ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ ਵਿਸਾਖੀ ਪੁਰਬ ਕੱਲ੍ਹ ਮਨਾਇਆ ਜਾਵੇਗਾ
ਅਜੀਤ ਡੈਸਕ
13-04-2026
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ 14 ਅਪ੍ਰੈਲ ਨੂੰ ਵਿਸਾਖੀ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ 'ਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ | ਜਿਸ ਦਾ ਭੋਗ 14 ਅਪ੍ਰੈਲ ਨੂੰ ਸਵੇਰੇ 10 ਵਜੇ ਪਵੇਗਾ | ਟਿੱਲਾ ਪੂਰਨ ਭਗਤ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਦਾਸ ਨੇ ਦੱਸਿਆ ਕਿ ਇਸ ਮੌਕੇ ਧਾਰਮਿਕ ਦੀਵਾਨ ਸੱਜਣਗੇ | ਜਿਸ ਵਿਚ ਕਵੀਸ਼ਰੀ ਜਥੇ. ਗੁਰਇਤਿਹਾਸ ਸਰਵਣ ਕਰਵਾਉਣਗੇ | ਵਿਸਾਖੀ ਪੁਰਬ ਨੂੰ ਮੁੱਖ ਰੱਖਦੇ ਹੋਏ ਮਾਲਵੇ ਦੇ ਇਸ ਧਾਰਮਿਕ ਸਥਾਨ ਵਿਖੇ ਦੂਰ ਦੁਰਾਡੇ ਤੋਂ ਦੁਕਾਨਦਾਰ ਪਹੁੰਚ ਕੇ ਦੁਕਾਨਾਂ ਸਜਾ ਰਹੇ ਹਨ | ਵਿਸਾਖੀ ਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਕੇ ਇਸ ਅਸਥਾਨ 'ਤੇ ਨਤਮਸਤਕ ਹੁੰਦੀਆਂ ਹਨ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ | ਇਸ ਤੋਂ ਇਲਾਵਾ ਧਾਰਮਿਕ ਦੀਵਾਨਾਂ 'ਚ ਹਾਜ਼ਰੀ ਭਰਦੀਆਂ ਹਨ | ਵੱਖ-ਵੱਖ ਸੱਜੀਆਂ ਦੁਕਾਨਾਂ ਤੋਂ ਲੋਕ ਖ਼ਰੀਦੋ ਫ਼ਰੋਖ਼ਤ ਵੀ ਕਰਦੇ ਹਨ |