ਜਲੰਧਰ, 4 ਜਨਵਰੀ (ਚੰਦੀਪ ਭੱਲਾ)- ਜ਼ਿਲਾ ਬਾਰ ਐਸੋਸੀਏਸ਼ਨ ਵੱਲੋਂ 5 ਜਨਵਰੀ ਸੋਮਵਾਰ ਨੂੰ ਨੋ ਵਰਕ ਡੇਅ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਨੇ ਦੱਸਿਆ ਕਿ ਵਰਚੁਅਲ ਮੋਡ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ਨਾਲ ਜੁੜੀਆਂ ਧਾਰਮਿਕ ਆਸਥਾ, ਸ਼ਰਧਾ ਤੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ 5 ਜਨਵਰੀ (ਸੋਮਵਾਰ) ਨੂੰ ਬਾਰ ਐਸੋਸੀਏਸ਼ਨ, ਜਲੰਧਰ ਵਲੋਂ ਨੋ ਵਰਕ ਡੇਅ ਰੱਖਿਆ ਜਾਵੇਗਾ |