20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪਛੜੀਆਂ ਸ਼ੇ੍ਰਣੀਆਂ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਭਲਕੇ ਮਾਨਸਾ 'ਚ

Ad Position 21
No active advertisement
ਅਜੀਤ ਡੈਸਕ 06-01-2026

ਮਾਨਸਾ, 5 ਜਨਵਰੀ (ਧਾਲੀਵਾਲ)- ਪੱਛੜੀਆਂ ਸ਼ੇ੍ਰਣੀਆਂ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ 7 ਜਨਵਰੀ ਨੂੰ ਮਾਨਸਾ ਵਿਖੇ ਪੱਛੜੇ ਵਰਗ ਨਾਲ ਸੰਬੰਧਿਤ ਸੰਸਥਾਵਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਚਰਚਾ ਕਰਨਗੇ | ਇਹ ਜਾਣਕਾਰੀ ਓ.ਬੀ.ਸੀ. ਫ਼ਰੰਟ ਦੇ ਆਗੂ ਕੇਵਲ ਸਿੰਘ, ਹਰਜੀਤ ਸਿੰਘ ਰਾਮਗੜ੍ਹੀਆ ਅਤੇ ਲਾਲ ਚੰਦ ਯਾਦਵ ਨੇ ਇੱਥੇ ਫ਼ਰੰਟ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਜਾਤੀ ਆਧਾਰਿਤ ਜਨਗਣਨਾ, ਪੰਜਾਬ 'ਚ ਨੌਕਰੀਆਂ ਅਤੇ ਦਾਖ਼ਲਿਆਂ 'ਚ 27 ਫ਼ੀਸਦੀ ਰਾਖਵਾਂਕਰਨ ਲਾਗੂ ਕਰਵਾਉਣਾ ਪੱਛੜੇ ਵਰਗ ਦੀਆਂ ਮੁੱਖ ਮੰਗਾਂ ਹਨ | ਜ਼ਿਲ੍ਹਾ ਆਗੂ ਸ਼ਰਨਜੀਤ ਕੌਰ ਰਾਮਗੜ੍ਹੀਆ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਸੰਵਿਧਾਨ ਭਾਵੇਂ ਪੱਛੜੇ ਵਰਗ ਦੇ ਹੱਕ 'ਚ ਹੈ ਪ੍ਰੰਤੂ ਫਿਰ ਵੀ ਇਸ ਵਰਗ ਨਾਲ ਹਰ ਥਾਂ 'ਤੇ ਬੇਇਨਸਾਫ਼ੀ ਹੋ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਬੀ.ਸੀ. ਕਮਿਸ਼ਨ ਨੂੰ ਐਸ.ਸੀ. ਕਮਿਸ਼ਨ ਵਾਂਗ ਪੂਰੀਆਂ ਸ਼ਕਤੀਆਂ ਦਿੱਤੀਆਂ ਜਾਣ | ਇਸ ਮੌਕੇ ਪਿ੍ਤਪਾਲ ਸਿੰਘ, ਬਿੱਕਰ ਮੰਘਾਣੀਆ, ਕੁਲਵੰਤ ਸਿੰਘ, ਪ੍ਰੇਮ ਸਿੰਘ ਹੀਰੇਵਾਲਾ, ਜਸਵਿੰਦਰ ਸਿੰਘ ਕਾਕੂ, ਲਾਲ ਚੰਦ ਲੁਹਾਣੀਵਾਲ, ਮਹਿੰਦਰ ਪਾਲ ਫਿਰੋਜਪੁਰੀਆ, ਮਾ. ਗੁਰਜੰਟ ਸਿੰਘ, ਪਰਸ ਰਾਮ, ਸਤਨਾਮ ਸਿੰਘ ਕੰਬੋਜ, ਕੁਲਵੰਤ ਸਿੰਘ ਰਿਟਾਇਰ ਸੁਪਰਡੈਂਟ, ਗੁਰਦੀਪ ਸਿੰਘ ਸਿੱਧੂ, ਪਰਮਜੀਤ ਸਿੰਘ, ਜਗਤਪਾਲ ਮੌਰੀਆ, ਵਰਿੰਦਰ ਪ੍ਰਤਾਪ ਯਾਦਵ, ਅਮਰੀਕ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਵਿਖੇ ਪਲੇਸਮੈਂਟ ਕੈਂਪ ਕੱਲ੍ਹ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24