06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੁਕਤੀਸਰ ਵੈੱਲਫ਼ੇਅਰ ਕਲੱਬ ਨੇ ਮਜ਼ਦੂਰਾਂ ਨੂੰ ਵੰਡੀਆਂ ਰੇਡੀਅਮ ਰਿਫ਼ਲੈਕਟਰ ਜੈਕਟਾਂ

Ad Position 21
No active advertisement
ਅਜੀਤ ਡੈਸਕ 03-01-2026
ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸੜਕ ਸੁਰੱਖਿਆ 'ਤੇ ਵੱਡੇ ਪੱਧਰ 'ਤੇ ਕੰਮ ਕਰ ਰਹੀ ਮੁਕਤੀਸਰ ਵੈੱਲਫ਼ੇਅਰ ਕਲੱਬ (ਰਜਿ.) ਨੈਸ਼ਨਲ ਐਵਾਰਡੀ ਸੰਸਥਾ ਵਲੋਂ ਸਥਾਨਕ ਮੌੜ ਰੋਡ ਫਾਟਕ 'ਤੇ 100 ਤੋਂ ਵੱਧ ਮਜ਼ਦੂਰਾਂ ਨੂੰ ਰੇਡੀਅਮ ਰਿਫ਼ਲੈਕਟਰ ਜੈਕਟਾਂ ਵੰਡੀਆਂ ਗਈਆਂ | ਇਹ ਜੈਕਟਾਂ ਡੀ. ਐੱਸ. ਪੀ. ਟ੍ਰੈਫ਼ਿਕ ਤੇਜਿੰਦਰਪਾਲ ਸਿੰਘ ਤੇ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਸੁਖਦੇਵ ਸਿੰਘ ਦੀ ਅਗਵਾਈ ਹੇਠ ਵੰਡੀਆਂ ਗਈਆਂ | ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ | ਇਸ ਦੌਰਾਨ ਸੰਸਥਾ ਤੋਂ ਮਨਦੀਪ ਖੁਰਾਣਾ, ਨਵਦੀਪ ਸਿੰਘ, ਮਨਿੰਦਰ ਸਿੰਘ ਝਾਂਬ, ਵਿਕਰਮਜੀਤ ਸਿੰਘ, ਡਾ. ਵਿਜੇ ਬਜਾਜ ਤੋਂ ਇਲਾਵਾ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਤੋਂ ਹਰਮੰਦਰ ਸਿੰਘ ਇੰਚਾਰਜ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ 1 ਤੋਂ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਪੰਜਾਬ ਵਿਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਧੁੰਦ ਦਾ ਮੌਸਮ ਹੋਣ ਕਰਕੇ ਵਿਸ਼ੇਸ਼ ਤੌਰ 'ਤੇ ਜੋ ਲੋਕ ਪਿੰਡਾਂ ਵਿਚੋਂ ਮਜ਼ਦੂਰੀ ਕਰਨ ਲਈ ਸ਼ਹਿਰ 'ਚ ਆਉਂਦੇ ਹਨ | ਰਾਤ ਸਮੇਂ ਧੁੰਦ ਤੇ ਹਨੇਰਾ ਹੋਣ ਕਰਕੇ ਕਈ ਵਾਰ ਮੁੱਖ ਸੜਕਾਂ ਉਪਰ ਵੱਡੇ ਵਾਹਨਾਂ ਨੂੰ ਇਨ੍ਹਾਂ ਬਾਰੇ ਨਹੀਂ ਪਤਾ ਲੱਗਦਾ ਅਤੇ ਛੋਟੇ ਸਾਈਕਲ ਚਾਲਕ ਮਜ਼ਦੂਰ ਹਾਦਸੇ ਦੀ ਲਪੇਟ 'ਚ ਆ ਜਾਂਦੇ ਹਨ | ਇਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਰੇਡੀਅਮ ਰਿਫ਼ਲੈਕਟਰ ਜੈਕਟਾਂ ਇਨ੍ਹਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਇਹ ਰਾਤ ਸਮੇਂ ਆਪਣੇ ਘਰਾਂ 'ਚ ਸੁਰੱਖਿਆ ਤੌਰ 'ਤੇ ਪਹੁੰਚ ਸਕਣ | ਇਸ ਦੌਰਾਨ ਡੀ. ਐੱਸ. ਪੀ. ਤੇਜਿੰਦਰਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪੀ. ਸੀ. ਆਰ. ਮੁਨਸ਼ੀ ਗੁਰਲਾਲ ਸਿੰਘ ਟ੍ਰੈਫ਼ਿਕ, ਯਾਦਵਿੰਦਰ ਸਿੰਘ ਤੋਂ ਇਲਾਵਾ ਟ੍ਰੈਫ਼ਿਕ ਅਤੇ ਪੀ. ਸੀ. ਆਰ. ਦੇ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 'ਚ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ ਹਰਾਇਆ
Ad Position 24