10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

2027 ਦੀਆਂ ਚੋਣਾਂ ਦੇ ਸੈਮੀਫ਼ਾਈਨਲ ਵਿਚ 'ਆਪ' ਨੇ 42 ਪ੍ਰਤੀਸ਼ਤ ਵੋਟਾਂ ਹਾਸਿਲ ਕਰਕੇ ਲੀਡ ਕੀਤੀ <br/>

Ad Position 21
No active advertisement
ਅਜੀਤ ਡੈਸਕ 31-05-2026
ਸ੍ਰੀ ਮੁਕਤਸਰ ਸਾਹਿਬ, 30 ਮਈ (ਹਰਮਹਿੰਦਰ ਪਾਲ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀਆਂ ਸੰਪੰਨ ਹੋਈਆਂ ਚੋਣਾਂ ਦੇ ਨਤੀਜੇ ਦਾ ਵਿਸਲੇਸ਼ਨ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਸ਼ਹਿਰ ਦੇ ਕੁੱਲ 31 ਵਾਰਡਾਂ ਵਿਚ 53,347 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਸ ਵਿਚ 22 ਵਾਰਡਾਂ 'ਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 22,137 ਵੋਟਾਂ ਪ੍ਰਾਪਤ ਕੀਤੀਆਂ, ਜੋ ਕਿ ਕੁੱਲ ਵੋਟਾਂ ਦਾ ਕਰੀਬ 42 ਪ੍ਰਤੀਸ਼ਤ ਬਣਦਾ ਹੈ | ਇਸ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੇ 4 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਅਤੇ 12,323 ਵੋਟਾਂ ਜੋ ਕਿ ਕਰੀਬ 23 ਪ੍ਰਤੀਸ਼ਤ ਬਣਦਾ ਹਾਸਿਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ 4 ਵਾਰਡਾਂ ਵਿਚ ਜਿੱਤ ਹਾਸਿਲ ਕੀਤੀ, ਪ੍ਰੰਤੂ ਉਸ ਨੂੰ 10,153 ਵੋਟਾਂ ਪ੍ਰਾਪਤ ਹੋਈਆਂ ,ਜੋ ਕਿ ਕੁੱਲ ਵੋਟਾਂ ਦਾ ਕਰੀਬ 19 ਪ੍ਰਤੀਸ਼ਤ ਬਣਦਾ ਹੈ | ਇਸ ਤੋਂ ਬਾਅਦ ਭਾਜਪਾ ਨੇ ਕੇਵਲ ਇਕ ਸੀਟ 'ਤੇ ਵਾਰਡ ਵਿਚ ਹੀ ਜਿੱਤ ਹਾਸਿਲ ਕੀਤੀ | ਭਾਜਪਾ ਨੇ 5,584 ਵੋਟਾਂ ਹਾਸਿਲ ਕੀਤੀਆਂ, ਜੋ ਕਿ ਕੁੱਲ ਵੋਟਾਂ ਦਾ 10.5 ਪ੍ਰਤੀਸ਼ਤ ਬਣਦਾ ਹੈ | ਇਸ ਤਰ੍ਹਾਂ ਭਾਜਪਾ ਇਕ ਵਾਰ ਫ਼ਿਰ ਸ਼ਹਿਰੀ ਵੋਟਰਾਂ ਦਾ ਭਰੋਸਾ ਜਿੱਤਣ ਵਿਚ ਸਫ਼ਲ ਨਹੀਂ ਹੋਈ | ਇਨ੍ਹਾਂ ਤੋਂ ਇਲਾਵਾ ਬਸਪਾ ਨੇ 167 ਵੋਟਾਂ, ਆਜ਼ਾਦ ਉਮੀਦਵਾਰਾਂ ਨੇ 963 ਵੋਟਾਂ, ਨੋਟਾ ਨੂੰ ਵੀ 318 ਵੋਟਾਂ ਪਈਆਂ, ਜਦਕਿ 1702 ਵੋਟਾਂ ਰੱਦ ਕਰ ਦਿੱਤੀਆਂ ਗਈਆਂ | ਇਸ ਤਰ੍ਹਾਂ ਨਤੀਜਾ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਜੇਕਰ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਵਿਚ ਚੋਣ ਸਮਝੌਤਾ ਹੁੰਦਾ ਤਾਂ 6 ਅਜਿਹੇ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਹਾਸਿਲ ਹੋਈ ਜਿਥੇ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਪ੍ਰਾਪਤ ਵੋਟਾਂ ਨਾਲੋਂ ਜ਼ਿਆਦਾ ਵੋਟਾਂ ਹਾਸਿਲ ਕੀਤੀਆਂ ਹਨ | ਵਾਰਡ ਨੰਬਰ 10 ਵਿਚ ਸ਼ੋ੍ਰਮਣੀ ਅਕਾਲੀ ਦਲ ਨੇ 382, ਭਾਜਪਾ ਨੇ 447 ਵੋਟਾਂ ਕੁੱਲ 829 ਵੋਟਾਂ ਹਾਸਿਲ ਕੀਤੀਆਂ, ਜਦਕਿ 'ਆਪ' ਦੇ ਉਮੀਦਵਾਰ ਨੇ 651 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਵਾਰਡ 11 ਵਿਚ ਸ਼ੋ੍ਰਮਣੀ ਅਕਾਲੀ ਦਲ 660, ਭਾਜਪਾ 257 ਕੁੱਲ 913, 'ਆਪ' 785 ਵੋਟਾਂ ਨਾਲ ਜਿੱਤੀ | ਵਾਰਡ ਨੰਬਰ 13 ਵਿਚ ਸ਼ੋ੍ਰਮਣੀ ਅਕਾਲੀ ਦਲ 471, ਭਾਜਪਾ 539 ਕੁੱਲ 1010, 'ਆਪ' 745 ਵੋਟਾਂ ਨਾਲ ਜਿੱਤੀ | ਵਾਰਡ ਨੰਬਰ 21 ਵਿਚ ਸ਼ੋ੍ਰਮਣੀ ਅਕਾਲੀ ਦਲ 253, ਭਾਜਪਾ 202 ਕੁੱਲ 555, 'ਆਪ' 509 ਨਾਲ ਜਿੱਤੀ | ਵਾਰਡ ਨੰਬਰ 23 ਵਿਚ ਸ਼ੋ੍ਰਮਣੀ ਅਕਾਲੀ ਦਲ 546, ਭਾਜਪਾ 219 ਕੁੱਲ 765, 'ਆਪ' 707 ਵੋਟਾਂ ਨਾਲ ਜਿੱਤੀ | ਵਾਰਡ ਨੰਬਰ 27 ਵਿਚ ਸ਼ੋ੍ਰਮਣੀ ਅਕਾਲੀ ਦਲ 405, ਭਾਜਪਾ 393 ਕੁੱਲ 798, 'ਆਪ' 593 ਨਾਲ ਜਿੱਤੀ | ਇਸ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਇਨਲ ਮੰਨੀਆਂ ਜਾਂਦੀਆਂ ਇਨ੍ਹਾਂ ਚੋਣਾਂ ਵਿਚ ਇਕ ਵਾਰ ਫ਼ਿਰ ਆਮ ਆਦਮੀ ਪਾਰਟੀ ਨੇ ਲੀਡ ਹਾਸਲ ਕੀਤੀ ਹੈ | ਹੁਣ ਸ਼ਹਿਰ ਵਾਸੀ ਇਸ ਗੱਲ ਦੇ ਇੰਤਜਾਰ ਵਿਚ ਹਨ ਕਿ ਪਿਛਲੇ ਲਗਪਗ ਸਾਢੇ 4 ਸਾਲਾਂ 'ਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਨਗਰ ਕੌਂਸਲ ਵਿਚ ਕਰੋੜਾਂ ਰੁਪਏ ਦੀ ਗਰਾਂਟ ਅਣਵਰਤੀ ਹੀ ਪਈ ਰਹੀ ਹੈ | ਹੁਣ ਜਦੋਂ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਨਗਰ ਕੌਂਸਲ ਦਾ ਗਠਨ ਹੋਣ ਜਾ ਰਿਹਾ ਹੈ ਤਾਂ ਇਹ ਪਾਰਟੀ ਗ੍ਰਾਂਟ ਦਾ ਸਹੀ ਇਸਤੇਮਾਲ ਕਰਕੇ ਸ਼ਹਿਰ ਦੀ ਨੁਹਾਰ ਬਦਲੇਗੀ ਅਤੇ ਸਵੱਛ ਭਾਰਤ ਮਿਸ਼ਨ ਵਿਚ ਮੁਕਤਸਰ ਨੂੰ ਬਿਹਤਰ ਸਥਾਨ 'ਤੇ ਲੈ ਕੇ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਤੋਂ ਜੇਤੂ ਕਾਂਗਰਸੀ ਉਮੀਦਵਾਰ ਮੀਨੂੰ ਖੇੜਾ ਨੇ ਲੋਕਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਪੁਲਿਸ ਵਲੋਂ 9 ਪੁਲਿਸ ਅਧਿਕਾਰੀਆਂ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ ਕਰਵਾਇਆ
Ad Position 24