08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕਹਾਣੀ ਸ਼ਾਕੰਭਰੀ

ਕਹਾਣੀ ਸ਼ਾਕੰਭਰੀ

Ad Position 21
No active advertisement
ਅਜੀਤ ਡੈਸਕ 09-08-2026

ਝੁਲਸੀ ਹੋਈ ਗਰਮੀ ਦੇ ਬਾਵਜੂਦ ਹਰ ਦਿਨ ਦੀ ਤਰ੍ਹਾਂ ਉਸ ਦੇ ਚਿਹਰੇ 'ਤੇ ਬੜੀ ਪਿਆਰੀ ਮੁਸਕਾਨ ਸੀ। ਰਿਸੈਪਸ਼ਨ 'ਤੇ ਬੈਠੇ ਮਰੀਜ਼ ਵੀ ਉਸ ਦਾ ਚਿਹਰਾ ਵੇਖ ਕੇ ਖੁਸ਼ ਹੋ ਗਏ ।
ਪੀਲੇ ਰੰਗ ਦਾ ਸੂਤੀ ਸੂਟ ਤੇ ਹਲਕੇ ਜਿਹੇ ਮੇਕਅੱਪ ਨਾਲ ਸਜੀ ਹੋਈ ਮਰੀਜ਼ਾਂ ਨੂੰ 'ਸਤਿ ਸ੍ਰੀ ਅਕਾਲ' ਬੁਲਾ ਕੇ ਉਹ ਆਪਣੇ ਕਲੀਨਿਕ ਵਿਚ ਜਾ ਬੈਠੀ। ਉਸ ਦੀ ਅਟੈਂਡੈਂਟ ਨੇ ਆ ਕੇ ਅਜੇ ਉਸ ਨੂੰ ਕੁਝ ਕਹਿਣਾ ਹੀ ਸੀ ਕਿ ਉਸ ਦਾ ਫੋਨ ਵੱਜਿਆ 'ਹੈਲੋ ਡਾਕਟਰ ਸਾਹਿਬ, ਤੁਸੀਂ ਆ ਗਏ ਹੋ?'
'ਹਾਂ ਜੀ, ਹਾਂ ਜੀ, ਮੈਂ ਆ ਗਈ ਹਾਂ। ਸਭ ਖ਼ੈਰੀਅਤ ਹੈ?'
'ਡਾਕਟਰ ਸਾਹਿਬ, ਮੇਰੀ ਵਾਈਫ ਨੂੰ ਬਹੁਤ ਜ਼ਿਆਦਾ ਦਰਦਾਂ ਹੋ ਰਹੀਆਂ ਨੇ, ਦੋ ਘੰਟਿਆਂ ਤੋਂ। ਜੇ ਤੁਸੀਂ ਕਹੋ ਤਾਂ ਉਨ੍ਹਾਂ ਨੂੰ ਲੈ ਆਈਏ?
'ਹਾਂ ਹਾਂ, ਬਿਲਕੁਲ।' ਕਹਿਣ ਤੋਂ ਬਾਅਦ ਹਾਲੇ ਫੋਨ ਰੱਖਿਆ ਹੀ ਸੀ ਕਿ ਪੰਜਾਂ ਮਿੰਟਾਂ ਵਿਚ ਇਕ ਹੋਰ ਫੋਨ ਆਇਆ।
'ਮੈਡਮ, ਤੁਸੀਂ ਹਸਪਤਾਲ ਤੋਂ ਬੋਲ ਰਹੇ ਹੋ?'
'ਹਾਂ ਜੀ, ਹਾਂ ਜੀ।'
'ਮੈਡਮ, ਮੇਰੀ ਬੇਟੀ ਨੂੰ ਬੱਚਾ ਹੋਣ ਵਾਲਾ ਹੈ, ਵੈਸੇ ਤਾਂ ਅਸੀਂ ਕਿਸੇ ਹੋਰ ਡਾਕਟਰ ਕੋਲੋਂ ਚੈੱਕ ਕਰਾ ਰਹੇ ਸੀ ਪਰ ਅੱਜ ਅਚਾਨਕ ਹੀ ਉਸ ਦੇ ਦਰਦਾਂ ਉੱਠ ਰਹੀਆਂ ਹਨ ਤੇ ਸੱਤਵਾਂ ਮਹੀਨਾ ਲੱਗਿਆ ਹੋਇਆ ਹੈ। ਉਸ ਦੀ ਡਾਕਟਰ ਸ਼ਹਿਰੋਂ ਬਾਹਰ ਹੈ, ਅਸੀਂ ਤੁਹਾਡੇ ਕੋਲ ਚੈਕਅਪ ਵਾਸਤੇ ਲੈ ਆਈਏ?'
