ਇਸ ਵਾਰ ਬੱਚਿਆਂ ਤੋਂ ਆਖਿਰਕਾਰ ਸ਼ਾਂਤਾ ਕਲਾਜ ਨੇ ਪੁੱਛ ਹੀ ਲਿਆ, 'ਬੱਚਿਓ, ਅੱਜ ਦੇ ਦਿਨ ਤੋਹਫ਼ੇ ਪਾ ਕੇ ਬਹੁਤ ਖੁਸ਼ ਨਜ਼ਰ ਆਉਂਦੇ ਹੋ। ਦੂਸਰੇ ਮੁਹੱਲੇ ਦੇ ਬੱਚਿਆਂ ਦੀ ਤਰ੍ਹਾਂ ਤੁਹਾਨੂੰ ਵੀ ਸਾਲ ਭਰ ਮੇਰਾ ਇੰਤਜ਼ਾਰ ਰਹਿੰਦਾ ਹੋਵੇਗਾ?'
ਅਭਿਨੈਯ ਨੇ ਬੇਹੱਦ ਖੁਸ਼ੀ ਵਿਚ ਜਵਾਬ ਦਿੱਤਾ, 'ਕਿਉਂ ਨਹੀਂ ਅੰਕਲ, ਤੁਹਾਡਾ ਆਉਣਾ ਸਾਨੂੰ ਸਾਰਿਆਂ ਨੂੰ ਉਤਸ਼ਾਹ ਅਤੇ ਖੁਸ਼ੀ ਨਾਲ ਭਰ ਦਿੰਦਾ ਹੈ ਪਰ ਸਾਲ ਭਰ ਸਾਨੂੰ ਤੁਹਾਡੀ ਕਮੀ ਰੜਕਦੀ ਰਹਿੰਦੀ ਹੈ?'
ਖਰੀ-ਖਰੀ ਸੁਣ ਕੇ ਸ਼ਾਂਤਾ ਕਲਾਜ ਹੈਰਾਨ ਰਹਿ ਗਿਆ ਅਤੇ ਪ੍ਰਸ਼ਨ ਕੀਤਾ, 'ਇਹੋ ਜਿਹਾ ਕਿਉਂ?'
ਅਭਿਨੈਯ ਨੇ ਉਤਸ਼ਾਹਿਤ ਹੋ ਕੇ ਜਵਾਬ ਦਿੱਤਾ, 'ਅੰਕਲ, ਤੁਸੀਂ ਆਪਣੇ ਆਲੇ-ਦੁਆਲੇ ਜੋ ਅੰਬ, ਅਮਰੂਦ, ਜਾਮਣ, ਸੀਤਾਫਲ ਦੇ ਦਰੱਖਤ ਦੇਖ ਰੇਹ ਹੋ, ਉਨ੍ਹਾਂ ਦੇ ਪੌਦੇ ਬਹੁਤ ਚਿਰ ਪਹਿਲਾਂ ਤੁਹਾਡੀ ਤਰ੍ਹਾਂ ਹੀ ਕਿਸੇ ਸ਼ਾਂਤਾ ਕਲਾਜ ਅੰਕਲ ਨੇ ਭਰਾ-ਦੀਦੀ ਨੂੰ ਅਤੇ ਲੋਕਾਂ ਨੂੰ ਦਿੱਤੇ ਸਨ। ਅੱਜ ਇਨ੍ਹਾਂ ਰੁੱਖਾਂ ਦੀ ਛਾਂ, ਫਲ ਅਤੇ ਇਨ੍ਹਾਂ ਤੋਂ ਮਿਲਣ ਵਾਲੀ ਸ਼ੁੱਧ ਹਵਾ ਸਾਨੂੰ ਹਰ ਸਮੇਂ ਅਹਿਸਾਸ ਕਰਾਉਂਦੀ ਹੈ ਕਿ ਸ਼ਾਂਤਾ ਕਲਾਜ ਅੰਕਲ ਸਾਡੇ ਨੇੜੇ-ਤੇੜੇ ਹੀ ਹੈ।'
-ਡਾਕ. ਫਿਲੌਰ-144410, ਜ਼ਿਲ੍ਹਾ ਜਲੰਧਰ।
ਮੋਬਾਈਲ : 94631-61691