07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸਭ ਤੋਂ ਛੋਟੀ ਉਮਰ ਦੀ ਨਗਰ ਕੌਂਸਲਰ ਬਣੀ ਗੁਣਗੁਣ

Ad Position 21
No active advertisement
ਅਜੀਤ ਡੈਸਕ 30-05-2026
ਮਲੋਟ, 29 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ, ਜਿੱਥੇ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਣਗਣ ਸਪੁੱਤਰੀ ਧਰਮਪਾਲ ਗੁੱਡੂ ਨੇ ਵਾਰਡ ਨੰਬਰ 21 ਤੋਂ ਸ਼ਾਨਦਾਰ ਜਿੱਤ ਦਰਜ ਕਰਕੇ ਸਭ ਤੋਂ ਛੋਟੀ ਉਮਰ ਦੀ ਨਗਰ ਕੌਂਸਲਰ ਬਣਨ ਦਾ ਮਾਣ ਹਾਸਿਲ ਕੀਤਾ ਹੈ | ਇਸ ਇਤਿਹਾਸਕ ਜਿੱਤ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਮਾਤਾ ਸ਼ਾਂਤੀ ਦੇਵੀ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਪਟੇਲ ਨਗਰ ਦੀ ਹੋਣਹਾਰ ਵਿਦਿਆਰਥਣ ਰਹੀ ਗੁਣਗੁਣ ਦੀ ਇਸ ਸਫ਼ਲਤਾ 'ਤੇ ਸਕੂਲ ਪਰਿਵਾਰ ਵਿਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਖ਼ਾਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਵੀਨਾ ਗਰੋਵਰ, ਚੇਅਰਮੈਨ ਹਰੀਸ਼ ਗਰੋਵਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਗੁਣਗੁਣ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਭਰਵਾਂ ਸਨਮਾਨ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਗੁਣਗੁਣ ਦੀ ਇਹ ਕਾਮਯਾਬੀ ਨੌਜਵਾਨ ਪੀੜ੍ਹੀ ਲਈ ਇਕ ਵੱਡਾ ਪ੍ਰੇਰਣਾ ਸਰੋਤ ਹੈ ਅਤੇ ਇਹ ਪੂਰੇ ਮਲੋਟ ਸ਼ਹਿਰ ਦੇ ਨੌਜਵਾਨਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ | ਇਸ ਵੱਡੀ ਸਿਆਸੀ ਪ੍ਰਾਪਤੀ ਦੇ ਪਿੱਛੇ ਜਿੱਥੇ ਕਾਂਗਰਸ ਪਾਰਟੀ ਵਲੋਂ ਇਕ ਨੌਜਵਾਨ ਚਿਹਰੇ 'ਤੇ ਜਤਾਇਆ ਗਿਆ ਅਟੁੱਟ ਵਿਸ਼ਵਾਸ ਸਭ ਤੋਂ ਅਹਿਮ ਰਿਹਾ, ਉੱਥੇ ਹੀ ਵਾਰਡ ਨੰਬਰ 21 ਦੇ ਸਮੂਹ ਨਿਵਾਸੀਆਂ ਵਲੋਂ ਮਿਲੇ ਭਰਵੇਂ ਸਹਿਯੋਗ ਅਤੇ ਪਿਆਰ ਨੇ ਇਸ ਜਿੱਤ ਦਾ ਰਸਤਾ ਸਾਫ਼ ਕੀਤਾ | ਗੁਣਗੁਣ ਦੀ ਇਸ ਸਿਆਸੀ ਸਫ਼ਲਤਾ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਹੌਸਲਾ, ਦਿ੍ੜ੍ਹ ਇਰਾਦਾ ਤੇ ਲਗਾਤਾਰ ਮਿਲੀ ਪ੍ਰੇਰਨਾ ਵੀ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆਈ ਹੈ, ਜਿਸ ਸਦਕਾ ਉਨ੍ਹਾਂ ਨੇ ਐਨੀ ਛੋਟੀ ਉਮਰ ਵਿਚ ਚੋਣ ਮੈਦਾਨ ਅੰਦਰ ਉਤਰ ਕੇ ਵਿਰੋਧੀਆਂ ਨੂੰ ਕਰਾਰੀ ਸ਼ਿਕਸਤ ਦਿੱਤੀ | ਆਪਣੀ ਇਸ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵ-ਨਿਯੁਕਤ ਕੌਂਸਲਰ ਗੁਣਗੁਣ ਨੇ ਪਾਰਟੀ ਹਾਈਕਮਾਂਡ, ਆਪਣੇ ਪਰਿਵਾਰ ਅਤੇ ਵਾਰਡ ਦੇ ਹਰ ਇਕ ਵੋਟਰ ਦਾ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰ੍ਹੀ ਉਤਰੇਗੀ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਪਹਿਲ ਦੇ ਆਧਾਰ 'ਤੇ ਕਰਵਾਏਗੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 17 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਕੌਰ ਗਿੱਲ 196 ਵੋਟਾਂ ਤੇ ਜੇਤੂ ਅਗਲੀ ਖ਼ਬਰ ਨਗਰ ਕੌਂਸਲ ਗਿੱਦੜਬਾਹਾ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
Ad Position 24