ਸ੍ਰੀ ਹਰੀ ਕ੍ਰਿਸ਼ਨ ਪਬਲਿਕ ਸਕੂਲ ਵਿਖੇ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਕਰਵਾਇਆ
ਮਲੋਟ, 13 ਅਕਤੂਬਰ (ਪਾਟਿਲ)-ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵਲੋਂ ਅੱਜ ਸਥਾਨਕ ਸ੍ਰੀ ਹਰੀ ਕ੍ਰਿਸ਼ਨ ਪਬਲਿਕ ਸਕੂਲ ਪਟੇਲ ਨਗਰ ਵਾਰਡ ਨੰਬਰ 27 ਵਿਖੇ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ, ਜਨਰਲ ਸਕੱਤਰ ਰਜਿੰਦਰ ਪਪਨੇਜਾ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਪ੍ਰਧਾਨ ਧਰਮਪਾਲ ਸਿੰਘ ਰਾਜਪਾਲ, ਸੋਇਮ ਸਕੱਤਰ ਲਾਲ ਸਿੰਘ, ਐਸ. ਗੁੰਬਰ, ਮੀਤ ਪ੍ਰਧਾਨ ਅਮਰ ਮੁੰਜਾਲ, ਸ਼ਗਨ ਲਾਲ ਗੋਇਲ, ਹੰਸ ਰਾਜ ਰੇਗਰ, ਵੇਦ ਪ੍ਰਕਾਸ਼ ਗੋਇਲ, ਚੰਦਰ ਮੋਹਨ ਸੁਥਾਰ, ਸਰੋਜ ਗੁੰਬਰ, ਰਜਨੀ ਰਾਣੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ।
ਸ
ਸ੍ਰੀ ਹਰੀ ਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਦੇ ਅਹੁਦੇਦਾਰ ਤੇ ਹੋਰ। ਤਸਵੀਰ: ਪਾਟਿਲ
14-10-2026
ਮਲੋਟ, 13 ਅਕਤੂਬਰ (ਪਾਟਿਲ)-ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵਲੋਂ ਅੱਜ ਸਥਾਨਕ ਸ੍ਰੀ ਹਰੀ ਕ੍ਰਿਸ਼ਨ ਪਬਲਿਕ ਸਕੂਲ ਪਟੇਲ ਨਗਰ ਵਾਰਡ ਨੰਬਰ 27 ਵਿਖੇ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ, ਜਨਰਲ ਸਕੱਤਰ ਰਜਿੰਦਰ ਪਪਨੇਜਾ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਪ੍ਰਧਾਨ ਧਰਮਪਾਲ ਸਿੰਘ ਰਾਜਪਾਲ, ਸੋਇਮ ਸਕੱਤਰ ਲਾਲ ਸਿੰਘ, ਐਸ. ਗੁੰਬਰ, ਮੀਤ ਪ੍ਰਧਾਨ ਅਮਰ ਮੁੰਜਾਲ, ਸ਼ਗਨ ਲਾਲ ਗੋਇਲ, ਹੰਸ ਰਾਜ ਰੇਗਰ, ਵੇਦ ਪ੍ਰਕਾਸ਼ ਗੋਇਲ, ਚੰਦਰ ਮੋਹਨ ਸੁਥਾਰ, ਸਰੋਜ ਗੁੰਬਰ, ਰਜਨੀ ਰਾਣੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ । ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਜ ਵਾਟਸ ਅਤੇ ਸਕੱਤਰ ਰਜਿੰਦਰ ਨਾਗਪਾਲ ਨੇ ਉਨ੍ਹਾਂ ਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਆਪਣੇ ਗੁਰੂਆਂ ਵਾਂਗ ਸਤਿਕਾਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਿੰਸੀਪਲ ਧਰਮਪਾਲ ਗੁੰਬਰ ਨੇ ਭਾਰਤ ਵਿਕਾਸ ਪ੍ਰੀਸ਼ਦ ਪਰਿਵਾਰ ਦੇ ਆਏ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਵਿਚ ਚੰਗੇ ਮੁੱਲਾਂ ਦੇ ਵਿਕਾਸ ਲਈ ਕੰਮ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਸਕੂਲ ਵਲੋਂ ਭਾਵਿਪ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿਚ ਪ੍ਰੀਸ਼ਦ ਦੇ ਸਰਵੋਤਮ ਅਧਿਆਪਕਾਂ ਵਿਚ ਸਲੋਂਚਾ, ਸਰਗਮ ਕੌਰ, ਇੰਦਰਜੀਤ ਕੌਰ, ਪੂਨਮ ਬੱਤਰਾ, ਅਮਨਦੀਪ ਕੌਰ, ਕਿਰਨਪ੍ਰੀਤ ਸ਼ਰਮਾ ਸ਼ਾਮਿਲ ਸਨ। ਸ਼ਾਨਦਾਰ ਵਿਦਿਆਰਥੀਆਂ ਵਿਚੋਂ ਨਵਜੋਤ, ਜਗਨਦੀਪ, ਗੁਰਫਤਿਹ, ਡਿੰਪਲ, ਸੋਨਾਕਸ਼ੀ ਅਤੇ ਰਾਹੁਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਦੇ ਨਾਲ ਸਕੂਲ ਨੂੰ ਵੀ ਇਸ ਦੇ ਚੰਗੇ ਅਨੁਸ਼ਾਸਨ ਅਤੇ ਕਦਰਾਂ-ਕੀਮਤਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।