15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਟੋਪੀਆਂ

ਟੋਪੀਆਂ

Ad Position 21
No active advertisement
ਅਜੀਤ ਡੈਸਕ 15-08-2026

 

ਮੇਰੇ ਆਫਿਸ ਦੇ ਰਸਤੇ ਵਿਚ ਮੰਦਰ, ਮਸਜਿਦ ਅਤੇ ਚਰਚ ਤਿੰਨੇ ਹੀ ਆਉਂਦੇ ਹਨ। ਜਾਂਦੇ ਸਮੇਂ ਮੰਦਰ ਮੂਹਰੇ ਇਕ ਮਿੰਟ ਸਕੂਟਰ ਰੋਕ ਕੇ ਸਿਰ ਝੁਕਾ ਕੇ ਅੱਗੇ ਵਧ ਜਾਂਦਾ ਹਾਂ। ਅੱਜ ਉਹ ਮੈਨੂੰ ਫੇਰ ਦਿੱਸਿਆ, ਵੱਡਾ ਸਾਰਾ ਤਿਲਕ ਲਾਈ ਅਤੇ ਰਾਮਨੌਮੀ ਵਾਲਾ ਪਰਨਾ ਗਲ਼ ਵਿਚ ਪਾਈ।
ਕੱਲ੍ਹ ਟੋਪੀ ਲਾਈ ਮਸਜਿਦ ਮੂਹਰੇ ਅੱਲਾ ਦੇ ਨਾਂਅ 'ਤੇ ਭੀਖ ਮੰਗ ਰਿਹਾ ਸੀ ਅਤੇ ਅੱਜ ਰਾਮ ਦੇ ਨਾਂਅ 'ਤੇ।
ਹੁਣ ਮੈਂ ਉਹਦੇ ਚਿਹਰੇ ਨੂੰ ਚੰਗੀ ਤਰ੍ਹਾਂ ਪਛਾਣਨ ਲੱਗ ਪਿਆ ਸਾਂ। ਅੱਜ ਮੈਥੋਂ ਰਿਹਾ ਨਾ ਗਿਆ ਅਤੇ ਮੈਂ ਪੁੱਛ ਹੀ ਲਿਆ, 'ਤੂੰ ਹਿੰਦੂ ਹੈਂ ਜਾਂ ਮੁਸਲਮਾਨ?'
ਅੱਖਾਂ ਵਿਚ ਹੰਝੂ ਭਰ ਕੇ ਉਹ ਬੋਲਿਆ 'ਮੇਰੇ ਵਰਗੇ ਬੁੱਢੇ ਗ਼ਰੀਬ ਦਾ ਕੋਈ ਧਰਮ ਨਹੀਂ ਹੁੰਦਾ। ਪਰ ਜਾਣਦਾ ਹਾਂ ਕਿ ਧਰਮ ਦੇ ਨਾਂਅ 'ਤੇ ਭੀਖ ਮਿਲ ਜਾਂਦੀ ਹੈ। ਮੇਰੇ ਕੋਲ ਸਾਰੇ ਧਰਮਾਂ ਦੀਆਂ ਟੋਪੀਆਂ ਹਨ ਸਾਬ੍ਹ।'
-ਮੋਬਾਈਲ : 94176-92015.

Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਆਲੇ ਅਗਲੀ ਖ਼ਬਰ ਆਜ਼ਾਦੀ ਅੰਦੋਲਨ ਵਿਚ ਪੰਜਾਬੀਆਂ ਦਾ ਯੋਗਦਾਨ
Ad Position 24