26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਫਗਵਾੜਾ ਵਿਖੇ ਪੰਜਾਬੀ ਮਾਂ-ਬੋਲੀ ਚੇਤਨਾ ਮਾਰਚ ਕੱਢਿਆ <br/>

Ad Position 21
No active advertisement
ਅਜੀਤ ਡੈਸਕ 22-02-2026
ਫਗਵਾੜਾ, 21 ਫਰਵਰੀ (ਅਸ਼ੋਕ ਕੁਮਾਰ ਵਾਲੀਆ, ਹਰਜੋਤ ਸਿੰਘ ਚਾਨਾ)-ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਣ, ਪੰਜਾਬੀ ਵਿਰਸਾ ਟਰੱਸਟ ਤੇ ਸਹਾਰਾ ਵੈੱਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਮਾਂ-ਬੋਲੀ ਚੇਤਨਾ ਮਾਰਚ ਫਗਵਾੜਾ ਵਿਖੇ ਕੱਢਿਆ ਗਿਆ | ਇਹ ਵਿਸ਼ਾਲ ਮਾਰਚ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋਇਆ ਤੇ ਸੈਂਟਰਲ ਟਾਊਨ, ਲੋਹਾ ਮੰਡੀ, ਗਾਂਧੀ ਚੌਂਕ, ਛੱਤੀ ਖੂਹੀ, ਗਊਸ਼ਾਲਾ ਬਾਜ਼ਾਰ, ਬਾਂਸਾਂ ਬਾਜ਼ਾਰ ਤੋਂ ਹੁੰਦਾ ਹੋਇਆ ਪੁਰਾਣਾ ਡਾਕਖ਼ਾਨਾ, ਸਕੂਲ ਆਫ਼ ਐਮੀਨੈਂਸ ਤੋਂ ਬਾਅਦ ਬਲੱਡ ਬੈਂਕ ਦੇ ਸਾਹਮਣੇ ਪਾਰਕ ਵਿੱਚ ਸਮਾਪਤ ਹੋਇਆ | ਸੰਤ ਅਨੂਪ ਸਿੰਘ ਊਨਾ ਸਾਹਿਬ, ਸੰਤ ਗੁਰਚਰਨ ਸਿੰਘ, ਮੈਂਬਰ ਪਾਰਲੀਮੈਂਟ ਡਾ:ਰਾਜਕੁਮਾਰ ਚੱਬੇਵਾਲ, ਹਰਜੀ ਮਾਨ, ਮੇਅਰ ਰਾਮਪਾਲ ਉੱਪਲ, ਡੀ.ਐੱਸ.ਪੀ. ਭਾਰਤ ਭੂਸ਼ਨ, ਪ੍ਰੋ: ਜਸਵੰਤ ਸਿੰਘ ਗੰਡਮ ਨੇ ਇਸ ਮਾਂ-ਬੋਲੀ ਮਾਰਚ ਨੂੰ ਹਰੀ ਝੰਡੀ ਦਿੱਤੀ | ਇਸ ਤੋਂ ਪਹਿਲਾਂ ਆਪਣੇ ਵਿਚਾਰ ਪੇਸ਼ ਕਰਦਿਆਂ ਡਾ: ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਮਾਂ-ਬੋਲੀ ਪੰਜਾਬੀ ਨੂੰ ਪੰਜਾਬ ਵਿੱਚ ਪੂਰਾ ਸਥਾਨ ਮਿਲ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਾਰਪੋਰੇਸ਼ਨ ਮੇਅਰ ਰਾਮ ਪਾਲ ਉੱਪਲ ਦੀ ਪ੍ਰਵਾਨਗੀ ਨਾਲ ਗੁਰੂ ਨਾਨਕ ਮਿੳਾੂਸੀਪਲ ਲਾਇਬ੍ਰੇਰੀ ਦੀ ਮੁੜ ਉਸਾਰੀ ਲਈ ਟੈਂਡਰ ਲਾਉਣ ਲਈ ਧੰਨਵਾਦ ਕਰਦਿਆਂ ਆਪਣੇ ਐੱਮ.ਪੀ. ਫ਼ੰਡ ਵਿਚੋਂ 20 ਲੱਖ ਰੁਪਏ ਹੋਰ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਜੀ ਮਾਨ ਨੇ ਕਿਹਾ ਕਿ ਸਾਹਿਤਕ ਸੰਸਥਾਵਾਂ ਵੱਲੋਂ ਪੰਜਾਬੀ ਮਾਂ-ਬੋਲੀ ਦਾ ਚੇਤਨਾ ਮਾਰਚ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ | ਸੰਤ ਅਨੂਪ ਸਿੰਘ ਨੇ ਨਵੀਂ ਪੀੜ੍ਹੀ ਵਿੱਚ ਪੰਜਾਬੀ ਪ੍ਰਤੀ ਸਨੇਹ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਰਾਖੀ ਲਈ ਚੇਤਨਾ ਮਾਰਚ ਵਰਗਾ ਉਪਰਾਲਾ ਸਲਾਹੁਣਯੋਗ ਹੈ | ਪ੍ਰੋ. ਜਸਵੰਤ ਸਿੰਘ ਗੰਡਮ ਨੇ ਮਾਂ-ਬੋਲੀ ਦੀ ਵਿਸ਼ੇਸ਼ਤਾ ਤੇ ਮਨੁੱਖੀ ਸ਼ਖ਼ਸੀਅਤ ਵਿੱਚ ਇਸ ਦੀ ਅਹਿਮੀਅਤ ਬਾਰੇ ਵਿਸ਼ੇਸ਼ ਤੌਰ 'ਤੇ ਚਾਨਣਾ ਪਾਇਆ ਅਤੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ | ਤਰਨਜੀਤ ਸਿੰਘ ਕਿੰਨੜਾ ਤੇ ਪਿ੍ੰ. ਗੁਰਮੀਤ ਸਿੰਘ ਪਲਾਹੀ, ਹਰੀਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਵਿਸ਼ਾਲ ਮਾਰਚ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਆਗੂ, ਲੇਖਕ, ਪੱਤਰਕਾਰ, ਲੇਖਕ ਸਾਹਿਤ ਸਭਾਵਾਂ, ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਪੰਜਾਬੀ ਪ੍ਰੇਮੀ, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ | ਵਿਦਿਆਰਥੀਆਂ ਤੇ ਪੰਜਾਬੀ ਪ੍ਰੇਮੀਆਂ ਨੇ ਆਪਣੇ ਹੱਥਾਂ ਵਿੱਚ ਪੰਜਾਬੀ ਦੇ ਹੱਕ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਹੱਥਾਂ 'ਚ ਬੈਨਰ ਜਿਨ੍ਹਾਂ ਉੱਤੇ 'ਮਾਂ-ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗਰ ਰੁਲ ਜਾਉਗੇ', 'ਮਾਂ-ਬੋਲੀ ਦਾ ਸਤਿਕਾਰ ਕਰੋ', 'ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ', 'ਬੋਲੀ ਜਿਊਾਦੀ ਰਹੀ ਤਾਂ ਪੰਜਾਬੀ ਜਿਊਾਦੇ ਰਹਿਣਗੇ' ਆਦਿ ਲਿਖਿਆ ਹੋਇਆ ਸੀ, ਫੜੇ ਹੋਏ ਸਨ ਤੇ ਉਹ ਨਾਅਰੇ ਮਾਰਦੇ ਬਾਜ਼ਾਰਾਂ ਵਿੱਚ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪਿਆਰ ਕਰਨ ਦਾ ਸੁਨੇਹਾ ਦੇ ਰਹੇ ਸਨ | ਇਸ ਮੌਕੇ ਹਰਬੰਸ ਲਾਲ ਮੀਤ ਪ੍ਰਧਾਨ ਬਲੱਡ ਬੈਂਕ, ਡਾ: ਜਸਜੀਤ ਸਿੰਘ ਵਿਰਕ, ਅਸ਼ੋਕ ਸੇਠੀ, ਦੀਪਕ ਕੋਹਲੀ, ਮੁਖਿੰਦਰ ਸਿੰਘ, ਪ੍ਰੋ.ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਪਿ੍ੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਸੰਤੋਖ ਲਾਲ ਵਿਰਦੀ, ਮੋਹਨ ਸਿੰਘ ਸਾਈਾ, ਰਜੇਸ਼ ਪਲਟਾ ਸ਼ਿਵ ਸੈਨਾ ਆਗੂ, ਗੁਰਦੀਪ ਸੈਣੀ ਸ਼ਿਵ ਸੈਨਾ, ਰਣਜੀਤ ਸਿੰਘ, ਐੱਮ.ਸੀ. ਬੰਟੀ ਵਾਲੀਆ, ਸਿੱਖ ਆਗੂ ਸੁਖਦੇਵ ਸਿੰਘ ਤੇ ਸਾਥੀ, ਪਿੰਦੂ ਜੌਹਲ ਯੂ.ਕੇ., ਪਰਵਿੰਦਰਜੀਤ ਸਿੰਘ, ਮੈਡਮ ਕਮਲੇਸ਼ ਸੰਧੂ, ਦਲਜੀਤ ਕੌਰ ਚਾਨਾ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਹਰਦੇਵ ਸਿੰਘ ਨਾਮਧਾਰੀ, ਪ੍ਰੀਤਮ ਸਿੰਘ ਨਾਮਧਾਰੀ, ਪਾਲੀ ਨਾਮਧਾਰੀ, ਭੁਪਿੰਦਰ ਸਿੰਘ ਕਾਲੀ, ਰਿੰਪਲ ਪੁਰੀ, ਹਰੀਪਾਲ ਸਿੰਘ, ਮਾਸਟਰ ਸੁਖਦੇਵ ਸਿੰਘ, ਚੇਤਨ ਬਜਾਜ, ਪਿ੍ੰ: ਹਰਬੰਸ ਲਾਲ, ਅਮਿਤ ਤਰੇਹਨ, ਡਾ. ਰਮਨਦੀਪ ਸਿੰਘ ਕਿੰਨੜਾ, ਰਜਿੰਦਰ ਸਿੰਘ, ਹਰਦੀਪ ਸਿੰਘ, ਗੁਰਬਖ਼ਸ਼ ਸਿੰਘ ਪ੍ਰਮਾਰ, ਹਰਜੀਤ ਸਿੰਘ ਪਰਮਾਰ, ਤਜਿੰਦਰ ਸਿੰਘ ਮਾਡਰਨ ਸ਼ੂਜ਼, ਰਾਮਪਾਲ ਸਾਹਨੀ, ਮਾਸਟਰ ਜੋਸ਼ੀ, ਮੈਡਮ ਦਲਜੀਤ ਕੌਰ, ਨੀਲਮ ਕੁਮਾਰੀ, ਕਮਲ ਬੱਗਾ, ਸਤਨਾਮ ਸਿੰਘ ਸਚਦੇਵਾ ਅਤੇ ਗੁਰਪ੍ਰੀਤ ਸਿੰਘ ਮੱਕੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਾਤਰ ਦਿਖਾ ਕੇ ਔਰਤ ਪਾਸੋਂ ਪਰਸ ਤੇ ਹੋਰ ਸਾਮਾਨ ਖੋਹਣ ਵਾਲੇ ਤਿੰਨ ਨੌਜਵਾਨਾਂ ਵਿਰੁੱਧ ਕੇਸ ਦਰਜ <br/> ਅਗਲੀ ਖ਼ਬਰ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
Ad Position 24