26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਰਥ-ਸ਼ਾਸਤਰ

ਅਰਥ-ਸ਼ਾਸਤਰ

Ad Position 21
No active advertisement
ਅਜੀਤ ਡੈਸਕ 27-09-2026

'ਆਪ ਕਹਾਂ ਖੜ੍ਹੇ ਹੋ? ਮੈਡਮ ਜੀ ਕਾ ਫੋਨ ਆਇਆ ਹੈ | ਆਪ ਉਨ ਕੇ ਘਰ ਪਹੁੰਚੇ ਨਹੀਂ |' ਜਸਬੀਰ ਸਿੰਘ ਨੇ ਚਿਪਸ, ਕਰੇਜੀ, ਟਾਈਲਾਂ ਆਦਿ ਦੀ ਰਗੜਾਈ ਕਰਨ ਵਾਲੇ ਠੇਕੇਦਾਰ ਸੂਰਜ ਪ੍ਰਕਾਸ਼ ਨੂੰ  ਮੋਬਾਈਲ ਫ਼ੋਨ 'ਤੇ ਤਿ੍ਪੜੀ ਦੇ ਬਾਜ਼ਾਰ 'ਚ ਪਹੁੰਚ ਕੇ ਪੁੱਛਿਆ |

'ਮੈਂ ਤੋ ਜੀ ਤਿ੍ਪੜੀ ਵਾਲੇ ਰਤਨ ਨਗਰ ਮੇਂ ਬਿਜਲੀ ਦੇ ਬੱਡੇ ਪੋਲ ਦੇ ਪਾਸ ਖੜ੍ਹਾ ਹੰੂ | ਮੇਰੇ ਕੋ ਮੈਡਮ ਜੀ ਦੇ ਘਰ ਦਾ ਪਤਾ ਨਹੀਂ ਲੱਗ ਰਹਾ |' ਰਲਵੀਂ-ਮਿਲਵੀਂ ਹਿੰਦੀ-ਪੰਜਾਬੀ ਵਿਚ ਸੂਰਜ ਪ੍ਰਕਾਸ਼ ਨੇ ਉੱਤਰ ਦਿੱਤਾ |
'ਮੈਨੇ ਤੋ ਆਪ ਕਾ ਨੰਬਰ ਜਗਦੀਸ਼ ਭਾਟੀਆ ਸੇ ਲੀਆ ਥਾ | ਵੋ ਮਕਾਨੋਂ ਕੀ ਠੇਕੇਦਾਰੀ ਮੇਂ ਮੇਰੇ ਸਾਥ ਕਾਮ ਕਰਤੇ ਹੈਾ | ਮੈਂ ਆਪ ਕੋ ਤੋ ਜਾਨਤਾ ਪਹਿਚਾਨਤਾ ਨਹੀਂ ਹੰੂ | ਆਪ ਐਸੇ ਕਰੋ ਪੋਲ ਕੇ ਬਿਲਕੁਲ ਪਾਸ ਖੜ੍ਹੋ | ਮੈਂ ਆ ਰਹਾ ਹੰੂ |' ਜਸਬੀਰ ਸਿੰਘ ਨੇ ਚੰਗੀ ਤਰ੍ਹਾਂ ਸੂਰਜ ਪ੍ਰਕਾਸ਼ ਨੂੰ  ਪੋਲ ਦੇ ਨੇੜੇ ਹੀ ਖੜ੍ਹੇ ਰਹਿਣ ਲਈ ਪੱਕਿਆਂ ਕਰ ਕੇ ਆਪਣਾ ਮੋਟਰਸਾਈਕਲ ਉੱਧਰ ਨੂੰ  ਮੋੜ ਲਿਆ |
