22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਲਾਕ ਬੁਢਲਾਡਾ ਦਾ ਚੋਣ ਇਜਲਾਸ ਸੰਪੰਨ <br/>

Ad Position 21
No active advertisement
ਅਜੀਤ ਡੈਸਕ 24-01-2026
ਬੁਢਲਾਡਾ, 23 ਜਨਵਰੀ (ਸਵਰਨ ਸਿੰਘ ਰਾਹੀ)- ਮਲਟੀਪਰਪਜ਼ ਹੈਲਥ ਇੰਮਪਲਾਈਜ (ਮੇਲ/ਫੀਮੇਲ) ਯੂਨੀਅਨ ਬਲਾਕ ਬੁਢਲਾਡਾ ਦਾ ਚੋਣ ਇਜਲਾਸ ਸਥਾਨਕ ਸਿਵਲ ਹਸਪਤਾਲ ਵਿਖੇ ਯੂਨੀਅਨ ਆਗੂ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਬਲਾਕ ਦੇ ਸਮੂਹ ਮੇਲ/ਫੀਮੇਲ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੇ ਭਾਗ ਲਿਆ | ਚੋਣ ਇਜਲਾਸ ਦੌਰਾਨ ਸਰਬਸੰਮਤੀ ਨਾਲ ਹਰਪ੍ਰੀਤ ਸਿੰਘ ਬੱਪੀਆਣਾ ਨੂੰ ਦੂਜੀ ਵਾਰ ਪ੍ਰਧਾਨ ਚੁਣਨ ਤੋਂ ਇਲਾਵਾ ਸੰਜੀਵ ਸ਼ਰਮਾ ਨੂੰ ਸਰਪ੍ਰਸਤ, ਜਗਦੀਸ਼ ਰਾਏ ਕੁਲਰੀਆਂ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜਵੀਰ ਕੌਰ ਭੀਖੀ ਉਪ ਪ੍ਰਧਾਨ, ਬੂਟਾ ਸਿੰਘ ਸਿਰਸੀਵਾਲਾ ਅਤੇ ਗੁਰਵਿੰਦਰ ਸਿੰਘ ਦਹੀਆ ਜਨਰਲ ਸਕੱਤਰ, ਚਰਨਜੀਤ ਕੌਰ ਰੱਲੀ ਤੇ ਚਰਨਜੀਤ ਕੌਰ ਆਲਮਪੁਰ ਮੰਦਰਾਂ ਮੀਤ ਪ੍ਰਧਾਨ, ਨਵਦੀਪ ਕਾਠ ਖ਼ਜ਼ਾਨਚੀ, ਮਨਪ੍ਰੀਤ ਸਿੰਘ ਗੁਰਨੇ ਤੇ ਨਿਰਭੈ ਸਿੰਘ ਮੰਢਾਲੀ ਪੈੱ੍ਰਸ ਸਕੱਤਰ, ਅਮਰਜੀਤ ਸਿੰਘ ਬੋੜਾਵਾਲ, ਮੋਨਿਕਾ ਮਿੱਤਲ ਤੇ ਹਰਮੇਲ ਬੋਹਾ ਸਪੋਕਸਪਰਸਨ, ਅਸ਼ਵਨੀ ਕੁਮਾਰ ਬਰ੍ਹੇ, ਬਬਲੀ ਕੌਰ ਟਾਹਲੀਆਂ, ਨਿਰਪਾਲ ਘਰਾਂਗਣਾ ਤੇ ਹਰਪ੍ਰੀਤ ਕੌਰ ਐਲ.ਐਚ.ਵੀ. ਸਲਾਹਕਾਰ ਤੋਂ ਇਲਾਵਾ ਭੁਪਿੰਦਰ ਕੁਮਾਰ ਬੋਹਾ, ਗੋਰਾ ਲਾਲ ਅਹਿਮਦਪੁਰ, ਪ੍ਰਵੀਨ ਕੁਮਾਰ ਬਰੇਟਾ, ਰੀਤੂ ਬਾਲਾ ਬਰੇਟਾ, ਜਗਸੀਰ ਸਿੰਘ ਚਕੇਰੀਆਂ ਤੇ ਰਾਹੁਲ ਮਾਨਸਾ ਕਾਰਜਕਾਰਨੀ ਮੈਂਬਰ ਚੁਣੇ ਗਏ | ਇਸ ਮੌਕੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ ਮਲਟੀਪਰਪਜ਼ ਕੇਡਰ ਦੀ ਨਾਂ ਬਦਲੀ, ਕੇਂਦਰੀ ਸਕੇਲ ਦੀ ਥਾਂ 'ਤੇ ਪੰਜਾਬ ਸਕੇਲ ਲਾਗੂ ਕਰਨਾ, ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਐਫ.ਟੀ.ਏ. ਸਮੇਤ ਰੋਕੇ ਭੱਤੇ ਮੁੜ ਲਾਗੂ ਕਰਨਾ, ਬੰਦ ਕੀਤੀ ਏ.ਸੀ.ਪੀ. ਸਕੀਮ ਚਾਲੂ ਕਰਨੀ, ਮਲਟੀਪਰਪਜ਼ ਹੈਲਥ ਵਰਕਰ ਦੇ ਬੰਦ ਪਏ ਸਕੂਲਾਂ ਨੂੰ ਮੁੜ ਸ਼ੁਰੂ ਕਰਨਾਂ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨੀਆਂ, ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ਦੇ ਵਕੀਲਾਂ ਨੇ ਵੀ ਕੰਮ ਬੰਦ ਰੱਖਿਆ <br/> ਅਗਲੀ ਖ਼ਬਰ ਕੰਮ-ਕਾਜੀ ਸਥਾਨਾਂ 'ਤੇ ਔਰਤਾਂ ਦੀ ਸੁਰੱਖਿਆ ਲਈ ਅੰਦਰੂਨੀ ਅਤੇ ਲੋਕਲ ਏਰੀਆ ਕਮੇਟੀਆਂ ਦਾ ਗਠਨ ਕਾਨੰੂਨਨ ਜ਼ਰੂਰੀ-ਐਡ. ਭਾਟ...
Ad Position 24