20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਐਪ ਨਾ ਚੱਲਣ ਕਰਕੇ ਆਂਗਣਵਾੜੀ ਵਰਕਰਾਂ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 25-06-2026
ਭੁੱਚੋ ਮੰਡੀ, 24 ਜੂਨ (ਪਰਵਿੰਦਰ ਸਿੰਘ ਜੌੜਾ)-ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਬਹੁ-ਚਰਚਿਤ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਐਪ ਨਾ ਚੱਲਣ ਕਰਕੇ ਆਂਗਣਵਾੜੀ ਵਰਕਰਾਂ ’ਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ । ਇਸ ਯੋਜਨਾ ਤਹਿਤ ਸੂਬਾ ਸਰਕਾਰ ਵਲੋਂ ਪਹਿਲੀ ਜੁਲਾਈ ਤੋਂ ਜਨਰਲ ਔਰਤਾਂ ਲਈ 1000 ਅਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣੇ ਹਨ ਅਤੇ ਸਰਕਾਰ ਨੇ ਸ਼ੁਰੂ ਵਿਚ ਇਕੱਠੀਆਂ 3 ਕਿਸ਼ਤਾਂ ਦੇਣ ਦਾ ਐਲਾਨ ਕੀਤਾ ਹੋਇਆ ਹੈ । ਇਸ ਯੋਜਨਾ ਨੂੰ ਲੈ ਕੇ ਸੂਬੇ ਭਰ ਦੀਆਂ ਔਰਤਾਂ ’ਚ ਭਾਰੀ ਉਤਸ਼ਾਹ ਹੈ ਅਤੇ ਸਰਦੇ ਪੁਜੱਦੇ ਘਰਾਂ ਦੀਆਂ ਔਰਤਾਂ ਵੀ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਇਸ ਯੋਜਨਾ ਦੇ ਫਾਰਮ ਭਰਨ ਆ ਰਹੀਆਂ ਹਨ। ਸਰਕਾਰ ਵਲੋਂ ਇਹ ਫਾਰਮ ਐਪ ’ਤੇ ਅੱਪਲੋਡ ਕਰਕੇ ਜਮ੍ਹਾਂ ਕਰਵਾਉਣ ਲਈ ਸੇਵਾ ਕੇਂਦਰਾਂ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੋਈ ਹੈ। ਸਮੂਹ ਆਂਗਣਵਾੜੀ ਵਰਕਰਾਂ ਨੂੰ ਆਪਣੇ ਸੈਂਟਰਾਂ ਵਿਚ ਹਾਜ਼ਰ ਰਹਿਣ ਦੀ ਸਰਕਾਰ ਵਲੋਂ ਹਦਾਇਤ ਕੀਤੀ ਗਈ ਹੈ। ਇਸ ਐਪ ’ਤੇ ਜ਼ਿਆਦਾ ਲੋਡ ਪੈਣ ਕਰਕੇ ਐਪ ਵਾਰ-ਵਾਰ ਰੁਕ ਰਹੀ ਹੈ ਅਤੇ ਆਂਗਣਵਾੜੀ ਸੂਤਰਾਂ ਅਨੁਸਾਰ ਦਿਨ ਵੇਲੇ ਤਾਂ ਇਹ ਐਪ ਲਗਭਗ ਕੰਮ ਹੀ ਛੱਡ ਜਾਂਦੀ ਹੈ, ਕਾਰਨ ਆਂਗਣਵਾੜੀ ਵਰਕਰਾਂ ਨੂੰ ਭਾਰੀ ਪ੍ਰੇਸ਼ਾਨੀ ਅਤੇ ਮਾਨਸਿਕ ਤਣਾਅ ’ਚੋਂ ਲੰਘਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤਿਕ ਪਾਰਟੀਆਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੌਰਾਨ ਸਹਿਯੋਗ ਦੀ ਅਪੀਲ ਅਗਲੀ ਖ਼ਬਰ ਮੁੱਖ ਮੰਤਰੀ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ਦੇ ਫਾਰਮ ਭਰਨ ਲਈ ਔਰਤਾਂ ਖੱਜਲ-ਖੁਆਰ
Ad Position 24