26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਦਾਤਰ ਦਿਖਾ ਕੇ ਔਰਤ ਪਾਸੋਂ ਪਰਸ ਤੇ ਹੋਰ ਸਾਮਾਨ ਖੋਹਣ ਵਾਲੇ ਤਿੰਨ ਨੌਜਵਾਨਾਂ ਵਿਰੁੱਧ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 22-02-2026
ਭੁਲੱਥ, 21 ਫਰਵਰੀ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)- ਭੁਲੱਥ ਪੁਲਿਸ ਵੱਲੋਂ ਦਾਤਰ ਦਿਖਾ ਕੇ ਪਰਸ ਤੇ ਹੋਰ ਸਮਾਨ ਖੋਹਣ ਵਾਲੇ ਤਿੰਨ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ਨੀਲਮ ਕੁਮਾਰੀ ਪਤਨੀ ਸੌਰਵ ਵਾਲੀਆ ਵਾਸੀ ਵਾਰਡ ਨੰਬਰ 13 ਅਰੋੜਾ ਮੁਹੱਲਾ ਭੋਗਪੁਰ ਨੇ ਦੱਸਿਆ ਕਿ ਉਹ ਕੋਆਪਰੇਟਿਵ ਬੈਂਕ ਭੁਲੱਥ ਵਿਖੇ ਨੌਕਰੀ ਕਰਦੀ ਹੈ ਤੇ ਜਦੋਂ ਉਹ ਸ਼ਾਮ ਨੂੰ ਆਪਣੀ ਬੈਂਕ ਤੋਂ ਡਿਊਟੀ ਖ਼ਤਮ ਕਰਕੇ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪਤੀ ਦੇ ਕੋਲ ਨਡਾਲਾ ਜਾ ਰਹੀ ਸੀ ਤਾਂ ਰਸਤੇ ਵਿਚ ਪਿੰਡ ਜਵਾਹਰ ਨਗਰ ਦੇ ਸ਼ਮਸ਼ਾਨਘਾਟ ਦੇ ਕੋਲ ਪਹੁੰਚੀ ਤਾਂ ਪਿੱਛੇ ਤਿੰਨ ਮੋਨੇ ਨੌਜਵਾਨ ਬਿਨਾਂ ਨੰਬਰੀ ਸਕੂਟਰੀ 'ਤੇ ਆਏ, ਜਿਨ੍ਹਾਂ ਨੇ ਸਕੂਟਰੀ ਦੇ ਅੱਗੇ ਆਪਣੀ ਸਕੂਟਰੀ ਲਗਾ ਕੇ ਰੋਕ ਲਿਆ ਤਾਂ ਇਹਨਾਂ ਵਿਚੋਂ ਸਭ ਤੋਂ ਪਿੱਛੇ ਬੈਠੇ ਨੌਜਵਾਨ ਨੇ ਸਕੂਟਰੀ ਤੋਂ ਉਤਰ ਕੇ ਮੈਨੂੰ ਦਾਤਰ ਵਿਖਾ ਕੇ ਸਕੂਟਰੀ ਦੇ ਨਾਲ ਟੰਗਿਆ ਪਰਸ ਜਿਸ ਵਿੱਚ ਬੈਂਕ ਦੀਆਂ ਚਾਬੀਆਂ, ਉਸ ਦੇ ਪਰਸਨਲ ਲਾਕਰ ਦੀਆਂ ਚਾਬੀਆਂ, ਤਿੰਨ ਏ.ਟੀ.ਐਮ. ਕਾਰਡ, ਇੱਕ ਪਾਸ-ਬੁੱਕ ਐਸ.ਬੀ.ਆਈ. ਬੈਂਕ, ਕਰੀਬ 3000 ਕੈਸ਼ ਤੇ ਇੱਕ ਆਈਫੋਨ ਅਤੇ ਉਸ ਦੇ ਗਲੇ ਵਿੱਚ ਪਾਇਆ ਲੌਕਟ ਸੋਨਾ ਜੋ ਕਰੀਬ ਦੋ ਤਿੰਨ ਗ੍ਰਾਮ ਦਾ ਸੀ ਖੋਹ ਕੇ ਫਿਰ ਪਿੱਛੇ ਭੁਲੱਥ ਸਾਈਡ ਨੂੰ ਫ਼ਰਾਰ ਹੋ ਗਏ ਜਿਸ ਦੇ ਬਿਆਨਾਂ 'ਤੇ ਭੁਲੱਥ ਪੁਲਿਸ ਵੱਲੋਂ ਅਮਰੀਕ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕਰਮ ਸਿੰਘ ਕਲੋਨੀ ਭੋਗਪੁਰ ਤੇ ਦੋ ਹੋਰ ਅਣਪਛਾਤੇ ਨੌਜਵਾਨਾਂ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਫਗਵਾੜਾ ਵਿਖੇ ਪੰਜਾਬੀ ਮਾਂ-ਬੋਲੀ ਚੇਤਨਾ ਮਾਰਚ ਕੱਢਿਆ <br/>
Ad Position 24