14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜਨਗਣਨਾ 2027 ਦੇ ਦੂਜੇ ਪੜਾਅ ਸੰਬੰਧੀ ਟ੍ਰੇਨਿੰਗ ਸੈਸ਼ਨਜ਼ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਹਰਮਹਿੰਦਰ ਪਾਲ)-ਗੁਰਕਿਰਨਦੀਪ ਸਿੰਘ ਸਿੱਧੂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਅਤੇ ਬਲਜੀਤ ਸਿੰਘ ਸਰਾਂ, ਨਾਇਬ ਤਹਿਸੀਲਦਾਰ ਕਮ ਸੈਂਸਜ ਚਾਰਜ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਨਗਣਨਾ 2027 ਦੇ ਦੂਜੇ ਪੜਾਅ ਸੰਬੰਧੀ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦਾ ਪਹਿਲਾ ਤਿੰਨ ਰੋਜ਼ਾ ਟ੍ਰੇਨਿੰਗ ਸੈਸ਼ਨ 12 ਤੋਂ 14 ਅਕਤੂਬਰ 2026 ਤੱਕ ਬਾਵਾ ਨਿਹਾਲ ਸਿੰਘ ਬੀ. ਐਡ.

Ad Position 21
No active advertisement
ਅਜੀਤ ਡੈਸਕ 14-10-2026
ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਹਰਮਹਿੰਦਰ ਪਾਲ)-ਗੁਰਕਿਰਨਦੀਪ ਸਿੰਘ ਸਿੱਧੂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਅਤੇ ਬਲਜੀਤ ਸਿੰਘ ਸਰਾਂ, ਨਾਇਬ ਤਹਿਸੀਲਦਾਰ ਕਮ ਸੈਂਸਜ ਚਾਰਜ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਨਗਣਨਾ 2027 ਦੇ ਦੂਜੇ ਪੜਾਅ ਸੰਬੰਧੀ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦਾ ਪਹਿਲਾ ਤਿੰਨ ਰੋਜ਼ਾ ਟ੍ਰੇਨਿੰਗ ਸੈਸ਼ਨ 12 ਤੋਂ 14 ਅਕਤੂਬਰ 2026 ਤੱਕ ਬਾਵਾ ਨਿਹਾਲ ਸਿੰਘ ਬੀ.ਐਡ. ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਰੰਭ ਕਰਵਾਇਆ ਜਾ ਰਿਹਾ। ਇਸ ਟ੍ਰੇਨਿੰਗ ਸੈਸ਼ਨ ਵਿਚ ਜਨਗਣਨਾ 2027 (ਪੜਾਅ ਦੂਜਾ) ਨੂੰ ਸਫ਼ਲਤਾਪੂਰਵਕ ਨੇਪੇਰੇ ਚਾੜ੍ਹਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੰਬੰਧੀ ਗੁਰਕਿਰਨਦੀਪ ਸਿੰਘ ਸਿੱਧੂ ਉਪ ਮੰਡਲ ਮੈਜਿਸਟ੍ਰੇਟ ਵਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਵੱਧ ਤੋਂ ਵੱਧ ਸਵੈ ਜਨਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਵਿੱਚ ਭਾਗੀਦਾਰੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਜਨਗਣਨਾ 2027 ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਦੱਸਿਆ ਗਿਆ ਕਿ ਭਾਰਤ ਦੀ ਇਹ ਪਹਿਲੀ ਮਰਦਮਸ਼ੁਮਾਰੀ ਹੈ, ਜਿਸ ਦਾ ਡਾਟਾ ਇਕੱਠਾ ਕਰਨ ਦਾ ਕੰਮ ਡਿਜੀਟਲ ਸਾਧਨਾ ਰਾਹੀਂ ਕੀਤਾ ਜਾਣਾ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜ਼ਿੰਮੇਵਾਰੀ ਸਾਰੇ ਸਮਾਜ ਸੇਵਾ ਦੀ ਭਾਵਨਾ ਦੇ ਨਾਲ ਨੇਪਰੇ ਚਾੜ੍ਹਨਗੇ। ਉਨ੍ਹਾਂ ਵਲੋਂ ਸਾਰਿਆਂ ਨੂੰ ਸ਼ੁੱਭਕਾਮਾਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਸਾਰੇ ਹੀ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਸਰਕਾਰਾਂ ਵਲੋਂ ਬਣਾਈਆਂ ਜਾਣ ਵਾਲੀਆਂ ਨੀਤੀਆਂ ਦੀਆਂ ਆਮ ਜਨਤਾ ਨੂੰ ਸਹੂਲਤਾਂ ਮਿਲ ਸਕਣ। ਇਸ ਮੌਕੇ ਰੁਪਿੰਦਰ ਸਿੰਘ ਉਪ ਅਰਥ ਤੇ ਅੰਕੜਾ ਸਲਾਹਕਾਰ ਸ੍ਰੀ ਮੁਕਤਸਰ ਸਾਹਿਬ, ਪੰਕਜ ਕੁਮਾਰ ਸੈਂਸਜ ਕੋਆਰਡੀਨੇਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੰਜੇ ਪ੍ਰਮਾਰ ਸੈਂਸਜ ਅਫ਼ਸਰ, ਸ਼ਮਿੰਦਰ ਬੱਤਰਾ, ਸੁਰਿੰਦਰ ਕੁਮਾਰ, ਹਰਿੰਦਰ ਸਿੰਘ, ਰਮਨ ਕੁਮਾਰ, ਪ੍ਰਵੀਨ ਕੁਮਾਰ, ਨਵੀਨ ਦੂਮੜਾ, ਸੁਖਮਿੰਦਰ ਸਿੰਘ ਕਲਰਕ ਤਹਿਸੀਲ ਦਫ਼ਤਰ ਸ੍ਰੀ ਮੁਕਤਸਰ ਸਾਹਿਬ, ਜਗਦੀਸ਼ ਸਿੰਘ ਟੈਕਨੀਕਲ ਅਸਿਸਟੈਂਟ ਸੈਂਸਜ ਤਹਿਸੀਲ ਦਫ਼ਤਰ, ਹਰੀਸ਼ ਕੁਮਾਰ ਲਾਇਬ੍ਰੇਰੀਅਨ, ਸੱਤਪਾਲ ਸਿੰਘ, ਸਤਨਾਮ ਸਿੰਘ, ਵਰਿੰਦਰ ਕੁਮਾਰ ਕੰਪਿਊਟਰ ਫੈਕਲਟੀ, ਸਮੂਹ ਫ਼ੀਲਡ ਟਰੇਨਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੱਕੜਵਾਲਾ ਦੇ ਪੰਚਾਇਤ ਮੈਂਬਰ ‘ਆਪ’ ਛੱਡ ਕੇ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਗੁਰੂਸਰ ਵਿਖੇ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ
Ad Position 24