ਬਠਿੰਡਾ, 15 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਰੇਲਵੇ ਸਤਿਸੰਗ ਸਭਾ (ਰੇਲਵੇ ਕਲੋਨੀ, ਬਠਿੰਡਾ) ਵਿਖੇ ਸਮੂਹ ਇਲਾਕੇ ਦੀ ਸਾਧ ਸੰਗਤ ਵਲੋਂ ਇਕ ਮੀਟਿੰਗ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਚੋਣ ਲਈ ਕੀਤੀ ਗਈ। ਜਿਸ ਵਿਚ ਇਲਾਕੇ ਦੀ ਸਾਧ ਸੰਗਤ ਨੇ ਸਰਬਸੰਮਤੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਲਈ ਭਾਈ ਕਰਨੈਲ ਸਿੰਘ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਚੁਣਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਧਾਨ ਹਰਭਜਨ ਸਿੰਘ ਨੇ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਮੌਕੇ ਸੰਗਤਾਂ ਵਿਚ ਦਲਜੀਤ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਰਾਮਚੰਦਰ ਸਿੰਘ, ਤਰਲੋਚਨ ਸਿੰਘ, ਬਿੰਦਰ ਕੌਰ, ਕਿਰਨਾਂ ਕੌਰ, ਰਣਜੀਤ ਕੌਰ, ਮਹਿੰਦਰ ਕੌਰ, ਹਰਬੰਸ ਕੌਰ, ਅਮਰਜੀਤ ਕੌਰ, ਸੀਮਾ, ਗਿਆਨ ਕੌਰ, ਮਨਜੀਤ ਕੌਰ ਬੱਬੀ, ਬਿਮਲਾ ਕੌਰ, ਸਰਬਜੀਤ ਸਿੰਘ, ਅਮਰਜੀਤ ਸਿੰਘ ਅਮਰ, ਗੁਰਦੇਵ ਸਿੰਘ, ਅਮਨਦੀਪ ਸਿੰਘ, ਹਰਬੰਸ ਕੌਰ, ਅਮਰਿੰਦਰ ਸਿੰਘ ਲੱਕੀ, ਮਹਿੰਦਰ ਸਿੰਘ, ਅਵਤਾਰ ਸਿੰਘ, ਜਸਵਿੰਦਰਪਾਲ ਸਿੰਘ, ਹਾਕਮ ਸਿੰਘ, ਆਕਾਸ਼ ਸਿੰਘ ਹਾਜ਼ਰ ਸਨ।