲੋਂ ਥਾਣਾ ਆਦਮਪੁਰ ਤੇ ਪਤਾਰਾ , ਬਿੱਟਨ ਕੁਮਾਰ ਡੀ . ਐੱਸ . ਪੀ . ਸਬ - ਡਵੀਜ਼ਨ ਫਿਲੌਰ ਵਲੋਂ ਥਾਣਾ ਫਿਲੌਰ ਤੇ ਬਿਲਗਾ , ਸਰਵਣ ਸਿੰਘ ਡੀ . ਐੱਸ . ਪੀ . ਸਬ - ਡਵੀਜ਼ਨ ਨਕੋਦਰ ਵੱਲੋਂ ਥਾਣਾ ਸਿਟੀ ਨਕੋਦਰ ਤੇ ਸਦਰ ਨਕੋਦਰ ਅਤੇ ਤਰਜਿੰਦਰ ਸਿੰਘ ਡੀ . ਐੱਸ . ਪੀ . ਸੀ . ਏ . ਡਬਲਿਊ . ਵਲੋਂ ਥਾਣਾ ਭੋਗਪੁਰ ਦੀ ਚੈਕਿੰਗ ਕੀਤੀ ਗਈ । ਐੱਸ . ਐੱਸ . ਪੀ . ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹੇ ਭਰ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨਾਂ ਨੂੰ ਤੇਜ਼ ਕੀਤਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਰਾਮਾ ਮੰਡੀ ਚੌਕ ਵਿਖੇ ਬੱਸਾਂ ਲਈ ਨਿਰਧਾਰਤ ਥਾਂ ਹੋਣ ਦੇ ਬਾਵਜੂਦ ਰੋਜ਼ਾਨਾ ਲੱਗਦਾ ਹੈ ਜਾਮ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਜਲੰਧਰ ਉੱਤਰੀ ਹਲਕੇ ਦੀ ਸਿਆਸਤ ਗਰਮਾਈ ਸੀਟ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਵਧ ਸਕ...
Ad Position 24