ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਜਗਸੀਰ ਸਿੰਘ ਜੱਗਾ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਤੇ ਕਿਰਪਾਲ ਸਿੰਘ ਉਪ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 01-07-2026

ਬੁਢਲਾਡਾ, 30 ਜੂਨ (ਸਵਰਨ ਸਿੰਘ ਰਾਹੀ)- ਅੱਜ ਇੱਥੇ ਐਸ. ਡੀ. ਐਮ. ਦਫ਼ਤਰ ਬੁਢਲਾਡਾ ਵਿਖੇ ਰੱਖੀ ਗਈ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ’ਚ ਐਮ.ਐਲ. ਏ. ਸਮੇਤ 10 ਮੈਂਬਰਾਂ ਵਲੋਂ ਸਰਬਸੰਮਤੀ ਨਾਲ ਜਗਸੀਰ ਸਿੰਘ ਜੱਗਾ ਨੂੰ ਪ੍ਰਧਾਨ ਅਤੇ ਕਿਰਪਾਲ ਸਿੰਘ ਖ਼ਾਲਸਾ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ। ਮੀਟਿੰਗ ਦੌਰਾਨ 4 ਕੌਂਸਲਰ ਗੈਰ ਹਾਜ਼ਰ ਰਹੇ। ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਇਹ ਚੋਣ ਸਰਬਸੰਮਤੀ ਨਾਲ ਕਰਨ ਲਈ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਤਿਹਾਸਿਕ ਫ਼ੈਸਲੇ ਨਾਲ ਬੋਹਾ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਨੂੰ ਹੋਰ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸ਼ਹਿਰ ਦੇ ਚੌਤਰਫਾ ਵਿਕਾਸ ਲਈ ਹਰ ਸੰਭਵ ਉਪਰਾਲੇ ਕਰੇਗੀ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ‘ਚ ਸੰਤੋਖ ਸਿੰਘ, ਸਰਬਜੀਤ ਕੌਰ, ਸੁਖਵਿੰਦਰ ਕੌਰ, ਕਿਰਨਾ ਰਾਣੀ, ਕਿਰਪਾਲ ਸਿੰਘ, ਕੁਲਵੰਤ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ, ਬਾਦਲ ਸਿੰਘ ਅਤੇ ਹਲਕਾ ਵਿਧਾਇਕ ਬੁੱਧ ਰਾਮ ਮੌਜੂਦ ਸਨ। ਇਸ ਮੌਕੇ ਨਗਰ ਪੰਚਾਇਤ ਦੇ ਨਵੇਂ ਅਹੁਦੇਦਾਰਾਂ ਨੂੰ ਸਤੀਸ਼ ਕੁਮਾਰ ਸਿੰਗਲਾ ਚੇਅਰਮੈਨ, ਰਣਜੀਤ ਸਿੰਘ ਫਰੀਦਕੇ ਚੇਅਰਮੈਨ, ਕੁਲਵੰਤ ਸਿੰਘ ਚੇਅਰਮੈਨ, ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ, ਸੋਹਣਾ ਸਿੰਘ ਕਲੀਪੁਰ ਚੇਅਰਮੈਨ, ਡਾ. ਜੱਸਾ ਸਿੰਘ, ਹਰੀ ਸਿੰਘ, ਭੋਲਾ ਸਿੰਘ ਨਰਸੋਤ, ਬਾਵਾ ਸਿੰਘ, ਸੁਰਿੰਦਰ ਸਾਗਰ ਅਤੇ ਸਰਪੰਚ ਜਸਵਿੰਦਰ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਜ਼ਿਲ੍ਹਾ ਮਾਨਸਾ ਨੇ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਜਰਨੈਲ ਸਿੰਘ ਕੁੱਲਰੀਆਂ ਆਲ ਇੰਡੀਆ ਸੈਣੀ ਸਮਾਜ ਸੇਵਾ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਅਗਲੀ ਖ਼ਬਰ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ 15920 ਬੱਚਿਆਂ ਨੂੰ ਪਿਲਾਈਆਂ ਬੂੰਦਾਂ
Ad Position 24
No active advertisement