ਗਿੱਦੜਬਾਹਾ, 12 ਅਪ੍ਰੈਲ (ਪਰਮਜੀਤ ਸਿੰਘ ਥੇੜੀ)-ਗਿੱਦੜਬਾਹਾ ਦੇ ਰਹਿਣ ਵਾਲੇ ਧਰਮਿੰਦਰ ਬਾਘਲਾ ਟੋਨਾ ਤੇ ਸੁਨੀਲ ਬਾਘਲਾ ਸੋਨੀ ਦੇ ਪਿਤਾ ਤੇ ਪ੍ਰੋਫੈਸਰ ਜਸਵਿੰਦਰ ਬਾਘਲਾ ਤੇ ਪੰਚਾਇਤ ਸਕੱਤਰ ਦਵਿੰਦਰ ਬਾਘਲਾ ਦੇ ਚਾਚਾ ਦਰਸ਼ਨ ਲਾਲ ਬਾਘਲਾ (ਭੂੰਦੜ ਵਾਲੇ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਸਵ. ਦਰਸ਼ਨ ਲਾਲ ਬਾਘਲਾ ਦੀ ਬੇਵਕਤੀ ਮੌਤ 'ਤੇ ਗਿੱਦੜਬਾਹਾ ਦੀਆਂ ਸਮੂਹ ਸਮਾਜਿਕ ਸੰਸਥਾਵਾਂ, ਵਪਾਰਕ ਅਦਾਰਿਆਂ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਬਾਘਲਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ |