ਮਾਨਸਾ, 30 ਜੂਨ (ਸ.ਰਿ.)- ਪਲਸ ਪੋਲਿਓ ਮੁਹਿੰਮ ਦੇ ਤੀਜੇ ਦਿਨ 5 ਸਾਲ ਤੱਕ ਦੇ 15 ਹਜ਼ਾਰ 920 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ 5 ਸਾਲ ਤੱਕ ਦੇ 67 ਹਜ਼ਾਰ 849 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਸੀ, ਜਿਸ ਤਹਿਤ ਪਹਿਲੇ ਦਿਨ 28 ਹਜ਼ਾਰ 859 ਅਤੇ ਦੂਜੇ ਦਿਨ 19 ਹਜ਼ਾਰ 447 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਹੁਣ ਤੱਕ 64 ਹਜ਼ਾਰ 226 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਅਾਂ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਟੀਚੇ ਦੀ ਪ੍ਰਾਪਤੀ ਲਈ 379 ਲਈ ਰੈਗੂਲਰ ਬੂਥਾਂ ਸਮੇਤ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ’ਤੇ ਪੋਲਿਓ ਬੂੰਦਾਂ ਪਿਲਾਉਣ ਲਈ 13 ਟਰਾਂਜ਼ਿਟ, 18 ਮੋਬਾਇਲ ਟੀਮਾਂ ਕਰ ਕਰ ਰਹੀਆਂ ਹਨ ਅਤੇ 73 ਸੁਪੋਰਟਿਵ ਸੁਪਰਵਾਈਜ਼ਰ ਲਗਾਏ ਗਏ ਹਨ।
ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ 15920 ਬੱਚਿਆਂ ਨੂੰ ਪਿਲਾਈਆਂ ਬੂੰਦਾਂ
ਅਜੀਤ ਡੈਸਕ
01-07-2026