ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਗਿੱਲ ਪਤਨੀ ਰਾਜਬੀਰ ਸਿੰਘ ਬਿੱਟਾ ਗਿੱਲ ਸਾਬਕਾ ਕੌਂਸਲਰ 196 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ | ਜਨਰਲ ਔਰਤ ਰਾਖਵੀਂ ਇਸ ਸੀਟ ਤੋਂ ਜਸਪ੍ਰੀਤ ਕੌਰ ਗਿੱਲ ਨੂੰ 674 ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਨਦੀਪ ਕੌਰ ਬਰਾੜ ਨੂੰ 478 ਵੋਟਾਂ ਪਈਆਂ | ਇਸ ਤਰ੍ਹਾਂ 196 ਵੋਟਾਂ ਦੇ ਫ਼ਰਕ ਨਾਲ ਜਸਪ੍ਰੀਤ ਕੌਰ ਗਿੱਲ ਜੇਤੂ ਰਹੀ | ਇਸ ਮੌਕੇ ਰਾਜਵੀਰ ਸਿੰਘ ਬਿੱਟਾ ਗਿੱਲ ਨੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ |