17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਐਮ.ਪੀ. ਕੋਟੇ 'ਚੋਂ ਸਾਦਿਕ ਇਲਾਕੇ ਦੀਆਂ 3 ਸੜਕਾਂ ਮਨਜ਼ੂਰ

Ad Position 21
No active advertisement
ਅਜੀਤ ਡੈਸਕ 12-03-2026
ਸਾਦਿਕ, 11 ਮਾਰਚ (ਗੁਰਭੇਜ ਸਿੰਘ ਚੌਹਾਨ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੇ ਆਪਣੇ ਅਖ਼ਤਿਆਰੀ ਕੋਟੇ 'ਚੋਂ ਵੱਧ ਤੋਂ ਵੱਧ ਸਹੂਲਤਾਂ ਦੇ ਰਹੇ ਹਨ | ਹਰ ਸਾਲ ਦੇ ਸਾਲ ਉਹ ਆਪਣਾ ਸਾਰੇ ਦਾ ਸਾਰਾ ਅਖ਼ਤਿਆਰੀ ਫੰਡ ਵੱਖ-ਵੱਖ ਸਹੂਲਤਾਂ ਦੇ ਰੂਪ 'ਚ ਬਿਨ੍ਹਾਂ ਕਿਸੇ ਭਿੰਨ ਭੇਦ ਦੇ ਜਾਰੀ ਕਰ ਰਹੇ ਹਨ | ਉਨ੍ਹਾਂ ਦੇ ਪੀ.ਏ. ਦਲੇਰ ਸਿੰਘ ਡੋਡ ਨੇ ਦੱਸਿਆ ਕਿ ਹਾਲ ਹੀ 'ਚ ਉਨ੍ਹਾਂ ਨੇ ਸਾਦਿਕ-ਫ਼ਰੀਦਕੋਟ ਸੜਕ ਤੋਂ ਜੰਡ ਵਾਲਾ, ਢਿਲਵਾਂ ਖੁਰਦ, ਡੋਡ ਤੱਕ 18 ਫੁੱਟੀ ਚੌੜੀ ਸੜਕ ਨੂੰ ਮਨਜ਼ੂਰੀ ਦਿੱਤੀ ਹੈ | ਇਸੇ ਤਰ੍ਹਾਂ ਮਹਿਮੂਆਣਾ ਤੋਂ ਬੀਹਲੇ ਵਾਲਾ, ਕਿੰਗਰਾ ਚੌੜੀ ਸੜਕ ਨੂੰ ਬਣਾਉਣ ਦੀ ਤੇ ਮਹਿਮੂਆਣਾ ਤੋਂ ਹੀ ਸ਼ੇਰ ਸਿੰਘ ਵਾਲਾ, ਢਾਬ, ਸੁੱਖਣਵਾਲਾ ਤੱਕ ਵੀ ਚੌੜੀ ਸੜਕ ਬਣਉਣ ਦੀ ਮਨਜ਼ੂਰੀ ਦੇ ਦਿੱਤੀ ਹੈ | ਇਸ ਤੋਂ ਇਲਾਵਾ ਪਿੰਡ ਢਿਲਵਾਂ ਖੁਰਦ ਤੇ ਪਿੰਡ ਕਾਉਣੀ 'ਚ ਸਟਰੀਟ ਲਾਈਟਾਂ ਲਗਵਾਈਆਂ ਜਾ ਚੁੱਕੀਆਂ ਹਨ | ਬੈਂਚ ਤੇ ਪਾਣੀ ਵਾਲੀਆਂ ਟੈਂਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ | ਇਲਾਕਾ ਨਿਵਾਸੀਆਂ ਵਲੋਂ ਐਮ.ਪੀ. ਸਰਬਜੀਤ ਸਿੰਘ ਖਾਲਸਾ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਹਿਰ ਦੀਆਂ ਪਟੜੀਆਂ ਤੋਂ ਮਲਬਾ ਚੁਕਵਾਉਣ ਦੀ ਮੰਗ ਅਗਲੀ ਖ਼ਬਰ ਅਕਾਲੀ ਆਗੂ ਮਨੋਹਰ ਸਿੰਘ ਕਾਲੜਾ ਦਾ ਗ਼ਗਮਗ਼ੀਨ ਮਾਹੌਲ 'ਚ ਸਸਕਾਰ
Ad Position 24