ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਹਰਮਹਿੰਦਰ ਪਾਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਲੜਕਿਆਂ ਦੇ ਅੰਡਰ-14 ਵਰਗ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਮੁਕਾਬਲੇ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੀ ਟੀਮ 'ਤੇ 2 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ | ਧੁੰਦ ਹੋਣ ਕਾਰਨ ਮੈਚ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਸ਼ੁਰੂ ਹੋਇਆ | ਬਠਿੰਡਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਜ਼ਿਲ੍ਹਾ ਬਠਿੰਡਾ ਦੇ ਕਿ੍ਕਟ ਗਰਾਊਾਡ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਠਿੰਡਾ ਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਨਾਲ 85 ਦੌੜਾਂ ਬਣਾਈਆਂ, ਜਿਸ 'ਚ ਰੁਦਰਾਕਸ਼ ਗੁਪਤਾ ਨੇ 14 ਦੌੜਾਂ, ਆਰਵ ਸਿੱਧੂ ਨੇ 12 ਦੌੜਾਂ ਤੇ ਏਕਨੂਰ ਸਿੰਘ ਨੇ 11 ਦੌੜਾਂ ਬਣਾਈਆਂ, ਜਦਕਿ ਸ੍ਰੀ ਮੁਕਤਸਰ ਸਾਹਿਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਗੁਰਵਿੰਦਰ ਸਿੰਘ ਤੇ ਗੁਰਇਕ ਮੋਂਗਾ ਨੇ ਦੋ-ਦੋ ਵਿਕਟਾਂ ਅਤੇ ਪਰਵਾਜ ਸਿੰਘ, ਸਰਤਾਜ ਸਿੰਘ ਧਾਲੀਵਾਲ ਤੇ ਮੈਕ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਆਪਣੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ 17.1 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 86 ਦੌੜਾਂ ਬਣਾ ਕੇ ਬਠਿੰਡਾ ਤੋਂ 2 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ | ਬੱਲੇਬਾਜ਼ੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਗੁਰਮੀਤ ਸਿੰਘ ਨੇ 39 ਦੌੜਾਂ, ਅਜਿਤੇਸ਼ ਸਿੰਘ ਬਰਾੜ ਨੇ 14 ਦੌੜਾਂ, ਪੋਲਿਸ਼ ਢੀਂਗਰਾ ਨੇ 11 ਦੌੜਾਂ ਬਣਾਈਆਂ | ਜਦਕਿ ਗੇਂਦਬਾਜ਼ੀ ਕਰਦੇ ਹੋਏ ਜ਼ਿਲ੍ਹਾ ਬਠਿੰਡਾ ਦੀ ਟੀਮ ਦੇ ਆਰਵ ਸਿੱਧੂ ਤੇ ਸਾਮਰਥ ਮਹੇਸ਼ਵਰੀ ਨੇ 2-2 ਵਿਕਟਾਂ ਤੇ ਪ੍ਰਵਾਸ ਸਿੰਘ ਬਰਾੜ, ਮਨਮੀਤ ਸਿੰਘ ਲੋਹੀਆ, ਜੁਪ ਕੀਰਤ ਸਿੰਘ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਐਸੋਸੀਏਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਤੇ ਸਮੂਹ ਮੈਂਬਰਾਂ ਨੇ ਟੀਮ ਦੀ ਇਸ ਪ੍ਰਾਪਤੀ 'ਤੇ ਕਨਵੀਨਰ, ਸਿਲੈਕਟਰਜ਼ ਤੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ |