14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਮਹਿੰਦੀ ਅਤੇ ਰੰਗੋਲੀ ਮੁਕਾਬਲੇ ਕਰਵਾਏ

ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਮਹਿੰਦੀ ਅਤੇ ਰੰਗੋਲੀ ਮੁਕਾਬਲਾ ਸੰਸਥਾ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਅਤੇ ਪ੍ਰੋਜੈਕਟ ਚੇਅਰ ਪਰਸਨ ਲਕਸ਼ਮੀ ਬਾਂਸਲ ਦੀ ਰਹਿਨੁਮਾਈ ਹੇਠ ਸਰਵ ਹਿੱਤਕਾਰੀ ਵਿਦਿਆ ਮੰਦਰ ਜੈਤੋ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ 101 ਬੱਚਿਆਂ ਨੇ ਭਾਗ ਲਿਆ।

Ad Position 21
No active advertisement
? 14-10-2026
ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਮਹਿੰਦੀ ਅਤੇ ਰੰਗੋਲੀ ਮੁਕਾਬਲਾ ਸੰਸਥਾ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਅਤੇ ਪ੍ਰੋਜੈਕਟ ਚੇਅਰ ਪਰਸਨ ਲਕਸ਼ਮੀ ਬਾਂਸਲ ਦੀ ਰਹਿਨੁਮਾਈ ਹੇਠ ਸਰਵ ਹਿੱਤਕਾਰੀ ਵਿਦਿਆ ਮੰਦਰ ਜੈਤੋ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ 101 ਬੱਚਿਆਂ ਨੇ ਭਾਗ ਲਿਆ। ਜਿਸ ਵਿਚ ਰੰਗੋਲੀ ਦੇ ਸੀਨੀਅਰ ਵਰਗ ’ਚ ਤਿਲਕ ਕੰਨਿਆ ਪਾਠ ਸ਼ਾਲਾ ਦੀ ਪਰੀ ਨੇ ਪਹਿਲਾ, ਅਮਰ ਮੂਰਤੀ ਟੈਗੋਰ ਸਕੂਲ ਜੈਤੋ ਦੀ ਅਰਸ਼ਦੀਪ ਕੌਰ ਨੇ ਦੂਜਾ ਅਤੇ ਜੂਨੀਅਰ ਵਰਗ ’ਚ ਜਸਪ੍ਰੀਤ ਕੌਰ ਡੀ.ਏ.ਵੀ ਸਕੂਲ ਨੇ ਪਹਿਲਾ ਅਤੇ ਨਵਨੀਤ ਕੌਰ ਅਮਰ ਮੂਰਤੀ ਟੈਗੋਰ ਸਕੂਲ ਜੈਤੋ ਨੇ ਦੂਜਾ ਸਥਾਨ ਹਾਸਿਲ ਕੀਤਾ। ਮਹਿੰਦੀ ਮੁਕਾਬਲੇ ਵਿਚ ਜੂਨੀਅਰ ਵਰਗ ਵਿਚ ਕੁਮਕੁਮ ਡੀਏਵੀ ਸਕੂਲ ਨੇ ਪਹਿਲਾ ਤੇ ਅਨਪਿਤਾ ਪਬਲਿਕ ਮਿਡਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿਚ ਲਕਸ਼ਮੀ ਤਿਲਕ ਕੰਨਿਆ ਸਕੂਲ ਨੇ ਪਹਿਲਾ ਤੇ ਅੰਕਿਤਾ ਸਰਵ ਹਿੱਤਕਾਰੀ ਵਿਦਿਆ ਮੰਦਰ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਮੁੱਖ ਮਹਿਮਾਨ ਨੀਰਜ ਮਿੱਤਲ ਦੀ ਧਰਮ ਪਤਨੀ ਕੁਲਦੀਪ ਮਿੱਤਲ ਐਡਵੋਕੇਟ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਅਤੇ ਪ੍ਰੀਸ਼ਦ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸੰਸਥਾ ਦੇ ਵਾਈਸ ਪ੍ਰਧਾਨ ਸਤੀਸ਼ ਕੁਮਾਰ ਗੋਇਲ ਲੰਬਵਾਲੀ ਵਾਲੀ, ਸਿਲਾਈ ਸੈਂਟਰ ਦੇ ਇੰਚਾਰਜ ਮਮਤਾ ਜਿੰਦਲ, ਮਨੀਸ਼ਾ ਬਿੰਦਲ, ਨੀਰੂ ਗਰਗ, ਅੰਜੂ ਕਾਸਲ ਅਤੇ ਰੇਨੂ ਗਰਗ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੀ ਕੁਟਮਾਰ ਦੀ ਮਿਸ਼ਨ ਸਤਲੁਜ ਵਲੋਂ ਨਿਖੇਧੀ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24