26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵੱਖ-ਵੱਖ ਥਾਈਾ ਸ਼ੋਭਾ ਯਾਤਰਾਵਾਂ ਕੱਢੀਆਂ <br/>

Ad Position 21
No active advertisement
ਅਜੀਤ ਡੈਸਕ 01-02-2026

ਕਪੂਰਥਲਾ,31 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਸੁਸਾਇਟੀ ਖੋਜੇਵਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਪਿੰਡ ਖੋਜੇਵਾਲ ਦੀ ਪ੍ਰਕਿਰਮਾ ਕਰਦਾ ਹੋਇਆ ਮੁੜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪੁੱਜ ਕੇ ਸਮਾਪਤ ਹੋਇਆ | ਨਗਰ ਕੀਰਤਨ ਦੀ ਰਵਾਨਗੀ ਮੌਕੇ ਉੱਘੇ ਢਾਡੀ ਭਾਈ ਮੰਗਲ ਸਿੰਘ ਪੱਡਾ ਦੇ ਜਥੇ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਇਤਿਹਾਸ ਤੇ ਉਨ੍ਹਾਂ ਦੇ ਫ਼ਲਸਫੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਉਨ੍ਹਾਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ | ਨਗਰ ਕੀਰਤਨ ਵਿਚ ਸ਼ਾਮਲ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅੱਜ ਸਾਨੂੰ ਗੁਰੂ ਰਵਿਦਾਸ ਜੀ ਦੀ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ | ਨਗਰ ਕੀਰਤਨ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ, ਸਕੱਤਰ ਭਜਨ ਲਾਲ, ਖਜ਼ਾਨਚੀ ਰਕੇਸ਼ ਕੁਮਾਰ ਤੇ ਹੋਰ ਅਹੁਦੇਦਾਰਾਂ ਨੇ ਰਣਜੀਤ ਸਿੰਘ ਖੋਜੇਵਾਲ, ਰਵਿੰਦਰ ਸਿੰਘ ਬੈਂਸ ਟਰੰਟੋ, ਸਰਬਜੀਤ ਸਿੰਘ ਦਿਓਲ ਤੇ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ ਹੋਰ ਸਖ਼ਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਨੇ ਕੁਮਾਰ, ਬਲਬੀਰ ਸਿੰਘ, ਰਵੀ ਕੁਮਾਰ, ਇੰਦਰਪਾਲ, ਸੁਰਜੀਤ ਸਿੰਘ, ਚਰਨਜੀਤ ਪਵਾਰ, ਹਰੀਸ਼ ਪਵਾਰ, ਧਰਮਵੀਰ ਪਵਾਰ, ਪਿੰਡ ਖੋਜੇਵਾਲ ਦੇ ਸਰਪੰਚ ਸਿਮਰਨਜੀਤ ਸਿੰਘ ਜੋਸ਼, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਭਾਜਪਾ ਦੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ, ਮਾਸਟਰ ਛਿੰਦਰਪਾਲ ਸਿੰਘ, ਚਰਨਜੀਤ ਹੰਸ, ਸਾਬੀ ਲੰਕੇਸ਼, ਅਰਜਨ ਸੱਭਰਵਾਲ, ਜਸਵਿੰਦਰਪਾਲ ਸਿੰਘ ਉੱਗੀ ਤੋਂ ਇਲਾਵਾ ਪਿੰਡ ਤੇ ਇਲਾਕੇ ਦੀ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਅੱਜ ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਤੋਂ ਕੱਢੀ ਗਈ | ਸ਼ੋਭਾ ਯਾਤਰਾ ਦੌਰਾਨ ਸੁੰਦਰ ਪਾਲਕੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਜਿਸਦਾ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਨਾਲ ਸੁਆਗਤ ਕੀਤਾ ਗਿਆ | ਇਸ ਮੌਕੇ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ | ਸੰਗਤਾਂ ਨੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕੀਤਾ | ਸ਼ੋਭਾ ਯਾਤਰਾ ਦੌਰਾਨ ਬੈਂਡ ਬਾਜੇ ਦੀਆਂ ਮਧੁਰ ਸੰਗੀਤਕ ਧੁੰਨਾਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ | ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਲੀ ਸੰਗਤ ਵਲੋਂ ਜਗ੍ਹਾ ਜਗ੍ਹਾ ਫਲ ਫਰੂਟ, ਚਾਹ ਪਕੌੜੇ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੇ ਲੰਗਰ ਲਗਾਏ ਗਏ ਸਨ | ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਮੁੱਖ ਸ਼ਖ਼ਸੀਅਤਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੰਤ ਦੇਸ ਰਾਜ ਗੋਬਿੰਦਪੁਰਾ, ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਜਸਵਿੰਦਰ ਸਿੰਘ ਪੰਡਵਾ ਤੋਂ ਇਲਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਜੋਗਿੰਦਰ ਸਿੰਘ ਮਾਨ ਆਪ ਆਗੂ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਹਰਜੀ ਮਾਨ ਹਲਕਾ ਇੰਚਾਰਜ ਆਪ, ਭਾਜਪਾ ਆਗੂ ਆਸ਼ੂ ਸਾਂਪਲਾ, ਜਰਨੈਲ ਨੰਗਲ ਚੇਅਰਮੈਨ, ਅਨੀਤਾ ਸੋਮ ਪ੍ਰਕਾਸ਼, ਐਸ.ਡੀ.ਐਮ. ਜਸ਼ਨਜੀਤ ਸਿੰਘ, ਐਸ.ਪੀ. ਮਾਧੁਵੀ ਸ਼ਰਮਾ, ਅਵਤਾਰ ਸਿੰਘ ਮੰਡ, ਮੇਅਰ ਰਾਮਪਾਲ ਉੱਪਲ, ਬਸਪਾ ਆਗੂ ਮਾਸਟਰ ਹਰਭਜਨ ਬਲਾਲੋ, ਲੇਖ ਰਾਜ ਜਮਾਲਪੁਰੀ, ਮੋਹਨ ਸਿੰਘ ਸਾਈਾ, ਦਲਜੀਤ ਰਾਜੂ ਦਰਵੇਸ਼ ਪਿੰਡ, ਅਧਿਆਪਕ ਆਗੂ ਵਰਿੰਦਰ ਕੰਬੋਜ, ਬਿੰਦਰ ਸਿੰਘ ਰਾਵਲਪਿੰਡੀ, ਸਤਨਾਮ ਸਿੰਘ ਅਰਸੀ, ਹਰਜੀਤ ਸਿੰਘ ਪਰਮਾਰ, ਸਤਵੀਰ ਸਿੰਘ ਵਾਲੀਆ, ਹਰਵਿੰਦਰ ਸਿੰਘ ਲਵਲੀ ਵਾਲੀਆ, ਜਤਿੰਦਰਪਾਲ ਸਿੰਘ ਪਲਾਹੀ, ਜਤਿੰਦਰ ਸਿੰਘ ਕੁੰਦੀ, ਗੁਰਦੀਪ ਸਿੰਘ ਖੇੜਾ, ਜੀਤੀ ਖੇੜਾ, ਸੁਰਿੰਦਰ ਢੰਡਾ, ਸ਼ਰਧਾ ਰਾਮ, ਦਵਿੰਦਰ ਕੁੱਲਥਮ, ਅਸ਼ੋਕ ਭਾਟੀਆ, ਗੁਰਦਿਆਲ ਸੋਢੀ, ਯਸ਼ ਬਰਨਾ, ਸੀਟੂ ਬਾਈ, ਐਡਵੋਕੇਟ ਸ਼ਰਧਾ ਰਾਮ, ਪ੍ਰਮਾਨੰਦ ਲਾਜੀ, ਕਮਲਜੀਤ ਬੰਗਾ, ਅਸ਼ੋਕ ਸੱਲਣ, ਸੰਤੋਸ਼ ਕੁਮਾਰ ਗੋਗੀ, ਅਸ਼ੋਕ ਸੇਠੀ, ਦਰਬਾਰਾ ਸਿੰਘ ਪਲਾਹੀ, ਕੌਂਸਲਰ ਨਿੱਕਾ ਸੁਧੀਰ, ਤੇਜਪਾਲ ਬਸਰਾ ਸੀਨੀਅਰ ਮੇਅਰ, ਜਥੇਦਾਰ ਸਰੂਪ ਸਿੰਘ ਖਲਵਾੜਾ, ਵਿੱਕੀ ਸੂਦ ਡਿਪਟੀ ਮੇਅਰ, ਗਾਇਕ ਮਕਬੂਲ, ਬਲਦੇਵ ਰਾਜ ਕੋਮਲ, ਸੰਜੀਵ ਬੁੱਗਾ ਕੌਂਸਲਰ, ਅਸ਼ੋਕ ਕੱੁਲਥਮ, ਬਾਵਾ ਵਾਲੀਆ, ਬਲਜੀਤ ਸਿੰਘ ਵਾਲੀਆ, ਸਰਬਜੀਤ ਕੌਰ ਸਾਬਕਾ ਕੌਂਸਲਰ, ਪਰਮਜੀਤ ਕੌਰ ਕੰਬੋਜ ਸਾਬਕਾ ਕੌਂਸਲਰ, ਤਰਨਜੀਤ ਸਿੰਘ ਬੰਟੀ ਵਾਲੀਆ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੌਂਸਲਰ, ਸੀਤਲ ਲੋਈ ਪਿ੍ੰਸੀਪਲ, ਰਜਿੰਦਰ ਘੇੜਾ, ਹਰਮੰਦਰ ਸਿੰਘ ਬਸਰਾ, ਗਜਵੀਰ ਸਿੰਘ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਸਨ |
ਪਾਂਸ਼ਟਾ, (ਸਤਵੰਤ ਸਿੰਘ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪਾਂਸ਼ਟਾ ਤੋਂ ਰਿਵਾਇਤੀ ਬਾਣੇ ਵਿਚ ਸਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਏ ਨਗਰ ਕੀਰਤਨ ਵਿਚ ਵੱਡੀ ਗਿਣਤੀ ਸ਼ਰਧਾਲੂਆਂ ਦਾ ਸਤਿ ਬਾਬਾ ਕਾਲੂ ਮੰਦਿਰ, ਫੌਜੀ ਮਾਰਕੀਟ, ਸ਼ਿਵ ਮੰਦਿਰ, ਪੱਤੀ ਭਾਗ ਸਿੰਘ, ਪੱਤੀ ਚੋਣੇ, ਸੁੰਦਰ ਨਗਰ (ਬੰਨ੍ਹਢਾਕਾ) ਪੱਤੀ ਗਾਦਨ, ਗੁਰਦੁਆਰਾ ਸ਼ਹੀਦਗੰਜ ਤੇ ਖੂਹ ਵਾਲ਼ਾ ਮੁਹੱਲਾ ਆਦਿ ਪੜਾਵਾਂ 'ਤੇ ਸਵਾਗਤ ਕੀਤਾ ਗਿਆ ਤੇ ਚਾਹ-ਪਕੌੜੇ, ਮਠਿਆਈਆਂ ਤੇ ਫਲਾਂ ਦੀ ਸੇਵਾ ਕੀਤੀ ਗਈ | ਪ੍ਰਬੰਧਕਾਂ ਅਨੁਸਾਰ ਇਸ ਮੌਕੇ ਭਾਈ ਦੀਦਾਰ ਸਿੰਘ ਸੰਗਤਪੁਰ ਦੇ ਜਥੇ ਸਮੇਤ ਰਾਗੀ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਂਸ਼ਟਾ ਦੇ ਪ੍ਰਧਾਨ ਪਿ੍ੰਸੀਪਲ ਰਾਮ ਕ੍ਰਿਸ਼ਨ, ਡਾਕਟਰ ਸੁਰਜੀਤ ਸਿੰਘ, ਚੌਧਰੀ ਮੇਹਰ ਚੰਦ, ਬਲਵਿੰਦਰ ਸਿੰਘ, ਸੰਤੋਖ ਸਿੰਘ ਫੌਜੀ, ਘਰਮਪਾਲ ਪਾਂਸ਼ਟਾ, ਗੁਰਮੇਲ ਭਾਟੀਆ, ਰਾਜਕੁਮਾਰ, ਨਰੇਸ਼ ਕੁਮਾਰ, ਦੀਪਕ, ਸਾਭੀ, ਮੁਖਤਿਆਰ, ਪਵਿੱਤਰ ਸਿੰਘ ਅਤੇ ਨਰਿੰਦਰ ਸਿੰਘ ਅਨੁਸਾਰ ਅੱਜ ਰਾਤ ਦੇ ਦੀਵਾਨ ਵਿਚ ਭਾਈ ਰਾਜਿੰਦਰ ਸਿੰਘ ਖੰਡੂਪੁਰ ਹਾਜ਼ਰੀ ਭਰਨਗੇ ਤੇ 1 ਫਰਵਰੀ ਦਿਨ ਐਤਵਾਰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਾਡਲ ਟਾਊਨ ਪਾਂਸ਼ਟਾ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਇਸ ਮੌਕੇ ਭਾਈ ਮਨਪ੍ਰੀਤ ਸਿੰਘ ਗੁਰਾਇਆ ਦਾ ਕੀਰਤਨੀ ਜਥਾ ਕੀਰਤਨ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਨਡਾਲਾ 'ਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦਾਖਲਾ ਮੁਹਿੰਮ 2026 ਲਈ ਜਾਗਰੂਕਤਾ ਵੈਨ ਰਵਾਨਾ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅੱਜ ਮਨਾਇਆ ਜਾਵੇਗਾ-ਬਾਬਾ ਮਨਜੀਤ ਸਿੰਘ ਬੇਦੀ <br/>
Ad Position 24