'ਹਾਂ ਜੀ ਹਾਂ ਜੀ ਜ਼ਰੂਰ।'
'ਡਾਕਟਰ ਮੇਹਰ ਨੇ ਆਪਣੀ ਅਟੈਂਡੈਂਟ ਨੂੰ ਹਾਕ ਮਾਰ ਕੇ ਬੁਲਾਇਆ ਤੇ ਕਿਹਾ, 'ਗੱਲ ਸੁਣ ਥੋੜ੍ਹੀ ਦੇਰ ਵਿਚ ਦੋ ਡਿਲੀਵਰੀ ਪੇਸ਼ੈਂਟ ਆ ਰਹੇ ਨੇ ਜਲਦੀ ਨਾਲ ਉਨ੍ਹਾਂ ਨੂੰ ਦਾਖ਼ਲ ਕਰ ਲੈਣਾ ਤੇ ਮੈਨੂੰ ਇਤਲਾਹ ਦੇ ਦੇਣਾ ਤੇ ਇਕ ਕੰਮ ਹੋਰ, ਨਰਸ ਨੂੰ ਕਹਿ ਕਮਰਾ ਨੰਬਰ ਪੰਜ ਦੀ ਮਰੀਜ਼ ਨੂੰ ਚੈੱਕ ਕਰਕੇ ਮੈਨੂੰ ਜਲਦੀ ਉਸਦੀ ਹਾਲਤ ਦੱਸੇ।
ਇਹ ਕਹਿ ਕੇ ਡਾਕਟਰ ਮੇਹਰ ਬੈਠੇ ਮਰੀਜ਼ਾਂ ਨੂੰ ਵਾਰੀ-ਵਾਰੀ ਬੁਲਾ ਕੇ ਚੈੱਕ ਕਰਨ ਲੱਗ ਪਈ ।
ਇੰਨੇ ਵਿਚ ਦੋਨੋਂ ਡਿਲੀਵਰੀ ਵਾਲੇ ਮਰੀਜ਼ ਰਿਸੈਪਸ਼ਨ 'ਤੇ ਪਹੁੰਚ ਗਏ ਤੇ ਡਾਕਟਰ ਨੇ ਇਕ ਨਰਸ ਨੂੰ ਬੁਲਾ ਕੇ ਉਨ੍ਹਾਂ ਨੂੰ ਫਟਾਫਟ ਐਡਮਿਟ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਵਿਚੋਂ ਇਕ ਮਰੀਜ਼ ਨੂੰ ਚੈੱਕ ਕਰਨ ਤੋਂ ਬਾਅਦ ਡਾਕਟਰ ਨੇ ਫ਼ੈਸਲਾ ਕੀਤਾ ਕਿ ਉਸ ਦਾ ਜਲਦੀ ਹੀ ਸਜੇਰੀਅਨ ਆਪਰੇਸ਼ਨ ਕੀਤਾ ਜਾਣਾ ਹੈ। ਇਸ ਲਈ ਉਸ ਨੇ ਨਰਸ ਨੂੰ ਉਸ ਮਰੀਜ਼ ਨੂੰ ਆਪਰੇਸ਼ਨ ਥੀਏਟਰ ਸ਼ਿਫਟ ਕਰਨ ਦੇ ਹੁਕਮ ਦਿੱਤੇ ਤੇ ਨਾਲ ਹੀ ਦੂਸਰੀ ਨਰਸ ਨੂੰ ਕਿਹਾ, 'ਕਮਰਾ ਨੰਬਰ ਪੰਜ ਦੀ ਮਰੀਜ਼ ਦਾ ਕੀ ਹਾਲ ਹੈ ਜ਼ਰਾ ਮੈਨੂੰ ਦੱਸ ਦੇਵੀਂ।'
ਉਸ ਮਰੀਜ਼ ਦਾ ਆਪਰੇਸ਼ਨ ਕਰਕੇ ਇਕ ਪਿਆਰੀ ਜਿਹੀ ਬੱਚੀ ਨੂੰ ਜਨਮ ਦੇ ਕੇ ਜਿਵੇਂ ਹੀ ਡਾਕਟਰ ਆਪਣੇ ਕਲੀਨਿਕ ਵਿਚ ਵਾਪਸ ਆਈ ਤਾਂ ਉਸ ਦੀ ਅਸਿਸਟੈਂਟ ਬੜੀ ਹੈਰਾਨੀ ਨਾਲ ਉਹਦੇ ਵੱਲ ਵੇਖ ਕੇ ਬੋਲੀ, 'ਮੈਡਮ ਕਮਰਾ ਨੰਬਰ ਪੰਜ ਵਾਲੀ ਪੇਸ਼ੈਂਟ ਤੁਹਾਡੀ ਆਪਦੀ ਧੀ ਨੰਦਨੀ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਆਪਦੀ ਧੀ ਨੂੰ ਛੱਡ ਕੇ ਕਿਸੇ ਦੂਜੇ ਮਰੀਜ਼ ਦਾ ਆਪਰੇਸ਼ਨ ਕਰਨ ਕਿਵੇਂ ਚਲੇ ਗਏ?'
'ਰੰਜੂ ਮੇਰੇ ਲਈ ਸਾਰੇ ਮਰੀਜ਼ ਬਰਾਬਰ ਹਨ। ਫਿਰ ਭਾਵੇਂ ਉਹ ਮੇਰੀ ਆਪਦੀ ਧੀ ਕਿਉਂ ਨਾ ਹੋਵੇ। ਨੰਦਨੀ  ਕਿਸੇ ਦੂਰ ਦੇ ਸ਼ਹਿਰ ਤੋਂ ਆਪਦੀ ਮਾਂ ਕੋਲ ਆਈ ਹੋਈ ਸੀ ਕਿਉਂਕਿ ਉਸ ਦੀ (ਨੰਦਨੀ ਦੀ) ਡਾਕਟਰ ਵਿਦੇਸ਼ੀ ਦੌਰੇ 'ਤੇ ਸੀ, ਮਗਰੋਂ ਉਸ ਦੇ ਪ੍ਰਸੂਤੀ ਪੀੜਾ ਉੱਠ ਗਈ, ਤੇ ਡਾਕਟਰ ਮੇਹਰ ਨੂੰ ਆਪਾਤਕਾਲ ਵਿਚ ਨੰਦਨੀ ਨੂੰ  ਆਪਣੇ ਹਸਪਤਾਲ ਵਿਚ ਹੀ ਦਾਖ਼ਲ ਕਰਨਾ ਪੈ ਗਿਆ ।
'ਥੋੜ੍ਹੀ ਦੇਰ ਬਾਅਦ ਮੰਦ ਮੰਦ ਮੁਸਕਰਾਉਂਦੇ ਹੋਏ', ਡਾਕਟਰ ਨੇ ਇਕ ਹੋਰ ਨਰਸ ਨੂੰ ਨੰਦਨੀ ਨੂੰ ਆਪਰੇਸ਼ਨ ਥਇਏਟਰ 'ਚ ਸ਼ਿਫਟ ਕਰਨ ਲਈ ਕਿਹਾ ।
ਮਾਂ ਹੋਣ ਦੇ ਨਾਤੇ ਉਸ ਦੇ ਦਿਲ ਵਿਚ ਡਰ, ਚਿੰਤਾ ਤੇ ਪਿਆਰ ਹੋਣਾ ਚਾਹੀਦਾ ਸੀ ਪਰ ਡਾਕਟਰ ਹੋਣ ਦੇ ਨਾਤੇ ਉਸ ਨੇ ਪੂਰੀ ਤਰ੍ਹਾਂ ਸ਼ਾਂਤ ਰਹਿ ਕੇ ਪੇਸ਼ੇਵਾਰਾਨਾ ਢੰਗ ਨਾਲ ਆਪਰੇਸ਼ਨ ਕੀਤਾ ਤੇ ਨੰਦਨੀ ਨੂੰ ਇਕ ਆਮ ਮਰੀਜ਼ ਵਾਂਗ ਅਟੈਂਡ ਕੀਤਾ।
ਮਨ ਵਿਚ ਪਰਮਾਤਮਾ ਦਾ ਸ਼ੁਕਰਾਨਾ ਤੇ ਖੁਸ਼ਕਿਸਮਤੀ ਦਾ ਅਹਿਸਾਸ ਲੈ ਕੇ ਡਾਕਟਰ ਨੇ ਆਪਣੀ ਧੀ ਦੀ ਬੱਚੀ ਨੂੰ ਆਪਰੇਸ਼ਨ ਰਾਹੀਂ ਜਨਮ ਦਿੱਤਾ। ਸ਼ਾਇਦ ਉਸ ਨੂੰ ਆਪਰੇਸ਼ਨ ਕਰਦੇ ਹੋਏ ਇਹ ਵਿਚਾਰ ਤਾਕਤ ਦੇ ਰਿਹਾ ਸੀ, 'ਮੈਂ ਆਪਣੀ ਬੇਟੀ ਦੀ ਮਾਂ ਹਾਂ, ਪਰ ਹੁਣ ਮੈਂ ਉਸ ਦੀ ਬੇਟੀ ਦੀ ਵੱਡੀ ਮਾਂ ਵੀ ਬਣ ਗਈ ਹਾਂ, ਉਸ ਨੂੰ ਦੁਨੀਆ ਵਿਚ ਲਿਆ ਕੇ।'
ਉਹ ਬੜੀ ਖੁਸ਼ ਸੀ ਕਿ ਉਸ ਦੀ ਨੰਦਨੀ ਨੇ ਵੀ ਆਪਰੇਸ਼ਨ ਦੌਰਾਨ ਪੂਰਾ ਇਕ ਚੰਗੇ ਮਰੀਜ਼ ਵਰਗਾ ਸਹਿਯੋਗ ਦਿੱਤਾ।
ਮਨ ਹੀ ਮਨ ਵਿਚ ਡਾਕਟਰ ਨੇ ਆਪਣੀ ਦੋਹਤੀ ਦਾ ਨਾਂਅ ਵੀ, 'ਸ਼ਾਕੰਭਰੀ' ਰੱਖ ਲਿਆ, ਮਤਲਬ 'ਸ਼ਕਤੀ'। ਸ਼ਾਇਦ ਇਹ ਨਾਂਅ ਰੱਖ ਕੇ ਡਾਕਟਰ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਸੀ , ਜਿਸ ਨੇ ਇਕ ਨਾਰੀ ਸ਼ਕਤੀ ਨੂੰ ਇਕ ਹੋਰ ਸ਼ਕਤੀ ਦੁਨੀਆ ਵਿਚ ਪੈਦਾ ਕਰਨ ਦੀ ਸ਼ਕਤੀ ਦਿੱਤੀ ।
ਮਾਂ ਹੋਣ ਦੇ ਨਾਤੇ ਡਾਕਟਰ ਮੇਹਰ ਸੋਚ ਰਹੀ ਸੀ ਕਿ ਪਰਮਾਤਮਾ ਦੀ ਬਖਸ਼ਿਸ਼ ਸਦਕਾ  ਉਹ ਆਪਣੀ ਧੀ ਦੀ ਬੱਚੀ ਨੂੰ ਦੁਨੀਆ ਵਿਚ ਲਿਆ ਸਕੀ, ਜਿਸ ਕਰਕੇ ਉਹ ਡਰ ਨੂੰ ਇਕ ਪਾਸੇ ਰੱਖ ਕੇ ਆਪਣਾ ਕੰਮ ਪੂਰੀ ਲਗਨ ਨਾਲ ਕਰ ਸਕੀ ।
ਆਪਰੇਸ਼ਨ ਥਇਏਟਰ 'ਚੋਂ ਬਾਹਰ ਆ ਕੇ ਡਾਕਟਰ ਮੇਹਰ ਦੇ ਮਨ ਵਿਚ ਇਕ ਅਥਾਹ ਖੁਸ਼ੀ ਦਾ ਸਮੁੰਦਰ ਸੀ, ਜਿਸ ਵਿਚ ਮਾਂ ਦਾ ਪਿਆਰ, ਡਾਕਟਰ ਦੀ ਜ਼ਿੰਮੇਵਾਰੀ, ਪਰਮਾਤਮਾ ਦਾ ਸ਼ੁਕਰਾਨਾ ਅਤੇ ਆਉਣ ਵਾਲੀ ਦੋਹਤੀ ਦੀ ਖੁਸ਼ਹਾਲ ਜ਼ਿੰਦਗੀ ਦੀਆਂ ਭਾਵਨਾਵਾਂ ਉਛਾਲ਼ਾ ਮਾਰ ਰਹਿਆਂ ਸੀ ਪਰ ਉਸ ਨੇ ਇਨ੍ਹਾਂ  ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਫ਼ੇਰ ਤੋਂ ਮਰੀਜ਼ਾਂ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੱਤਾ।
-ਮੋਬਾਈਲ : 98726-26189

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਅਗਲੀ ਖ਼ਬਰ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਨਿਊ ਇੰਦਰਾ ਕਾਲੋਨੀ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ
Ad Position 24