![]()
ਨਾਮਵਰ ਅਦੀਬ ਜਨਾਬ ਰਾਮ ਲਾਲ ਜੀ ਬੰਬਈ ਵਿਖੇ ਆਪਣੇ ਮਿੱਤਰ ਕ੍ਰਿਸ਼ਨ ਚੰਦਰ ਜੀ ਨੂੰ ਮਿਲਣ ਲਈ ਗਏ ਤਾਂ ਉਨ੍ਹਾਂ ਨੇ ਕਿਹਾ, 'ਕੱਲ੍ਹ ਤੁਸੀਂ ਮੇਰੇ ਘਰ ਖਾਣੇ 'ਤੇ ਆਓਗੇ।' ਰਾਮ ਲਾਲ ਨੇ ਮੁਆਫ਼ੀ ਦੇ ਅੰਦਾਜ਼ ਵਿਚ ਨਾਂਹ ਕਰ ਦਿੱਤੀ ਅਤੇ ਕਿਹਾ, 'ਮੈਂ ਅੱਜ ਮੈਂ ਭੋਪਾਲ ਜਾ ਰਿਹਾ ਹਾਂ। ਇਹ ਮੇਰਾ ਸਹੁਰਾ ਸ਼ਹਿਰ ਹੈ। ਮੈਂ ਉਥੇ ਆਪਣਾ ਖਰਗੋਸ਼ ਛੱਡ ਆਇਆ ਹਾਂ, ਜਿਸ ਨੂੰ ਲੈ ਕੇ ਮੈਂ ਵਾਪਸ ਲਖਨਊ ਜਾਵਾਂਗਾ। ਉਹ ਮੇਰੇ ਬਗੈਰ ਉਦਾਸ ਹੋ ਜਾਏਗਾ।' ਇਹ ਸੁਣ ਕੇ ਕ੍ਰਿਸ਼ਨ ਚੰਦਰ ਜੀ ਬੜੇ ਨਾਰਾਜ਼ ਹੋਏ ਅਤੇ ਕਿਹਾ, 'ਤੁਸੀਂ ਇਕ ਮਾਮੂਲੀ ਖਰਗੋਸ਼ ਖਾਤਿਰ ਏਨੇ ਵੱਡੇ ਅਦੀਬ ਦੀ ਦਾਅਵਤ ਠੁਕਰਾ ਰਹੇ ਹੋ। ਜੇ ਤੁਸੀਂ ਮੇਰੇ ਕੋਲ ਨਹੀਂ ਆਏ ਤਾਂ ਮੈਂ ਕੱਲ੍ਹ ਦੇ ਅਖ਼ਬਾਰ ਵਿਚ ਮਜ਼ਮੂਨ ਲਿਖ ਕੇ ਛਪਵਾ ਦਿਆਂਗਾ, ਜਿਸ ਦਾ ਸਿਰਲੇਖ ਹੋਵੇਗਾ 'ਰਾਮ ਲਾਲ ਅਤੇ ਖਰਗੋਸ਼।'
-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401 (ਪੰਜਾਬ)।