07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਰਕਾਰਾਂ ਕਿਰਤੀ ਲੋਕਾਂ ਦੇ ਹੱਕਾਂ 'ਤੇ ਮਾਰ ਰਹੀਆਂ ਹਨ ਡਾਕਾ-ਰੁਲਦੂ ਸਿੰਘ <br/>

Ad Position 21
No active advertisement
ਅਜੀਤ ਡੈਸਕ 03-01-2026
ਮਾਨਸਾ, 2 ਜਨਵਰੀ (ਰਾਵਿੰਦਰ ਸਿੰਘ ਰਵੀ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ 16 ਜਨਵਰੀ ਨੂੰ ਲਗਾਇਆ ਜਾਵੇਗਾ | ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਬਿਜਲੀ ਸੋਧ ਤੇ ਨਵੇਂ ਬੀਜ ਬਿੱਲ 2025 ਅਤੇ ਮਗਨਰੇਗਾ ਕਾਨੂੰਨਾਂ 'ਚ ਕੀਤੀਆਂ ਤਬਦੀਲੀਆਂ ਸਿੱਧਾ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਰਗ ਉੱਤੇ ਹਮਲਾ ਹਨ, ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ, ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰ ਕੇ ਗਰੀਬ ਲੋਕ ਆਰਥਿਕਤਾ ਦੀ ਚੱਕੀ 'ਚ ਪਿਸਣ ਲਈ ਮਜਬੂਰ ਹਨ ਜਦਕਿ ਦੂਜੇ ਪਾਸੇ ਅਮੀਰ ਹੋਰ ਅਮੀਰ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ 'ਚ ਲਾਮਬੰਦੀ ਮੀਟਿੰਗਾਂ ਕਰ ਕੇ ਧਰਨੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਕਿਰਤੀ ਲੋਕ ਸ਼ਾਮਿਲ ਹੋਣਗੇ | ਇਸ ਮੌਕੇ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀਬਾਘਾ, ਨਰਿੰਦਰ ਕੌਰ ਬੁਰਜ ਹਮੀਰਾ, ਗੁਰਜੰਟ ਸਿੰਘ ਮਾਨਸਾ, ਭੋਲਾ ਸਿੰਘ ਸਮਾਓਾ, ਬਲਵੀਰ ਸਿੰਘ ਜਲੂਰ, ਗੁਰਜੀਤ ਸਿੰਘ ਘੁੰਮਣ ਕਲਾਂ, ਸਵਰਨ ਸਿੰਘ ਸੰਗਰੂਰ, ਜਰਨੈਲ ਸਿੰਘ ਰੋੜਾਵਾਲਾ ਮੁਕਤਸਰ, ਮੱਖਣ ਸਿੰਘ ਜੱਸੜ ਫ਼ਰੀਦਕੋਟ, ਗੁਰਜੀਤ ਸਿੰਘ ਜੈਤੋ, ਰਾਮਫਲ ਚੱਕ ਅਲੀਸ਼ੇਰ, ਅਜਮੇਰ ਸਿੰਘ ਬੜਿੰਗ ਲੁਧਿਆਣਾ, ਕਰਨੈਲ ਸਿੰਘ ਮਾਨਸਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਪਨ ਗੋਇਲ ਸ੍ਰੀ ਬਾਲਾ ਜੀ ਸੰਮਤੀ ਦੇ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਨੇ ਮਗਨਰੇਗਾ ਸਕੀਮ ਦਾ ਨਾਂਅ ਬਦਲਣ ਦੇ ਵਿਰੋਧ 'ਚ ਦਿੱਤਾ ਰੋਸ ਧਰਨਾ <br/>
Ad Position 24