ਵੱਡੇ ਪੋਲ ਦੇ ਨੇੜੇ-ਤੇੜੇ ਉਸ ਨੂੰ  ਸੂਰਜ ਪ੍ਰਕਾਸ਼ ਕਿਤੇ ਖੜ੍ਹਾ ਨਜ਼ਰ ਨਹੀਂ ਆਇਆ | ਮੈਡਮ ਜੀ ਦਾ ਫ਼ੋਨ ਵੀ ਵਾਰ-ਵਾਰ ਆਈ ਜਾ ਰਿਹਾ ਸੀ | ਉਹ ਪ੍ਰੇਸ਼ਾਨ ਹੋ ਗਿਆ | ਉਹ ਸੋਚ ਰਿਹਾ ਸੀ ਕਿ ਇਨ੍ਹਾਂ ਭਈਆਂ ਨੂੰ  ਪੰਜਾਬ ਆ ਕੇ ਪਟਿਆਲੇ ਵਰਗੇ ਸ਼ਹਿਰਾਂ ਦੀਆਂ ਸੜਕਾਂ-ਗਲੀਆਂ ਦੀ ਸਮਝ ਤਾਂ ਆਉਂਦੀ ਨਹੀਂ, ਕੰਮ ਫੜ ਲੈਂਦੇ ਨੇ |
ਜਸਬੀਰ ਸਿੰਘ ਜਿਸ ਸਕੂਲ ਵਿੱਚ ਪੜਿ੍ਹਆ ਸੀ, ਉਸੇ ਸਕੂਲ ਵਿੱਚੋਂ ਰਿਟਾਇਰ ਹੋਈ ਪੰਜਾਬੀ ਅਧਿਆਪਿਕਾ ਨੇ ਉਸ ਨੂੰ  ਟਾਈਲਾਂ ਦੀ ਰਗੜਾਈ ਕਰਨ ਵਾਲਾ ਕੋਈ ਬੰਦਾ ਭੇਜਣ ਲਈ ਕਿਹਾ ਸੀ | 
ਮੈਡਮ ਦਾ ਫਿਰ ਫ਼ੋਨ ਆ ਗਿਆ ਕਿ ਠੇਕੇਦਾਰ ਅਜੇ ਵੀ ਨਹੀਂ ਪਹੁੰਚਿਆ | ਜਸਬੀਰ ਸਿੰਘ ਨੇ ਵੱਡੇ ਪੋਲ ਦੇ ਨੇੜੇ-ਤੇੜੇ ਕਿਤੇ ਵੀ ਸੂਰਜ ਪ੍ਰਕਾਸ਼ ਨੂੰ  ਨਾ ਖੜ੍ਹਾ ਦੇਖ ਕੇ ਆਪਣਾ ਮੋਟਰਸਾਈਕਲ ਥੋੜ੍ਹਾ ਅੱਗੇ ਜਾ ਕੇ ਰੋਕ ਲਿਆ | ਉਸ ਨੇ ਫਿਰ ਸੂਰਜ ਪ੍ਰਕਾਸ਼ ਦਾ ਨੰਬਰ ਮਿਲਾਇਆ, 'ਅਰੇ ਭਾਈ ਸੂਰਜ ਪ੍ਰਕਾਸ਼ ਜੀ! ਕਹਾਂ ਖੜ੍ਹੇ ਹੈਾ ਆਪ? ਸਹੀ-ਸਹੀ ਬਤਾਓ ਆਪ ਕਿਸ ਪੋਲ ਕੇ ਪਾਸ ਖੜ੍ਹੇ ਹੋ? ਉਸ ਕੇ ਪਾਸ ਕਿਸੀ ਦੁਕਾਨ ਯਾ ਘਰ ਕੇ ਨੰਬਰ ਕੇ ਬਾਰੇ ਬਤਾਓ | ਕੋਈ ਔਰ ਪੱਕੀ ਨਿਸ਼ਾਨੀ ਬਤਾਓ |'
ਫ਼ੋਨ 'ਤੇ ਸੂਰਜ ਪ੍ਰਕਾਸ਼ ਬੋਲਿਆ, 'ਆਪ ਨੇ ਜੋ ਬੱਡਾ ਪੋਲ ਦੱਸਿਆ ਥਾ, ਮੈਂ ਉਸ ਦੇ ਪਾਸ ਹੀ ਖੜ੍ਹਾ ਹੰੂ |' ਜਸਬੀਰ ਸਿੰਘ ਨੇ ਵੱਡੇ ਪੋਲ ਵੱਲ ਨਜ਼ਰ ਮਾਰੀ | ਉੱਥੇ ਇੱਕ ਪੱਗ-ਦਾੜ੍ਹੀ ਵਾਲਾ ਬੰੰਦਾ ਮੋਬਾਈਲ ਫ਼ੋਨ ਨੂੰ  ਕੰਨ ਲਾਈ ਖੜ੍ਹਾ ਸੀ | ਖੁੱਲ੍ਹੀ ਦਾੜ੍ਹੀ ਸੀ ਉਸ ਦੀ | 'ਇਹ ਤਾਂ ਸਰਦਾਰ ਬੰਦਾ ਪਹਿਲਾਂ ਵੀ ਪੋਲ ਦੇ ਨੇੜੇ ਘੁੰਮ ਰਿਹਾ ਸੀ ਪਰ ਇਹ ਤਾਂ ਨਹੀਂ ਹੋ ਸਕਦਾ ਸੂਰਜ ਪ੍ਰਕਾਸ਼ ਭਈਆ |' ਬੁੜਬੁੜਾਉਂਦੇ ਹੋਏ ਜਸਬੀਰ ਸਿੰਘ ਨੇ ਮੋਟਰਸਾਈਕਲ ਪੋਲ ਵੱਲ ਮੋੜ ਲਿਆ |
'ਹਾਂ ਬਈ ਸੂਰਜ ਪ੍ਰਕਾਸ਼! ਮੈਂ ਆ ਰਹਾ ਹੰੂ ਪੋਲ ਕੇ ਪਾਸ | ਕਹੀਂ ਆਸ ਪਾਸ ਹੋ ਤੋ ਪੋਲ ਕੇ ਬਿਲਕੁਲ ਪਾਸ ਆ ਜਾਓ |' ਚੱਲਦੇ ਫ਼ੋਨ 'ਤੇ ਜਸਬੀਰ ਸਿੰਘ ਨੇ ਕਿਹਾ |
'ਮੈਂ ਤੋ ਜੀ ਬੱਡੇ ਪੋਲ ਦੇ ਪਾਸ ਤੋਂ ਹੀ ਬੋਲ ਰਹਾ ਹੰੂ |' ਉੱਤਰ ਮਿਲਿਆ | ਇਹ ਕੀ? ਇਹ ਤਾਂ ਖੁੱਲ੍ਹੀ ਦਾੜ੍ਹੀ ਤੇ ਪੱਗ ਵਾਲਾ ਸਰਦਾਰ ਬੰਦਾ ਹੀ ਸੂਰਜ ਪ੍ਰਕਾਸ਼ ਸੀ | 'ਆਪ ਤੋ ਭਾਈ ਸਰਦਾਰ ਬਣੇ ਹੂਏ ਹੋ | ਮੈਂ ਕੈਸੇ ਪਹਿਚਾਨਤਾ?' ਜਸਬੀਰ ਸਿੰਘ ਹੱਸ ਕੇ ਬੋਲਿਆ | ਸੂਰਜ ਪ੍ਰਕਾਸ਼ ਜ਼ਿੰਦਗੀ ਦੇ ਤਜ਼ਰਬੇ 'ਚੋਂ ਬੋਲਿਆ, 'ਸਰਦਾਰ ਜੀ! ਮੈਂ ਤੋ ਤੀਸ ਸਾਲ ਸੇ ਪੰਜਾਬ ਮੇਂ ਹੰੂ | ਜਬ ਰੋਜ਼ੀ ਰੋਟੀ ਯਹਾਂ ਹੈ, ਪਰਿਵਾਰ ਯਹਾਂ ਹੈ, ਫਿਰ ਜੈਸਾ ਦੇਸ ਵੈਸਾ ਭੇਸ |'

-8562, ਚਹਾਰਲੋਟੇ, ਸੀ.ਟੀ. ਏਵਨ ਇੰਡੀਆਨਾ, ਯੂ.ਐਸ.ਏ. 46123.
ਵਟਸਐਪ : +91-98149-01254

Ad Position 22
No active advertisement
ਪਿਛਲੀ ਖ਼ਬਰ 'ਕੁਦਰਤ ਕਦੇ ਪਹਿਲ ਨਹੀਂ ਕਰਦੀ' ਅਗਲੀ ਖ਼ਬਰ ਵਾਰਿਸ ਸ਼ਾਹ ਦੀ ਹੀਰ ਦੇ ਵਿਕੋਲਿਤਰੇ ਕਥਨ
Ad Position 24