ਰਾਮਾਂ ਮੰਡੀ, 15 ਜੁਲਾਈ (ਤਰਸੇਮ ਸਿੰਗਲਾ)- ਸਥਾਨਕ ਪੱਤਰਕਾਰ ਮੁਕੇਸ਼ ਸੋਨੀ ਦੀ ਮਾਤਾ ਸਵ.ਸ੍ਰੀਮਤੀ ਸ਼ਾਰਦਾ ਦੇਵੀ ਮੈਂਬਰ ਸ੍ਰੀ ਦੁਰਗਾ ਮਹਿਲਾ ਮੰਡਲ ਪਤਨੀ ਰਮੇਸ਼ ਕੁਮਾਰ ਦਰਜ਼ੀ ਮੈਂਬਰ ਦੀ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਦੀ ਯਾਦ ਵਿਚ ਅੱਜ ਪਰਿਵਾਰ ਵਲੋਂ ਲੋਕ ਭਲਾਈ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ਾਂਤੀ ਹਾਲ ਰਾਮਾਂ ਮੰਡੀ ਵਿਖੇ ਆਯੋਜਿਤ ਕੀਤੇ ਗਏ। ਖ਼ੂਨਦਾਨ ਕੈਂਪ ਦੌਰਾਨ ਵਿਜੇਪਾਲ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਨੇ 15ਵੀਂ ਵਾਰ ਸਮੇਤ ਨੌਜਵਾਨਾਂ ਨੇ ਕੁਲ 25 ਯੂਨਿਟ ਖ਼ੂਨਦਾਨ ਦਿੱਤਾ। ਕੈਂਪ ਵਿਚ ਖ਼ੂਨ ਇਕੱਤਰ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਬਲੱਡ ਸੈਂਟਰ ਬਠਿੰਡਾ ਦੀ ਟੀਮ ਪੁੱਜੀ। ਇਸ ਮੌਕੇ ਸੰਮਤੀ ਦੇ ਮੈਂਬਰ ਡਾ.ਅਮਿਤੋਸ ਵਿਸ਼ਵਾਸ, ਚਿੰਟੂ ਸੋਨੀ, ਪ੍ਰਾਚੀਨ ਉਦਾਸੀਨ ਮਹਾਂਮੰਡਲ ਪੰਜਾਬ ਦੇ ਮੀਡੀਆ ਸਲਾਹਕਾਰ ਮਹੰਤ ਗਿਆਨ ਦਾਸ ਜੱਜਲ, ਤੇਲੂ ਰਾਮ ਲੈਹਰੀ ਸਾਬਕਾ ਕੌਂਸਲਰ, ਡਾ.ਸੋਹਨ ਲਾਲ ਕਲਿਆਣੀ ਸਰਪ੍ਰਸਤ ਰਾਮਾਂ ਸਹਾਰਾ ਵੈੱਲਫੇਅਰ ਕਲੱਬ, ਸਵਰਨਕਾਰ ਸੰਘ ਦੇ ਪ੍ਰਧਾਨ ਰਾਮ ਸਿੰਘ ਜੌੜਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਮੂਹ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰਮੇਸ਼ ਮੇਸ਼ੀ ਅਤੇ ਮੁਕੇਸ਼ ਸੋਨੀ ਹਾਜ਼ਰ ਖ਼ੂਨਦਾਨੀਆਂ, ਲੋਕ ਭਲਾਈ ਸੇਵਾ ਸੰਮਤੀ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।