14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਡਾਲਾ ਪੁਲਿਸ ਨੇ ਪਾਬੰਦੀਸ਼ੁਦਾ ਕੈਪਸੂਲ ਵੇਚਦੀ ਔਰਤ ਨੂੰ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 26-01-2026
ਨਡਾਲਾ, 25 ਜਨਵਰੀ (ਰਘਬਿੰਦਰ ਸਿੰਘ)- ਨਡਾਲਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪ੍ਰੈਗਾ ਕੈਪਸੂਲ ਵੇਚਣ ਵਾਲੀ ਇੱਕ ਔਰਤ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਨਡਾਲਾ ਅੱਡੇ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਨਡਾਲਾ-ਢਿਲਵਾਂ ਰੋਡ 'ਤੇ ਇੱਕ ਔਰਤ ਫਰੂਟ ਦੀ ਰੇਹੜੀ ਲਾਉਂਦੀ ਹੈ ਜੋ ਰੇਹੜੀ ਦੀ ਆੜ ਵਿਚ ਪਰੈਗਾ ਕੈਪਸੂਲ ਵੇਚਣ ਦਾ ਧੰਦਾ ਕਰਦੀ ਹੈ | ਜਦੋਂ ਪੁਲਿਸ ਪਾਰਟੀ ਉਕਤ ਰੇਹੜੀ 'ਤੇ ਪਹੁੰਚੀ ਤਾਂ ਦੇਖ ਕੇ ਔਰਤ ਉੱਥੋਂ ਖਿਸਕਣ ਲੱਗੀ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰੇਖਾ ਪਤਨੀ ਗੁਣੇਸ਼ ਵਾਸੀ ਨਡਾਲਾ ਥਾਣਾ ਸੁਭਾਨਪੁਰ ਦੱਸਿਆ ਜਿਸ ਕੋਲੋਂ 120 ਕੈਪਸੂਲ, 1500 ਰੁਪਏ ਦੀ ਭਾਰਤੀ ਕਰੰਸੀ ਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ | ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਖੀਰਾਂਵਾਲੀ ਨੇੜੇ ਕਾਰ 'ਚੋਂ ਨੌਜਵਾਨ ਦੀ ਲਾਸ਼ ਬਰਾਮਦ <br/> ਅਗਲੀ ਖ਼ਬਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਵੱਲੋਂ ਕਰਵਾਇਆ 22ਵਾਂ ਗੋਲਡ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ
Ad Position 24