ਦੋਦਾ, 29 ਮਈ (ਰਵੀਪਾਲ)-ਨਗਰ ਕੌਂਸਲ ਗਿੱਦੜਬਾਹਾ ਦੀਆਂ 26 ਮਈ ਨੂੰ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਹੋਏ 19 ਵਿਚੋਂ 17 ਸੀਟਾਂ 'ਤੇ ਕਬਜਾ ਕੀਤਾ ਹੈ ਜਦੋਂਕਿ 2 ਸੀਟਾਂ 'ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ | ਭਾਜਪਾ 18 ਸੀਟਾਂ ਵਿਚੋਂ ਕਿਸੇ ਵੀ ਸੀਟ 'ਤੇ ਤੀਜੇ ਅੰਕ ਵਿਚ ਨਹੀਂ ਪੁੱਜ ਸਕੀ, ਜਦੋਂਕਿ ਇਸ ਦੇ ਮੁਕਾਬਲਾਤਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਬਿਹਤਰ ਰਿਹਾ | ਰਿਟਰਨਿੰਗ ਅਫ਼ਸਰ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਵਿਚੋਂ 'ਆਪ' ਦੀ ਹਰਪ੍ਰੀਤ ਕੌਰ ਨੇ ਕਾਂਗਰਸ ਦੀ ਅਮਰਜੀਤ ਕੌਰ ਨੂੰ 252 ਵੋਟਾਂ ਦੇ ਫਰਕ, ਵਾਰਡ ਨੰਬਰ 2 ਵਿਚੋਂ 'ਆਪ' ਦੇ ਮਨਤਾਜ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੇ ਨਰਿੰਦਰ ਸਿੰਘ ਭੋਲਾ ਨੂੰ 291 ਵੋਟਾਂ ਨਾਲ, ਵਾਰਡ ਨੰਬਰ 3 ਵਿਚ 'ਆਪ' ਦੀ ਮਨਜਿੰਦਰ ਕੌਰ ਨੇ ਕਾਂਗਰਸ ਦੀ ਸੁਖਦੇਵ ਕੌਰ ਨੂੰ 227 ਵੋਟਾਂ ਨਾਲ, ਵਾਰਡ ਨੰਬਰ 4 ਵਿਚ 'ਆਪ' ਦੇ ਲਗਨਪ੍ਰੀਤ ਸਿੰਘ ਲਾਲੀ ਮਾਨ ਨੇ ਕਾਂਗਰਸ ਦੇ ਮੋਹਿਤ ਗਰਗ ਨੂੰ 281 ਵੋਟਾਂ, ਵਾਰਡ ਨੰਬਰ 5 ਵਿਚ 'ਆਪ' ਦੀ ਗਗਨਦੀਪ ਵਾਲੀਆ ਨੇ ਕਾਂਗਰਸ ਦੀ ਅਨੂੰ ਸੱਚਦੇਵਾ ਨੂੰ 627 ਵੋਟਾਂ, ਵਾਰਡ ਨੰਬਰ 6 ਵਿਚ ਕਾਂਗਰਸ ਪਾਰਟੀ ਦੇ ਦੀਪਕ ਗਰਗ ਨੇ 'ਆਪ' ਦੇ ਸੁਰੇਸ਼ ਗਰਗ ਨੂੰ 98 ਵੋਟਾਂ, ਵਾਰਡ ਨੰਬਰ 7 ਵਿਚ 'ਆਪ' ਦੀ ਸ਼ਿਵਾਨੀ ਨੇ ਕਾਂਗਰਸ ਦੀ ਪੂਜਾ ਰਾਣੀ ਨੂੰ 248 ਵੋਟਾਂ, ਵਾਰਡ ਨੰਬਰ 8 ਵਿਚ 'ਆਪ' ਦੇ ਮਾਧੋ ਦਾਸ ਸਿੰਘ ਨੇ ਕਾਂਗਰਸ ਦੇ ਸੁਖਮੰਦਰ ਲੱਕੀ ਨੂੰ 180 ਵੋਟਾਂ, ਵਾਰਡ ਨੰਬਰ 9 ਵਿਚ 'ਆਪ' ਦੀ ਸਿਮਰਨ ਕੌਰ ਨੇ ਕਾਂਗਰਸ ਦੀ ਪਰਮਿੰਦਰ ਕੌਰ ਨੂੰ 330 ਵੋਟਾਂ, ਵਾਰਡ ਨੰਬਰ 10 ਵਿਚ 'ਆਪ' ਦੇ ਭਿੰਦਰ ਸਿੰਘ ਨੇ ਕਾਂਗਰਸ ਦੇ ਗੁਰਮੀਤ ਸਿੰਘ ਨੂੰ 178 ਵੋਟਾਂ, ਵਾਰਡ ਨੰਬਰ 11 ਵਿਚ 'ਆਪ' ਦੀ ਜਸਵੀਨ ਕੌਰ ਨੇ ਕਾਂਗਰਸ ਦੀ ਮਨਪ੍ਰੀਤ ਕੌਰ ਨੂੰ 154 ਵੋਟਾਂ, ਵਾਰਡ ਨੰਬਰ 12 ਵਿਚ 'ਆਪ' ਦੇ ਰਮੇਸ਼ ਕੁਮਾਰ ਨੇ ਕਾਂਗਰਸ ਦੇ ਪਵਨ ਕੁਮਾਰ ਨੂੰ 234 ਵੋਟਾਂ, ਵਾਰਡ ਨੰਬਰ 13 ਵਿਚ 'ਆਪ' ਦੀ ਬਲਜੀਤ ਕੌਰ ਨੇ ਕਾਂਗਰਸ ਦੀ ਸਵਿੱਤਰੀ ਦੇਵੀ ਨੂੰ 176 ਵੋਟਾਂ, ਵਾਰਡ ਨੰਬਰ 14 ਵਿਚ 'ਆਪ' ਦੇ ਜਸਵੀਰ ਸਿੰਘ ਨੇ ਕਾਂਗਰਸ ਦੇ ਨਿਰੰਜਨ ਸਿੰਘ ਨੂੰ 212 ਵੋਟਾਂ, ਵਾਰਡ ਨੰਬਰ 15 ਵਿਚ ਕਾਂਗਰਸ ਦੀ ਰਮਨਜੀਤ ਕੌਰ ਨੇ 'ਆਪ' ਦੀ ਡਿੰਪਲ 251 ਵੋਟਾਂ, ਵਾਰਡ ਨੰਬਰ 16 ਵਿਚ 'ਆਪ' ਦੇ ਧਰਮਿੰਦਰ ਕੁਮਾਰ ਨੇ ਕਾਂਗਰਸ ਦੇ ਕਰਮਚੰਦ ਝਗੜੂ ਨੂੰ 184 ਵੋਟਾਂ, ਵਾਰਡ ਨੰਬਰ 17 ਵਿਚ 'ਆਪ' ਦੇ ਮਹਾਵੀਰ ਪੌੜੀ ਨੇ ਕਾਂਗਰਸ ਦੀ ਪੂਜਾ ਰਾਣੀ ਨੂੰ 113 ਵੋਟਾਂ, ਵਾਰਡ ਨੰਬਰ 18 ਵਿਚ ਗੌਰਵ ਜੈਨ ਚੀਨੂੰ ਨੇ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਨੂੰ 601 ਵੋਟਾਂ ਅਤੇ ਵਾਰਡ ਨੰਬਰ 19 ਵਿਚ 'ਆਪ' ਦੀ ਗੀਤਾਂਸ਼ੂ ਬੁੱਟਰ ਨੇ ਸ਼ੀਖਾ ਗਰਗ ਨੂੰ 77 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਸ਼੍ਰੋਮਣੀ ਅਕਾਲੀ ਦਲ ਨੇ 19 ਵਾਰਡਾਂ ਵਿਚ ਚੋਣ ਲੜੀ ਅਤੇ ਕੁੱਲ 2075 ਵੋਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ 18 ਵਾਰਡਾਂ ਵਿਚ ਚੋਣ ਲੜਦੇ ਹੋਏ ਸਿਰਫ਼ 973 ਵੋਟਾਂ ਹੀ ਪ੍ਰਾਪਤ ਕੀਤੀਆਂ | ਆਮ ਆਦਮੀ ਪਾਰਟੀ ਨੇ ਜਿੱਤ ਤੋਂ ਬਾਅਦ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਦੀ ਅਗਵਾਈ ਵਿਚ ਸ਼ਹਿਰ ਅੰਦਰ ਜੇਤੂ ਜਲੂਸ ਕੱਢਿਆ ਗਿਆ | ਉਨ੍ਹਾਂ ਇਸ ਵੱਡੀ ਜਿੱਤ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸੰਦੀਪ ਸਿੰਘ ਸਨੀ ਢਿੱਲੋਂ, ਪੈਵੀ ਢਿੱਲੋਂ, ਅਭੈ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ |