07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਾਨਸਾ ਸ਼ਹਿਰ ਦੀ ਵਾਰਡਬੰਦੀ 'ਚ ਨਹੀਂ ਹੋਵੇਗੀ ਕੋਈ ਵੀ ਤਬਦੀਲੀ-ਡਾ. ਵਿਜੇ ਸਿੰਗਲਾ <br/>

Ad Position 21
No active advertisement
ਅਜੀਤ ਡੈਸਕ 03-01-2026
ਮਾਨਸਾ, 2 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਸ਼ਹਿਰ ਦੀ ਵਾਰਡ ਬੰਦੀ 'ਚ ਕੋਈ ਤਬਦੀਲੀ ਨਹੀਂ ਹੋਵੇਗੀ | ਸਾਰੇ 27 ਵਾਰਡ ਪਹਿਲਾਂ ਦੀ ਤਰ੍ਹਾਂ ਜਿਉਂ ਦੀ ਤਿਉਂ ਰਹਿਣਗੇ | ਇਹ ਜਾਣਕਾਰੀ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਦਿੱਤੀ | ਦੱਸ ਦੇਈਏ ਅੱਜ ਉਨ੍ਹਾਂ ਦੀ ਅਗਵਾਈ 'ਚ ਵਫ਼ਦ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਤੇ ਮਹਿਕਮੇ ਦੇ ਸਕੱਤਰ ਨੂੰ ਵਿਸ਼ੇਸ਼ ਤੌਰ 'ਤੇ ਮਿਲਿਆ ਸੀ | ਵਫ਼ਦ 'ਚ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਸਮੇਤ ਕਈ ਕੌਂਸਲਰ ਵੀ ਸ਼ਾਮਿਲ ਸਨ | ਵਿਧਾਇਕ ਨੇ ਦੱਸਿਆ ਕਿ ਨਵੀਂ ਤਜਵੀਜ਼ ਅਨੁਸਾਰ ਕੁਝ ਵਾਰਡਾਂ ਦੇ ਹਿੱਸੇ ਇੱਧਰ-ਉੱਧਰ ਕਰਨੇ ਸਨ ਪਰ ਸ਼ਹਿਰੀਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਅਜਿਹਾ ਹੋਣ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਨਵੇਂ ਕਾਗ਼ਜ਼ਾਤ ਬਣਾਉਣ 'ਚ ਖੱਜਲ-ਖੁਆਰੀ ਵੀ ਹੋਵੇਗੀ | ਉਨ੍ਹਾਂ ਦੱਸਿਆ ਕਿ ਲੋਕ ਸਮੂਹ ਦੀ ਮੰਗ ਨੂੰ ਲੈ ਕੇ ਉਹ ਵਿਸ਼ੇਸ਼ ਤੌਰ 'ਤੇ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਮਿਲੇ ਸਨ | ਕਾਬਲੇ-ਗ਼ੌਰ ਰਹੇ ਵਾਰਡਾਂ ਦਾ ਖੇਤਰ ਤਾਂ ਪਹਿਲਾਂ ਵਾਂਗ ਹੀ ਰਹੇਗਾ ਜਦਕਿ ਰੋਸਟਰ ਮੁਤਾਬਿਕ ਰਾਖਵਾਂਕਰਨ ਜ਼ਰੂਰ ਹੋਵੇਗਾ | ਵਿਧਾਇਕ ਨੇ ਦਾਅਵਾ ਕੀਤਾ ਕਿ ਸ਼ਹਿਰ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਅਤੇ ਕੋਈ ਵੀ ਕਾਰਜ ਅਧੂਰਾ ਨਹੀਂ ਛੱਡਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰ ਚੇਤਨਾ ਮੰਚ ਵਲੋਂ ਲੋਹੜੀ ਮੇਲਾ 10 ਨੂੰ <br/> ਅਗਲੀ ਖ਼ਬਰ 16 ਦੇ ਧਰਨੇ ਸੰਬੰਧੀ ਭਾਕਿਯੂ (ਉਗਰਾਹਾਂ) ਵਲੋਂ ਪਿੰਡਾਂ 'ਚ ਮੋਟਰਸਾਈਕਲ ਮਾਰਚ <br/>
Ad Position 24