16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

32 ਕਰੋੜ ਦੀ ਲਾਗਤ ਨਾਲ ਠੀਕ ਹੋਣਗੀਆਂ ਸ਼ਹਿਰ ਦੀਆਂ ਢਿੱਲੀਆਂ ਬਿਜਲੀ ਦੀਆਂ ਤਾਰਾਂ <br/>

Ad Position 21
No active advertisement
ਅਜੀਤ ਡੈਸਕ 05-01-2026
ਜਲੰਧਰ, 4 ਜਨਵਰੀ (ਸ਼ਿਵ)- ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਅੰਦਰੂਨੀ ਮੁਹੱਲਿਆਂ ਵਿਚ ਲਟਕਦੀਆਂ ਤਾਰਾਂ ਜਾਂ ਤਾਰਾਂ ਦੇ ਜਾਲੇ ਜਲਦੀ ਹੀ ਖ਼ਤਮ ਹੋਣ ਜਾ ਰਹੇ ਹਨ ਜਾਂ ਫਿਰ ਕਈ ਤਾਰਾਂ ਨੂੰ ਉੱਚੀਆਂ ਕਰਕੇ ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ | ਪਾਵਰਕਾਮ ਨੇ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਲਈ ਕਰੀਬ 32 ਕਰੋੜ ਦੀ ਰਕਮ ਦਾ ਟੈਂਡਰ ਲਗਾ ਦਿੱਤਾ ਹੈ ਜਿਸ ਦੇ ਸਿਰੇ ਚੜ੍ਹਨ ਤੋਂ ਬਾਅਦ ਕੁੱਝ ਮਹੀਨੇ ਬਾਅਦ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਕਈ ਬਿਜਲੀ ਦੀਆਂ ਤਾਰਾਂ ਹੇਠਾਂ ਹੋਣ ਕਰਕੇ ਕਈ ਵਾਰ ਹਾਦਸੇ ਹੋਣ ਦਾ ਸ਼ੰਕਾ ਬਣੀ ਰਹਿੰਦੀ ਹੈ ਤੇ ਕਈ ਵਾਰ ਗੱਡੀਆਂ ਵੀ ਨੀਵੀਂਆਂ ਬਿਜਲੀ ਤਾਰਾਂ ਨਾਲ ਗੱਡੀਆਂ ਟਕਰਾ ਜਾਂਦੀਆਂ ਹਨ ਤਾਂ ਇਸ ਨਾਲ ਪਾਵਰਕਾਮ ਦਾ ਨੁਕਸਾਨ ਤਾਂ ਹੁੰਦਾ ਹੈ ਸਗੋਂ ਲੋਕਾਂ ਦੇ ਬਿਜਲੀ ਉਪਕਰਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ | ਪਾਵਰਕਾਮ ਮੁਤਾਬਿਕ ਇਸ ਰਕਮ ਨਾਲ ਨਾ ਸਿਰਫ਼ ਮੁੱਖ ਸੜਕਾਂ ਦੀਆਂ ਬਿਜਲੀ ਤਾਰਾਂ ਉੱਪਰ ਕੀਤੀਆਂ ਜਾਣਗੀਆਂ ਸਗੋਂ ਜਿਹੜੇ ਬਿਜਲੀ ਦੇ ਖੰਭੇ ਵੀ ਟੇਢੇ ਹੋਏ, ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ | ਇਸ ਤੋਂ ਇਲਾਵਾ ਅੰਦਰੂਨੀ ਮੁਹੱਲਿਆਂ ਵਿਚ ਇਸ ਵੇਲੇ ਕਈ ਬਿਜਲੀ ਦੀਆਂ ਤਾਰਾਂ ਦੇ ਜਾਲੇ ਬਣੇ ਹੋਏ ਹਨ | ਇਨ੍ਹਾਂ ਵਿਚ ਤਾਂ ਇੰਟਰਨੈੱਟ ਤੇ ਟੈਲੀਫ਼ੋਨ ਦੀਆਂ ਕਈ ਤਾਰਾਂ ਨੇ ਬਿਜਲੀ ਦੀਆਂ ਤਾਰਾਂ ਦੇ ਨਾਲ ਲਗਾਈਆਂ ਗਈਆਂ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਕੁਨੈਕਸ਼ਨ ਬੰਦ ਪਏ ਹਨ ਪਰ ਉਹ ਬਿਜਲੀ ਤਾਰਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ | ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੁਹੱਲਿਆਂ ਵਿਚ ਵੀ ਕਾਫ਼ੀ ਬਿਜਲੀ ਦੀਆਂ ਤਾਰਾਂ ਦੇ ਜਾਲੇ ਬਣੇ ਹੋਏ ਹਨ ਜਿਨ੍ਹਾਂ ਨੂੰ ਖ਼ਤਮ ਕਰਕੇ ਮੋਟੀਆਂ ਤਾਰਾਂ ਪਾਈਆਂ ਜਾਣਗੀਆਂ ਤਾਂ ਜੋ ਮੁਹੱਲਿਆਂ ਵਿਚ ਬਿਜਲੀ ਤਾਰਾਂ ਦੇ ਸ਼ਾਰਟ ਸਰਕਟ ਹੋਣ ਦੀ ਵੀ ਸਮੱਸਿਆ ਖ਼ਤਮ ਹੋ ਸਕੇ | ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਪਾਵਰਕਾਮ ਨੇ ਜਿਨ੍ਹਾਂ ਥਾਵਾਂ 'ਤੇ ਕੰਮ ਕਰਵਾਉਣਾ ਹੈ, ਉਸ ਲਈ ਸਰਵੇ ਕੀਤਾ ਜਾ ਚੁੱਕਾ ਹੈ | ਇਨ੍ਹਾਂ ਵਿਚ ਸਿਰਫ਼ ਬਿਜਲੀ ਤਾਰਾਂ ਦੇ ਸੁਧਾਰ ਦਾ ਕੰਮ ਕੀਤਾ ਜਾਵੇਗਾ | ਮੁੱਖ ਸੜਕਾਂ 'ਤੇ ਹੇਠਾਂ ਲਮਕਦੀਆਂ ਬਿਜਲੀ ਤਾਰਾਂ ਉੱਚੀਆਂ ਕੀਤੀਆਂ ਜਾਣਗੀਆਂ ਕਿਉਂਕਿ ਪਾਵਰਕਾਮ ਕੋਲ ਇਸ ਤਰ੍ਹਾਂ ਦੀਆਂ ਕਾਫ਼ੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ ਤੇ ਹੁਣ ਪਾਵਰਕਾਮ ਵਲੋਂ ਕੰਮ ਕਰਵਾਉਣ ਕਰਕੇ ਸਮੱਸਿਆ ਖ਼ਤਮ ਹੋ ਜਾਵੇਗੀ | ਪਾਵਰਕਾਮ ਅਧਿਕਾਰੀ ਮੁਤਾਬਿਕ ਜਿਹੜਾ ਟੈਂਡਰ ਲਗਾਇਆ ਗਿਆ ਹੈ, ਉਸ ਵਿਚ ਸਾਮਾਨ ਤੋਂ ਇਲਾਵਾ ਬਿਜਲੀ ਤਾਰਾਂ ਨੂੰ ਠੀਕ ਕਰਨ ਵਾਲੀ ਲੇਬਰ ਦਾ ਵੀ ਖਰਚਾ ਸ਼ਾਮਿਲ ਹੈ | ਪਾਵਰਕਾਮ ਵਲੋਂ ਕਈ ਸਾਲਾਂ ਬਾਅਦ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ |
ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜਕਾਲ ਹੋਏ ਸੀ ਸੁਧਾਰ ਦੇ ਕੰਮ
ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਜਲੰਧਰ ਵਿਚ ਬਿਜਲੀ ਸੁਧਾਰ ਦੇ ਕੰਮ ਕਰਵਾਏ ਗਏ ਸਨ ਜਿਨ੍ਹਾਂ ਵਿਚ ਨਵੀਆਂ ਤਰ੍ਹਾਂ, ਟਰਾਂਸਫ਼ਾਰਮਰ ਬਦਲਣ ਤੇ ਹੋਰ ਵੀ ਕੰਮ ਕੀਤੇ ਗਏ ਸਨ | ਉਸ ਵੇਲੇ ਵੀ ਮੁੱਖ ਸੜਕਾਂ 'ਤੇ ਮੋਟੀਆਂ ਤਾਰਾਂ ਪਾਈਆਂ ਗਈਆਂ ਸੀ ਪਰ ਹੁਣ ਕਾਫ਼ੀ ਸਾਲ ਬਾਅਦ ਸ਼ਹਿਰ 'ਚ ਲੱਖਾਂ ਦੀ ਗਿਣਤੀ ਵਿਚ ਬਿਜਲੀ ਕੁਨੈਕਸ਼ਨਾਂ ਵਿਚ ਵਾਧਾ ਹੋਇਆ ਹੈ ਤੇ ਇਸ ਕਰਕੇ ਹੁਣ ਬਿਜਲੀ ਸਿਸਟਮ ਵਿਚ ਸੁਧਾਰ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਗੁਰੂ ਘਰਾਂ 'ਚ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਨੋ ਵਰਕ ਡੇਅ ਦਾ ਐਲਾਨ
Ad Position 24