ਡਡਵਿੰਡੀ, 31 ਦਸੰਬਰ (ਦਿਲਬਾਗ ਸਿੰਘ ਝੰਡ)-ਗ੍ਰਾਮ ਪੰਚਾਇਤ ਡਡਵਿੰਡੀ ਵਲੋਂ ਸਰਪੰਚ ਸਰਵਣ ਲਾਲ ਦੀ ਅਗਵਾਈ ਵਿੱਚ ਡਡਵਿੰਡੀ ਦੀ ਮਾਡਲ ਟਾਊਨ ਕਾਲੋਨੀ ਵਿੱਚ ਸੀਵਰੇਜ ਸਿਸਟਮ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਸਰਪੰਚ ਸਰਵਣ ਲਾਲ ਅਤੇ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ ਨੇ ਸਾਂਝੇ ਤੌਰ 'ਤੇ ਕਹੀ ਨਾਲ ਟੱਪ ਲਗਾ ਕੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਸਰਪੰਚ ਸਰਵਣ ਲਾਲ ਨੇ ਦੱਸਿਆ ਕਿ ਪਹਿਲਾਂ ਮਾਡਲ ਟਾਊਨ ਕਾਲੋਨੀ ਵਿਖੇ ਸੀਵਰੇਜ ਨਾ ਹੋਣ ਕਾਰਨ ਕਾਲੋਨੀ ਵਾਸੀਆਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਪੰਚਾਇਤ ਵੱਲੋਂ ਉੱਦਮ ਕਰਕੇ ਮਾਡਲ ਟਾਊਨ ਕਲੋਨੀ ਵਿਖੇ ਕਰੀਬ 550 ਫੁੱਟ ਲੰਬਾ ਸੀਵਰੇਜ ਸਿਸਟਮ ਵਿਛਾ ਕੇ ਇਸ ਨੂੰ ਪਿੰਡ ਦੀ ਮੁੱਖ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ | ਇਸ ਮੌਕੇ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ, ਪੰਚ ਸੁਰਿੰਦਰ ਕੌਰ, ਪੰਚ ਕੁਲਬੀਰ ਕੌਰ, ਪੰਚ ਤੀਰਥੋ, ਪੰਚ ਸੁਖਵਿੰਦਰ ਸਿੰਘ, ਪੰਚ ਸੁਰਿੰਦਰ ਸਿੰਘ ਸੋਨੀ, ਪੰਚ ਲਖਵਿੰਦਰ ਸਿੰਘ, ਪੰਚ ਬਖ਼ਸ਼ੀਸ਼ ਸਿੰਘ, ਪੰਚ ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸੰਧਾ, ਕੁਲਵਿੰਦਰ ਸਿੰਘ ਜੱਜ, ਸੁਖਦੇਵ ਸਿੰਘ ਝੰਡ, ਸ਼ਿੰਦਰਪਾਲ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਮਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ਖਿੰਡਾ, ਜਗਰੂਪ ਸਿੰਘ ਜੱਜ, ਸੁਖਜਿੰਦਰ ਸਿੰਘ ਜੱਜ, ਜਸਵਿੰਦਰ ਲਾਲ, ਜਸਵੰਤ ਸਿੰਘ ਅਤੇ ਸੁਰਿੰਦਰਪਾਲ ਆਦਿ ਹਾਜ਼ਰ ਸਨ |