17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੀਵਰੇਜ ਮੇਨਹੋਲ 'ਚ ਉਤਰੇ ਨੌਜਵਾਨ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ

Ad Position 21
No active advertisement
ਅਜੀਤ ਡੈਸਕ 12-03-2026
ਸ੍ਰੀ ਮੁਕਤਸਰ ਸਾਹਿਬ, 11 ਮਾਰਚ (ਹਰਮਹਿੰਦਰ ਪਾਲ)-ਸਥਾਨਕ ਅਨਾਜ ਮੰਡੀ ਵਿਚ ਬੀਤੀ ਰਾਤ ਸੀਵਰੇਜ ਦੀ ਸਫ਼ਾਈ ਦੌਰਾਨ ਇਕ ਨੌਜਵਾਨ ਦੀ ਮੇਨਹੋਲ 'ਚ ਉਤਰਨ ਨਾਲ ਜ਼ਹਿਰੀਲੀ ਗੈਸ ਚੜ੍ਹਨ ਦੇ ਚੱਲਦਿਆਂ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਕਰੀਬ 20 ਫੁੱਟ ਡੂੰਘੇ ਮੇਨਹੋਲ 'ਚ ਉਤਰਦੇ ਸਮੇਂ ਉਸ ਕੋਲ ਕੋਈ ਵੀ ਸੁਰੱਖਿਆ ਉਪਕਰਨ ਨਹੀਂ ਸੀ | ਜਾਣਕਾਰੀ ਮੁਤਾਬਕ ਨੌਜਵਾਨ ਕਾਫ਼ੀ ਸਮੇਂ ਤੱਕ ਮੇਨਹੋਲ ਤੋਂ ਬਾਹਰ ਨਹੀਂ ਆਇਆ ਤਾਂ ਉੱਥੇ ਮੌਜੂਦ ਲੋਕਾਂ ਨੂੰ ਚਿੰਤਾ ਹੋਣ ਲੱਗੀ | ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਸੁਪਰਵਾਈਜ਼ਰ ਨੇ ਨੌਜਵਾਨ ਦੇ ਰਿਸ਼ਤੇਦਾਰ ਨੂੰ ਫ਼ੋਨ ਕਰਕੇ ਬੁਲਾਇਆ | ਜਿਸ 'ਤੇ ਉਸ ਦਾ ਮਮੇਰਾ ਭਰਾ ਅਲੀਮ ਮੌਕੇ 'ਤੇ ਪਹੁੰਚਿਆ ਤੇ ਆਪਣੇ ਭਰਾ ਨੂੰ ਲੱਭਣ ਲਈ ਉਹ ਵੀ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨ ਦੇ ਮੇਨਹੋਲ ਵਿਚ ਉਤਰ ਗਿਆ, ਜਿੱਥੇ ਜ਼ਹਿਰੀਲੀ ਗੈਸ ਕਾਰਨ ਉਹ ਵੀ ਬੇਹੋਸ਼ ਹੋ ਗਿਆ | ਮੌਕੇ 'ਤੇ ਮੌਜੂਦ ਮੰਡੀ ਦੇ ਚੌਂਕੀਦਾਰ ਤੇ ਹੋਰ ਲੋਕਾਂ ਨੇ ਰੱਸੀ ਦੀ ਮਦਦ ਨਾਲ ਅਲੀਮ ਨੂੰ ਬਾਹਰ ਕੱਢਿਆ | ਮਿ੍ਤਕ ਦੇ ਮਮੇਰੇ ਭਰਾ ਅਲੀਮ ਨੇ ਦੱਸਿਆ ਕਿ ਉਸ ਨੂੰ ਰਾਤ ਕਰੀਬ ਸਾਢੇ 9 ਵਜੇ ਫ਼ੋਨ ਆਇਆ ਸੀ ਕਿ ਉਸ ਦਾ ਭਰਾ ਸੀਵਰੇਜ ਦੇ ਮੇਨਹੋਲ 'ਚ ਉਤਰਿਆ ਸੀ, ਪਰ ਬਾਹਰ ਨਹੀਂ ਆਇਆ, ਜਿਸ 'ਤੇ ਉਸ ਨੇ ਮੌਕੇ 'ਤੇ ਜਾ ਕੇ ਵੇਖਿਆ ਅਤੇ ਖ਼ੁਦ ਹੀ ਆਪਣੇ ਭਰਾ ਨੂੰ ਲੱਭਣ ਲਈ ਮੇਨਹੋਲ 'ਚ ਉਤਰਿਆ, ਪਰ ਉਸ ਨੂੰ ਵੀ ਜ਼ਹਿਰੀਲੀ ਗੈਸ ਚੜ੍ਹ ਗਈ ਤੇ ਉਹ ਬੇਹੋਸ਼ ਹੋ ਗਿਆ | ਉਸ ਨੇ ਦੋਸ਼ ਲਗਾਇਆ ਕਿ ਠੇਕੇਦਾਰ ਦਾ ਸੁਪਰਵਾਈਜ਼ਰ ਪ੍ਰਵੀਨ ਸਿੰਘ ਉਸ ਦੇ ਭਰਾ ਨੂੰ ਲੈ ਕੇ ਆਇਆ ਸੀ, ਪਰ ਉਸ ਨੇ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨ ਦੇ ਉਸ ਦੇ ਭਰਾ ਨੂੰ ਮੇਨਹੋਲ 'ਚ ਉਤਾਰ ਦਿੱਤਾ ਤੇ ਉਕਤ ਸੁਪਰਵਾਈਜ਼ਰ ਮੌਕੇ ਤੋਂ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਠੇਕੇਦਾਰ ਵੀ ਮੌਕੇ 'ਤੇ ਪਹੁੰਚ ਗਿਆ ਸੀ | ਪਰਿਵਾਰਕ ਮੈਂਬਰਾਂ ਵਲੋਂ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਐਕਸੀਅਨ ਕੇਵਲ ਕੁਮਾਰ ਗਰਗ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਥੇ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਤੇ ਠੇਕੇਦਾਰ ਕੰਮ ਕਰਵਾ ਰਿਹਾ ਸੀ | ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜਿਸ ਦੀ ਵੀ ਲਾਪ੍ਰਵਾਹੀ ਪਾਈ ਜਾਂਦੀ ਹੈ, ਉਸ ਵਿਰੁੱਧ ਕਾਰਵਾਈ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹੇ 'ਚ ਐੱਲ.ਪੀ.ਜੀ. ਗੈਸ, ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ-ਏ.ਡੀ.ਸੀ.
Ad Position 24