ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਬਜਟ ਜਲਦ ਜਾਰੀ ਕਰੇ ਸਰਕਾਰ-ਡੀ.ਟੀ.ਐੱਫ਼.
ਅਜੀਤ ਡੈਸਕ
12-03-2026
ਉਨ੍ਹਾਂ ਕਿਹਾ ਕਿ ਹਜ਼ਾਰਾਂ ਮੁਲਾਜ਼ਮਾਂ ਵਲੋਂ ਇਸ ਮਹੀਨੇ 'ਚ ਆਪਣੇ ਬੱਚਿਆਂ ਦੀਆਂ ਦਾਖ਼ਲਾ ਫ਼ੀਸਾਂ, ਕਿਤਾਬਾਂ ਤੇ ਹੋਰ ਖ਼ਰਚੇ ਕਰਨੇ ਹੁੰਦੇ ਹਨ, ਨਾਲ ਹੀ ਲੇਟ ਤਨਖ਼ਾਹ ਆਉਣ ਕਰਕੇ ਲੋਨ ਦੀਆਂ ਕਿਸ਼ਤਾਂ ਦੇ ਵੀ ਭਾਰੀ ਜੁਰਮਾਨਾ ਭਰਨੇ ਪੈਂਦੇ ਹਨ | ਇਸ ਕਾਰਨ ਮੁਲਾਜ਼ਮਾਂ ਨੂੰ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਸਰਕਾਰ ਤੋਂ ਜਲਦ ਤੋਂ ਜਲਦ ਤਨਖ਼ਾਹਾਂ ਦਾ ਬਜਟ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਲਦੀ ਤਨਖ਼ਾਹਾਂ ਦਾ ਬਜਟ ਨਾ ਜਾਰੀ ਹੋਇਆ, ਤਾਂ ਜਥੇਬੰਦੀ ਵਲੋਂ ਖ਼ਜ਼ਾਨੇ ਦਫ਼ਤਰਾਂ ਦਾ ਘਰਾਓ ਕੀਤਾ ਜਾਵੇਗਾ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਜਥੇਬੰਦੀ ਦੇ ਹੋਰ ਆਗੂ ਵੀ ਮੌਜੂਦ ਸਨ |