14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੁਲਿਸ ਨੇ ਬੇਗੋਵਾਲ 'ਚ ਰਹਿ ਰਹੇ ਪ੍ਰਵਾਸੀਆਂ ਦੀ ਕੀਤੀ ਸ਼ਨਾਖ਼ਤ, ਦਸਤਾਵੇਜ਼ ਥਾਣੇ ਜਮ੍ਹਾਂ ਕਰਾਉਣ ਲਈ ਕਿਹਾ <br/>

Ad Position 21
No active advertisement
ਅਜੀਤ ਡੈਸਕ 26-01-2026
ਬੇਗੋਵਾਲ, 25 ਜਨਵਰੀ (ਸੁਖਜਿੰਦਰ ਸਿੰਘ)- ਬੇਗੋਵਾਲ ਪੁਲਿਸ ਵਲੋਂ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਏ. ਐਸ. ਆਈ. ਜਸਬੀਰ ਸਿੰਘ ਤੇ ਮੁਨਸ਼ੀ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਬੇਗੋਵਾਲ 'ਚ ਰਹਿ ਰਹੇ ਪ੍ਰਵਾਸੀਆਂ ਦੀ ਸ਼ਨਾਖ਼ਤ ਕੀਤੀ ਗਈ | ਇਸ ਮੌਕੇ ਏ.ਐਸ.ਆਈ. ਜਸਬੀਰ ਸਿੰਘ ਨੇ ਕਿਹਾ ਕਿ ਦੇਖਿਆ ਜਾ ਰਿਹਾ ਹੈ ਕਿ ਬਾਹਰਲੀਆਂ ਸਟੇਟਾਂ ਤੋਂ ਕਈ ਪ੍ਰਵਾਸੀ ਆ ਕੇ ਪੰਜਾਬ ਵਿਚ ਰਹਿ ਰਹੇ ਹਨ ਤੇ ਉਨ੍ਹਾਂ ਵਿਚੋਂ ਕਈ ਪ੍ਰਵਾਸੀ ਬਾਹਰੋਂ ਕਿਸੇ ਨਾ ਕਿਸੇ ਤਰਾਂ ਦਾ ਜਾਂ ਤਾਂ ਕ੍ਰਾਈਮ ਕਰਕੇ ਪੰਜਾਬ 'ਚ ਆਇਆ ਹੋਇਆ ਹੈ ਜਾਂ ਕਈ ਪ੍ਰਵਾਸੀ ਪੰਜਾਬ ਤੋਂ ਵਾਰਦਾਤ ਕਰਕੇ ਚਲੇ ਜਾਂਦੇ ਹਨ | ਇਸ ਲਈ ਉਨ੍ਹਾਂ ਦੀ ਸ਼ਨਾਖ਼ਤ ਕਰਨ ਲਈ ਪੁਲਿਸ ਵਲੋਂ ਇਹ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਇੱਥੇ ਰਹਿ ਰਹੇ ਹਨ ਉਹ ਆਪਣੇ ਸ਼ਨਾਖ਼ਤੀ ਪੱਤਰ ਪੁਲਿਸ ਥਾਣਾ ਬੇਗੋਵਾਲ 'ਚ ਜਮ੍ਹਾਂ ਕਰਾਉਣ | ਉਨ੍ਹਾਂ ਕਿਹਾ ਕਿ ਹਰ ਪ੍ਰਵਾਸੀ ਆਪਣਾ ਆਧਾਰ ਕਾਰਡ, ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਤੇ ਕਸਬੇ ਦੇ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਸਾਰੇ ਦਸਤਾਵੇਜ਼ ਥਾਣੇ ਜਮ੍ਹਾਂ ਕਰਾਉਣ |

Ad Position 22
No active advertisement
ਪਿਛਲੀ ਖ਼ਬਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਵੱਲੋਂ ਕਰਵਾਇਆ 22ਵਾਂ ਗੋਲਡ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਭਾਜਪਾ ਆਗੂ ਅਸ਼ੋਕ ਦੁੱਗਲ ਨੇ ਨਵ-ਨਿਯੁਕਤ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ <br/>
Ad Position 24