ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਲੈਕਚਰਾਰਾਂ ਦੀ ਭਰਤੀ ’ਚ ਰਾਖਵਾਂਕਰਨ ਦੇ ਕੋਟੇ ਨੂੰ ਖ਼ਤਮ ਕਰਨ ਵਿਰੁੱਧ ਬਸਪਾ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-07-2026
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਰਣਜੀਤ ਸਿੰਘ ਢਿੱਲੋਂ)-ਬਸਪਾ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਵਤ ਦੇ ਦਿਸ਼ਾ-ਨਿਰਦੇਸ਼ ਅਤੇ ਸੂਬਾ ਪ੍ਰਧਾਨ ਬਸਪਾ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਜੋ ਪੰਜਾਬ ਦੀ ਮੌਜੂਦਾ ਸਰਕਾਰ ਨੇ ਲੈਕਚਰਾਰਾਂ ਦੀ ਭਰਤੀ ਵਿਚ ਰਾਖਵਾਂਕਰਨ ਕੋਟੇ ਨੂੰ ਖ਼ਤਮ ਕੀਤਾ ਹੈ, ਇਸ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਉਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਲੱਖੇਵਾਲੀ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਂਅ ਮੌਜੂਦ ਅਧਿਕਾਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਭੈਣ ਸ਼ੀਲਾ ਰਾਣੀ ਗੁਰੂਸਰ ਸਕੱਤਰ ਬਸਪਾ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਾਸਟਰ ਚੰਦ ਇੰਚਾਰਜ ਗਿੱਦੜਬਾਹਾ, ਜਗਦੇਵ ਅਲਾਰਮ ਇੰਚਾਰਜ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਚੰਨੂ ਕਿਸਾਨ ਆਗੂ, ਅਮਰਜੀਤ ਸਿੰਘ ਬੀ.ਵੀ.ਐੱਫ਼. ਇੰਚਾਰਜ ਸ੍ਰੀ ਮੁਕਤਸਰ ਸਾਹਿਬ, ਅਨਿਲ ਕੁਮਾਰ ਜਾਟਵ ਹਲਕਾ ਪ੍ਰਧਾਨ ਮਲੋਟ, ਹਰਨੇਕ ਸਿੰਘ ਗੁਰੂਸਰ ਹਲਕਾ ਪ੍ਰਧਾਨ ਗਿੱਦੜਬਾਹਾ, ਜੈਲਾ ਰਾਮ ਜਨਰਲ ਸਕੱਤਰ ਸ੍ਰੀ ਮੁਕਤਸਰ ਸਾਹਿਬ, ਸਵਰਨ ਸਿੰਘ ਖੋਖਰ ਇੰਚਾਰਜ ਮਲੋਟ, ਸ਼ਮਸ਼ੇਰ ਸਿੰਘ ਭੂੰਦੜ, ਸੁਖਦੇਵ ਸਿੰਘ ਪੰਨੀਵਾਲਾ, ਗੁਰਦਾਸ ਸਿੰਘ ਮਰਾੜ੍ਹ, ਸਵਰੂਪ ਚੰਦ, ਸੁੰਦਰ ਲਾਲ, ਜੁਗਰਾਜ ਸਿੰਘ ਰੁਪਾਣਾ, ਬੂਟਾ ਸਿੰਘ ਰੂਪਾਣਾ, ਮਨਜੀਤ ਸਿੰਘ, ਲਛਮਣ ਮਲੋਟ, ਗੁਰਮੀਤ ਸਿੰਘ, ਪਵਨ ਰੁਪਾਣਾ, ਗੁਰਪ੍ਰੀਤ ਸਿੰਘ ਭੁੱਟੀਵਾਲਾ, ਬੋਹੜ ਸਿੰਘ ਹਰਾਜ ਅਤੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਟਿਆਂਵਾਲੀ ਦੇ ਸਰਪੰਚ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਅਕਾਲੀ ਆਗੂ ਕੁਲਵਿੰਦਰ ਸਿੰਘ ਢਿੱਲੋਂ ਨੂੰ ਸਦਮਾ, ਭਰਾ ਦਾ ਦਿਹਾਂਤ
Ad Position 24
No active advertisement