ਸੁਲਤਾਨਪੁਰ ਲੋਧੀ, 25 ਜਨਵਰੀ (ਨਰੇਸ਼ ਹੈਪੀ)- ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਕਬੱਡੀ ਖਿਡਾਰੀ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਦੀ ਅਗਵਾਈ ਹੇਠ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਕਰਵਾਇਆ 22ਵਾਂ ਕਬੱਡੀ ਟੂਰਨਾਮੈਂਟ ਯਾਦਗਾਰੀ ਯਾਦਾਂ ਛੱਡਦਿਆਂ ਧੂਮ ਧੜੱਕੇ ਨਾਲ ਸਮਾਪਤ ਹੋਇਆ | ਕਬੱਡੀ ਕੱਪ ਦੀ ਅਰੰਭਤਾ ਅਰਦਾਸ ਕਰਨ ਮਗਰੋਂ ਪ੍ਰਧਾਨ ਬਲਕਾਰ ਸਿੰਘ ਤੇ ਗਿਆਨੀ ਜਰਨੈਲ ਸਿੰਘ ਨੇ ਕਰਵਾਈ | ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਪ੍ਰਧਾਨ ਬਲਕਾਰ ਸਿੰਘ ਨੇ ਟੂਰਨਾਮੈਂਟ ਕਮੇਟੀ, ਸਮੂਹ ਇਲਾਕਾ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਵਧੀਆ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਨਾਲ ਪਿਆਰ ਵਧਾਇਆ ਜਾਵੇ ਤਾਂ ਜੋ ਸਾਡੇ ਬੱਚੇ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨ ਤੇ ਤਰੱਕੀਆਂ ਕਰਨ | ਕਬੱਡੀ ਟੂਰਨਾਮੈਂਟ ਵਿਚ ਸੂਬੇ ਦੀਆਂ 4 ਨਾਮਵਰ ਕਬੱਡੀ ਕਲੱਬ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਪਹਿਲੇ ਨੰਬਰ 'ਤੇ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਧਰਮ ਸਿੰਘ ਖਿੰਡਾ ਮੈਰੀਪੂਰ ਯੂ. ਐਸ. ਏ. ਤੇ ਬਲਵੀਰ ਸਿੰਘ ਥਿੰਦ ਡੇਰਾ ਨੰਦ ਸਿੰਘ ਯੂ. ਐਸ. ਏ. ਵੱਲੋਂ ਦਿੱਤੇ ਗਏ 2 ਲੱਖ ਰੁਪਏ ਵਿਚੋਂ ਤੇ ਉਪ ਜੇਤੂ ਟੀਮ ਨੂੰ ਹਰਨੇਕ ਸਿੰਘ ਨੇਕਾ ਯੂ.ਕੇ. ਮੈਰੀਪੁਰ ਵੱਲੋਂ ਇਕ ਲੱਖ ਰੁਪਏ ਨਕਦ ਇਨਾਮ ਤੇ ਟਰਾਫ਼ੀ ਦਿੱਤੀ ਗਈ | ਇਸ ਮੌਕੇ ਬੈੱਸਟ ਰੇਡਰ ਨੂੰ ਹਰਕਮਲ ਸਿੰਘ ਕੈਨੇਡਾ ਵੱਲੋਂ 21 ਹਜ਼ਾਰ ਰੁਪਏ ਤੇ ਬੈੱਸਟ ਜਾਫੀ ਨੂੰ 21 ਹਜ਼ਾਰ ਰੁਪਏ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਤੇ ਬਲਦੇਵ ਸਿੰਘ ਮੰਗਾ ਫਤੋਵਾਲ ਵੱਲੋਂ ਦਿੱਤੇ ਗਏ | ਕਬੱਡੀ ਦੇ ਫਾਈਨਲ ਮੈਚ ਵਿਚ ਅਕਾਲ ਕਬੱਡੀ ਕਲੱਬ ਸੈਦੋਵਾਲ ਦੀ ਟੀਮ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਦੀ ਟੀਮ ਨੂੰ 36 : 34.5 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਬੈੱਸਟ ਧਾਵੀ ਦਾ ਇਨਾਮ ਰਾਂਝਾ ਗੁੱਜਰ ਤੇ ਬੈੱਸਟ ਜਾਫੀ ਦਾ ਇਨਾਮ ਕਾਕਾ ਸ਼ਕਰਪੁਰ ਨੂੰ ਹਰਕਮਲ ਸਿੰਘ ਕੈਨੇਡਾ ਤੇ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਤੇ ਬਲਦੇਵ ਸਿੰਘ ਮੰਗਾ ਫਤੋਵਾਲ ਵੱਲੋਂ 21- 21 ਹਜ਼ਾਰ ਰੁਪਏ ਦਿੱਤਾ ਗਿਆ | ਪਿੰਡ ਪੱਧਰ ਦੀ ਕਬੱਡੀ ਵਿਚ ਤਾਸ਼ਪੁਰ ਦੀ ਟੀਮ ਨੇ ਤੋਤਾ ਸਿੰਘ ਵਾਲਾ ਦੀ ਟੀਮ ਨੂੰ 37.5 :10 ਦੇ ਫਰਕ ਨਾਲ ਹਰਾਇਆ | ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਤੇ ਪ੍ਰਵਾਸੀ ਭਾਰਤੀ ਸੰਤੋਖ ਸਿੰਘ ਸਫਰੀ ਪਾਸੋਂ ਇਨਾਮ ਹਾਸਿਲ ਕੀਤਾ | ਇਸ ਮੌਕੇ ਵਾਲੀਬਾਲ ਦੇ ਮੈਚ ਵੀ ਕਰਵਾਏ ਗਏ | ਟੂਰਨਾਮੈਂਟ ਦੌਰਾਨ ਡੀ. ਐਸ. ਪੀ. ਹਰਗੁਰਦੇਵ ਸਿੰਘ ਤੇ ਐਸ. ਐਚ. ਓ. ਹਰਿੰਦਰ ਸਿੰਘ ਵੀ ਪੁੱਜੇ ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ ਜਿਸ ਵਿਚ 5 ਐਲ. ਸੀ. ਡੀ. 32 ਇੰਚ, 5 ਸਾਈਕਲ ਤੇ 5 ਐਂਡਰਾਇਡ ਮੋਬਾਈਲ ਸ਼ਾਮਲ ਸਨ | ਕਬੱਡੀ ਕੱਪ ਦੇ ਮੈਚਾਂ 'ਚ ਰੈਫਰੀ ਦੀ ਭੂਮਿਕਾ ਪ੍ਰਸਿੱਧ ਇੰਟਰਨੈਸ਼ਨਲ ਖਿਡਾਰੀ ਕਬੱਡੀ ਕੋਚ ਤਰਲੋਕ ਸਿੰਘ ਮੱਲੀ, ਨਿਰਮਲ ਸਿੰਘ ਹੁੰਦਲ, ਰਣਜੀਤ ਸਿੰਘ ਸੈਦਪੁਰ, ਸਤਨਾਮ ਨਾਮੀ ਡਡਵਿੰਡੀ ਆਦਿ ਨੇ ਬਾਖ਼ੂਬੀ ਨਿਭਾਈ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਬਲਦੇਵ ਸਿੰਘ ਟੀਟਾ, ਇੰਟਰਨੈਸ਼ਨਲ ਕਮੈਂਟਰ ਸ਼ਰਨਾ ਮੰਗੂਪੁਰੀਆ ਤੇ ਸੋਢੀ ਟਿੱਬਾ ਨੇ ਅਦਾ ਕੀਤੀ | ਇਸ ਮੌਕੇ ਪ੍ਰਧਾਨ ਬਲਕਾਰ ਸਿੰਘ, ਗਿਆਨੀ ਜਰਨੈਲ ਸਿੰਘ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਡਡਵਿੰਡੀ, ਸੰਤੋਖ ਸਿੰਘ ਸਫ਼ਰੀ ਯੂ.ਕੇ., ਪਰਵਿੰਦਰ ਸਿੰਘ ਪੱਪਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਤੁੜ ਤਲਵੰਡੀ, ਬਲਜੀਤ ਸਿੰਘ ਬੱਲੀ, ਅੰਗਰੇਜ਼ ਸਿੰਘ ਢਿੱਲੋਂ, ਪ੍ਰਮੋਦ ਸ਼ਾਹ ਪੱਪੂ, ਬਲਦੇਵ ਸਿੰਘ ਟੀਟਾ, ਨਿਰਮਲ ਸਿੰਘ ਹੁੰਦਲ, ਰਾਜ ਬਹਾਦਰ ਸਿੰਘ ਡਡਵਿੰਡੀ, ਲਾਡੀ ਖਿੰਡਾ, ਸੁਖਵਿੰਦਰ ਸਿੰਘ ਘਿਨਾ ਡਡਵਿੰਡੀ, ਕਮਲਜੀਤ ਸਿੰਘ ਬੱਬੂ, ਰੇਸ਼ਮ ਸਿੰਘ ਰੌਣਕੀ, ਅਮਰੀਕ ਸਿੰਘ ਯੂ ਐਸ ਏ ਡਡਵਿੰਡੀ, ਰਣਜੀਤ ਸਿੰਘ ਰਾਣਾ ਡਡਵਿੰਡੀ, ਰਣਜੀਤ ਸਿੰਘ ਨੰਡਾ, ਰਜਿੰਦਰ ਸਿੰਘ ਜੈਨਪੁਰ, ਬਲਦੇਵ ਸਿੰਘ ਮੰਗਾ ਫਤੋਵਾਲ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਗੋਲਡੀ, ਪ੍ਰੋ: ਮਦਨ ਲਾਲ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਵਿਰਕ, ਲਾਭ ਸਿੰਘ ਢਿੱਲੋਂ, ਸੇਵਾ ਸਿੰਘ ਰੰਧਾਵਾ ਕੈਨੇਡਾ, ਗੁਰਪ੍ਰੀਤ ਸਿੰਘ ਗੋਪੀ ਡੱਲਾ, ਬਾਵਾ ਸਿੰਘ, ਸਰਪੰਚ ਬਹਾਦੁਰ ਸਿੰਘ ਲੋਧੀਵਾਲ, ਚਾਚਾ ਸੁਰਿੰਦਰਜੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਕਮਾਲਪੁਰ, ਜਸਪਾਲ ਸਿੰਘ ਸੇਵਾ ਮੁਕਤ ਡੀਐਸਪੀ, ਮਾਸਟਰ ਚਰਨਜੀਤ ਸਿੰਘ ਸਟੇਟ ਅਵਾਰਡੀ ਆਦਿ ਵੀ ਹਾਜ਼ਰ ਸਨ |