ਫਗਵਾੜਾ, 2 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਲੰਗਰ ਵਰਤਾਇਆ ਗਿਆ | ਸ਼ਾਮ ਨੂੰ ਅੰਮਿ੍ਤ ਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਰਾਤ ਨੂੰ ਧਾਰਮਿਕ ਸਟੇਜ ਸਜਾਈ ਗਈ ਜਿਸ ਵਿਚ ਮਾਸਟਰ ਗੁਰਮੁਖ ਲੋਕ ਪੇ੍ਰਮੀ ਦੇ ਜਥੇ ਨੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਸਿੱਧ ਵਿਦਵਾਨ ਡਾ. ਇੰਦਰਜੀਤ ਸਿੰਘ ਵਾਸੂ ਨੇ ਆਪਣੇ ਵਿਚਾਰ ਪੇਸ਼ ਕੀਤੇ | ਦੂਸਰੇ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਮੱਖਣ ਸਿੰਘ ਤੇ ਹਜ਼ੂਰੀ ਰਾਗੀ ਸ਼ਮਸ਼ੇਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪ੍ਰਸਿੱਧ ਮਿਸ਼ਨਰੀ ਕਵੀ ਤੇ ਲੇਖਕ ਸੋਹਣ ਸਹਿਜਲ, ਸੋਹਣ ਸਿੰਘ ਭਿੰਡਰ ਤੇ ਹੋਰ ਕਵੀਆਂ ਵੱਲੋਂ ਕਵਿਤਾ ਪਾਠ ਕੀਤਾ ਗਿਆ | ਮਿਸ਼ਨਰੀ ਗਾਇਕ ਜੋਗਿੰਦਰ ਪਾਲ ਝਿੱਕਾ ਵਲੋਂ ਮਿਸ਼ਨਰੀ ਗੀਤ ਪੇਸ਼ ਕੀਤੇ ਗਏ, ਆਜ਼ਾਦ ਰੰਗ ਮੰਚ ਦੀ ਟੀਮ ਵਲੋਂ ਨਾਟਕ ਬੇਗਮਪੁਰ ਦਾ ਵਾਸੀ 'ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਿੰਦਰਪਾਲ ਯੂ.ਐਸ.ਏ., ਬਿਮਲਾ ਪਾਲ ਯੂ.ਐਸ.ਏ., ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਂਸਲਰ ਗੁਰਪ੍ਰੀਤ ਕੌਰ ਜੰਡੂ, ਵੀਨਾ ਰਾਣੀ, ਠੇਕੇਦਾਰ ਨਰਿੰਦਰ ਸਿੰਘ, ਦੀਪਕ ਸਰੋਆ ਯੂ.ਐਸ.ਏ., ਸੋਢੀ ਰਾਮ ਗੋਹਾਵਰ ਨੇ ਸ਼ਿਰਕਤ ਕੀਤੀ | ਪਿੰਦਰਪਾਲ ਤੇ ਬਿਮਲਾ ਪਾਲ ਨੇ ਸਭਾ ਦੇ ਪੇ ਬੈਕ ਟੂ ਸੁਸਾਇਟੀ ਮਿਸ਼ਨ ਵਾਸਤੇ 2 ਲੱਖ 51 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਭੇਟ ਕੀਤਾ ਤੇ ਹਰ ਸਾਲ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਇਸ ਵੱਡੇ ਆਰਥਿਕ ਸਹਿਯੋਗ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ | ਸਭਾ ਦੇ ਪ੍ਰਧਾਨ ਜਗਨ ਨਾਥ, ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ, ਉਪ ਪ੍ਰਧਾਨ ਗੁਰਮੇਜ ਸਿੰਘ, ਸ਼ਿੰਗਾਰਾ ਰਾਮ ਵਿਰਦੀ, ਕੈਸ਼ੀਅਰ ਸਰਵਣ ਬਿਰਹਾ, ਸਲਾਹਕਾਰ ਰਾਮ ਜੀ ਬਾਂਸਲ, ਕੇ.ਕੇ. ਗੁਰੂ, ਪ੍ਰੇਮ ਨਾਥ ਸਰੋਏ, ਦੀਪਕ ਸਰੋਏ ਤੇ ਹੋਰ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨਾਂ ਤੇ ਹੋਰ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਹਾਸਲ ਕਰਨ ਵਾਲੀਆਂ ਹੋਰ ਦਾਨੀ ਸ਼ਖ਼ਸੀਅਤਾਂ ਵਿਚ ਭਗਵੰਤ ਰਾਏ, ਬਲਦੇਵ ਸਿੰਘ, ਗੁਰਬਚਨ ਲਾਲ ਬੰਗੜ, ਰੇਸ਼ਮ ਲਾਲ, ਸੰਤੋਖ ਲਾਲ ਸਰੋਏ, ਸੰਤੋਸ਼ ਚੰਦ ਹੀਰ, ਆਰ.ਸੀ. ਟੰਡਨ, ਐਚ.ਐਲ. ਬੰਗਾ, ਜੀਵਨ ਕੁਮਾਰ, ਜ਼ੋਰਾਵਰ ਸਿੰਘ, ਗੁਰਦਾਵਰ ਰਾਮ, ਸ਼ਿੰਗਾਰਾ ਰਾਮ ਵਿਰਦੀ, ਰਾਮ ਕਿ੍ਸ਼ਨ ਸੰਧੂ, ਰਾਮਜੀ ਬੰਸਲ, ਚਮਨ ਲਾਲ, ਪਰਵਿੰਦਰ ਰਾਜੂ, ਅਮਰਜੀਤ ਬੰਗਾ, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ | ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ 'ਚ ਅਵਤਾਰ ਸਿੰਘ ਦਰਦੀ, ਸ਼ਿੰਗਾਰਾ ਰਾਮ ਵਿਰਦੀ, ਗੁਰਮੇਜ ਸਿੰਘ, ਸਰਵਣ ਬਿਰਹਾ, ਪ੍ਰੇਮ ਲਾਲ, ਜਰਨੈਲ ਸਿੰਘ, ਰਾਮ ਸਰਨ, ਤਰਸੇਮ ਸੱਲ੍ਹਣ, ਭਾਗਮਲ, ਮਹੇਸ਼ ਪਾਲ, ਰਾਜ ਕੁਮਾਰ, ਜੁਗਲ ਕਿਸ਼ੋਰ, ਗੁਰਦਿਆਲ ਮਹੇ ਆਦਿ ਹਾਜ਼ਰ ਸਨ | ਸਟੇਜ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਘਣਸ਼ਾਮ ਸਾਬਕਾ ਡੀ.ਜੀ.ਐਮ. ਕੇਨਰਾ ਬੈਂਕ ਵਲੋਂ ਬਾਖ਼ੂਬੀ ਨਿਭਾਈ ਗਈ |