ਸ੍ਰੀ ਮੁਕਤਸਰ ਸਾਹਿਬ, 11 ਮਾਰਚ (ਰਣਜੀਤ ਸਿੰਘ ਢਿੱਲੋਂ)-ਡਾਇਰੈਕਟੋਰੇਟ/ਸਕੱਤਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਸਰਬਜੀਤ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਜੀਵ ਵਿਗਿਆਨ ਵਿਭਾਗ ਵਲੋਂ ਬੀ. ਐੱਸ. ਸੀ. ਮੈਡੀਕਲ ਦੇ ਵਿਦਿਆਰਥੀਆਂ ਲਈ ਵਿਦਿਅਕ ਫ਼ੇਰੀ ਦਾ ਪ੍ਰਬੰਧ ਕੀਤਾ ਗਿਆ | ਵਿਦਿਆਰਥੀਆਂ ਵਲੋਂ ਜੰਗਲੀ ਜੀਵ ਦਿਵਸ ਮਨਾਉਣ ਲਈ ਬਠਿੰਡਾ ਵਿਖੇ ਬੀੜ ਤਲਾਬ ਮਿੰਨੀ ਚਿੜੀਆਘਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਵੱਖ-ਵੱਖ ਜੀਵ-ਜੰਤੂ ਵਿਭਿੰਨਤਾ ਵੇਖੀ | ਉਪਰੰਤ ਪੀ.ਏ.ਯੂ. ਕਿ੍ਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਗਏ, ਜਿੱਥੇ ਉਨ੍ਹਾਂ ਨੇ ਐਕਸਟੈਂਸ਼ਨ ਗਤੀਵਿਧੀਆਂ ਦੇ ਵਿਗਿਆਨੀ ਡਾ. ਅਰਵਿੰਦਰ ਸਿੰਘ ਨਾਲ ਵਿਚਾਰ ਚਰਚਾ ਕੀਤੀ | ਵਿਦਿਆਰਥੀਆਂ ਵਲੋਂ ਮਧੂ-ਮੱਖੀ ਪਾਲਣ ਪ੍ਰਯੋਗਸ਼ਾਲਾ, ਵਰਮੀਕੰਪੋਸਟ ਯੂਨਿਟ ਤੇ ਪੋਲਟਰੀ ਫਾਰਮ ਯੂਨਿਟ ਦਾ ਦੌਰਾ ਕੀਤਾ ਤੇ ਵਿਹਾਰਕ ਅਨੁਭਵ ਪ੍ਰਾਪਤ ਕੀਤਾ |