ਸਰਦੂਲਗੜ੍ਹ, 8 ਅਪ੍ਰੈਲ (ਜੀ.ਐਮ.ਅਰੋੜਾ)- ਅਕਾਲ ਅਕੈਡਮੀ ਕੌੜੀਵਾੜਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | 'ਸਿਹਤ ਹੀ ਦੌਲਤ ਹੈ' ਵਿਸ਼ੇ 'ਤੇ ਕੇਂਦਰਿਤ ਤੰਦਰੁਸਤੀ ਗਤੀਵਿਧੀਆਂ ਕਰਵਾਈਆਂ ਗਈਆਂ | ਯੋਗਾ ਵਰਕਸ਼ਾਪ ਦੌਰਾਨ ਮਾਨਸਿਕ ਅਤੇ ਸਰੀਰਕ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ ਗਿਆ | ਵਿਦਿਆਰਥੀਆਂ ਵਲੋਂ ਤਾਜ਼ੇ ਫਲਾਂ ਤੋਂ ਰੰਗੀਨ ਅਤੇ ਆਕਰਸ਼ਕ ਚਿੱਤਰ ਤਿਆਰ ਕਰ ਕੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕਰਨ ਤੋਂ ਇਲਾਵਾ ਰੋਜ਼ਾਨਾ ਜੀਵਨ 'ਚ ਧਿਆਨ, ਕਸਰਤ ਅਤੇ ਸੰਤੁਲਿਤ ਪੋਸ਼ਣ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਵਾਲੇ ਜਾਣਕਾਰੀ ਭਰਪੂਰ ਚਾਰਟ ਪੇਸ਼ ਕੀਤੇ ਗਏ | ਪਿ੍ੰਸੀਪਲ ਬਲਜੀਤ ਕੌਰ ਭੁੱਲਰ ਨੇ ਕਿਹਾ ਕਿ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਕਸਰਤ, ਯੋਗਾ ਅਤੇ ਸੰਤੁਲਿਤ ਭੋਜਨ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ |