ਸੁਲਤਾਨਪੁਰ ਲੋਧੀ, 27 ਜਨਵਰੀ (ਨਰੇਸ਼ ਹੈਪੀ)-ਗਣਤੰਤਰ ਦਿਵਸ ਦੇ ਮੌਕੇ ਤੇ ਦਿੱਲੀ ਕਿਸਾਨ ਅੰਦੋਲਨ ਦੀ ਪਰੇਡ ਦੀ ਵਰੇ੍ਹਗੰਢ ਮੌਕੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿਚ ਸ਼ਾਮਿਲ ਕਿਸਾਨ ਪੇਂਡੂ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਯੂਨੀਅਨ ਤੇ ਮੁਲਾਜ਼ਮ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਸਾਂਝੇ ਤੌਰ ਤੇ ਟਰੈਕਟਰ ਪਰੇਡ ਰੋਸ ਮਾਰਚ ਕੀਤਾ ਗਿਆ | ਇਸ ਸੰਬੰਧ 'ਚ ਪਹਿਲਾਂ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਚ ਭਾਰੀ ਇਕੱਠ ਹੋਇਆ ਜਿਸ 'ਚ ਵੱਖ-ਵੱਖ ਬੁਲਾਰਿਆਂ ਨੇ ਕਿਸਾਨੀ ਮੰਗਾਂ ਬਿਜਲੀ ਬਿੱਲ 2025 ਵਾਪਸ ਲੈਣ ਤੇ ਬੀਜ ਬਿੱਲ ਰੱਦ ਕਰਨ, ਐਮ ਐਸ ਪੀ ਤੇ ਖ਼ਰੀਦ ਦਾ ਗਰੰਟੀ ਕਾਨੂੰਨ ਬਣਾਉਣ ,ਵੱਖ-ਵੱਖ ਮੁਲਕਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤਿਆਂ ਵਿਚ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਹੋਰ ਖੇਤਰਾਂ ਨੂੰ ਬਾਹਰ ਰੱਖਿਆ ਜਾਵੇ, ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕੀਤੇ ਜਾਣ, ਪਹਿਲਾਂ ਮਨਰੇਗਾ ਬਹਾਲ ਕਰੋ, ਕਿਸਾਨ ਦੀ ਮਰਜ਼ੀ ਬਿਨਾਂ ਜ਼ਮੀਨ ਅਕਵਾਇਰ ਨਾ ਹੋਵੇ, ਕਿਸਾਨ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫ਼ਸਲਾਂ, ਮਨੁੱਖੀ ਜਾਨਾਂ, ਘਰਾਂ ਤੇ ਪਸ਼ੂਆਂ ਦਾ ਪੂਰਾ ਮੁਆਵਜ਼ਾ ਤੇ ਹੜ੍ਹਾਂ ਦੀ ਰੋਕਥਾਮ ਲਈ ਪੱਕੇ ਪ੍ਰਬੰਧਾਂ ਦੀ ਮੰਗ ਕੀਤੀ | ਇਸ ਮੌਕੇ ਆਲ ਇੰਡੀਆ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਬੀਕੇਯੂ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਦੁਆਬਾ ਕਿਸਾਨ ਕਮੇਟੀ ਕਪੂਰਥਲਾ, ਪੇਂਡੂ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਸਭਾ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ | ਉਪਰੰਤ ਇੱਕ ਵਿਸ਼ਾਲ ਟਰੈਕਟਰ ਮਾਰਚ ਨਵੀਂ ਦਾਣਾ ਮੰਡੀ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੇੜੇ ਪੁੱਡਾ ਕਲੋਨੀ ਤੋਂ ਵਾਪਸ ਤਲਵੰਡੀ ਚੌਧਰੀਆਂ ਪੁਲ ਦੇ ਨਜ਼ਦੀਕ ਸਮਾਪਤ ਹੋਇਆ ਜਿਸ ਵਿਚ ਵੱਡੀ ਤਾਦਾਦ ਵਿਚ ਕਿਸਾਨਾਂ ਨੇ ਟਰੈਕਟਰਾਂ ਸਮੇਤ ਹਿੱਸਾ ਲਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਰਜਿੰਦਰ ਸਿੰਘ ਰਾਣਾ ਐਡਵੋਕੇਟ ਸੰਯੁਕਤ ਕਿਸਾਨ ਮੋਰਚਾ, ਅਮਰਜੀਤ ਸਿੰਘ ਟਿੱਬਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ, ਜਸਵਿੰਦਰ ਸਿੰਘ ਵਿੱਤ ਸਕੱਤਰ, ਪਰਮਜੀਤ ਸਿੰਘ ਬਾਊਪੁਰ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਪੂਰਥਲਾ, ਆਲ ਇੰਡੀਆ ਕਿਸਾਨ ਸਭਾ ਮੁਕੰਦ ਸਿੰਘ, ਨਿਰਮਲ ਸਿੰਘ ਸ਼ੇਰਪੁਰ ਸੱਧਾ ਸੂਬਾਈ ਆਗੂ ਪੇਂਡੂ ਮਜ਼ਦੂਰ ਯੂਨੀਅਨ, ਬਲਦੇਵ ਸਿੰਘ ਭਾਰਤ ਨਿਰਮਾਣ ਯੂਨੀਅਨ, ਬਲਦੇਵ ਸਿੰਘ ਚੰਨਣਵਿੰਡੀ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਕਪੂਰਥਲਾ, ਸੁਖਦੇਵ ਸਿੰਘ ਪਾਵਰਕਾਮ, ਅਜੀਤ ਸਿੰਘ ਔਜਲਾ ਸਾਬਕਾ ਪ੍ਰਧਾਨ ਕਿਸਾਨ ਕਲੱਬ ਪੀਏਯੂ ਲੁਧਿਆਣਾ, ਸੁਰਜੀਤ ਸਿੰਘ ਟਿੱਬਾ ਵਾਤਾਵਰਨ ਕਮੇਟੀ, ਪਿ੍ੰਸੀਪਲ ਲਖਬੀਰ ਸਿੰਘ, ਕਰਨੈਲ ਸਿੰਘ ਸੱਦੂਵਾਲ ਕਿਰਤੀ ਕਿਸਾਨ ਯੂਨੀਅਨ, ਜਗਰੂਪ ਸਿੰਘ ਮੋਖੇ, ਅਮਰੀਕ ਸਿੰਘ ਟਿੱਬਾ, ਡਾ. ਹਰਜਿੰਦਰ ਸਿੰਘ ਲਾਲੀ, ਮਾ: ਜਸਬੀਰ ਸਿੰਘ ਸੂਜੋਕਾਲੀਆ, ਸੁਖਦੇਵ ਸਿੰਘ ਪੰਚ, ਜੱਗਾ ਸਿੰਘ ਸਾਬਕਾ ਸਰਪੰਚ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |