26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਰੇਲਵੇ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Ad Position 21
No active advertisement
22-02-2026

ਸੁਭਾਨਪੁਰ, 21 ਫਰਵਰੀ (ਸਤਨਾਮ ਸਿੰਘ)- ਸੁਭਾਨਪੁਰ ਦੇ ਰੇਲਵੇ ਫਾਟਕ ਤੋਂ ਥੋੜ੍ਹਾ ਅੱਗੇ ਗੁਰਦੁਆਰਾ ਸੰਤ ਸਰ ਸਾਹਿਬ ਦੇ ਨਜ਼ਦੀਕ ਇਕ ਨੌਜਵਾਨ ਅਣਪਛਾਤੇ ਵਿਅਕਤੀ ਦੀ ਲਾਸ਼ ਰੇਲਵੇ ਪੁਲਿਸ ਨੇ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਜੀ.ਆਰ.ਪੀ. ਪੁਲਿਸ ਦੇ ਏ.ਐਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੀ ਲਾਸ਼ ਰਮੀਦੀ ਦੇ ਨਜ਼ਦੀਕ ਰੇਲਵੇ ਲਾਈਨਾਂ ਦੇ ਨਜ਼ਦੀਕ ਪਈ ਹੈ | ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਤਾਂ ਮਿ੍ਤਕ ਨੌਜਵਾਨ ਜਿਸ ਦੀ ਉਮਰ ਕਰੀਬ 30 ਸਾਲ ਦੀ ਜਾਪਦੀ ਸੀ ਜੋ ਪ੍ਰਵਾਸੀ ਮਜ਼ਦੂਰ ਜਾਪਦਾ ਸੀ ਜਿਸ ਨੇ ਨੀਲੀ ਗੂੜੇ੍ਹ ਰੰਗ ਦੀ ਜੀਨ ਪੈਂਟ ਤੇ ਅੱਧੀ ਬਾਂਹ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ | ਉਨ੍ਹਾਂ ਦੱਸਿਆ ਕੇ ਮਿ੍ਤਕ ਨੌਜਵਾਨ ਦੀ ਜੇਬ ਵਿਚੋਂ ਸ਼ਨਾਖ਼ਤ ਕਰਨ ਲਈ ਕੋਈ ਵੀ ਆਈ.ਡੀ. ਪਰੂਫ਼ ਨਹੀਂ ਮਿਲਿਆ | ਉਨ੍ਹਾਂ ਨੇ ਨਜ਼ਦੀਕੀ ਪਿੰਡਾਂ ਵਿਚੋਂ ਮੋਹਤਬਰਾਂ ਨੂੰ ਬੁਲਾ ਕੇ ਲਾਸ਼ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਈ | ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆਂ ਲਈ ਸ਼ਨਾਖ਼ਤ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੋਰਚਰੀ ਵਿੱਚ ਰਖਵਾ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਦਾਤਰ ਦਿਖਾ ਕੇ ਔਰਤ ਪਾਸੋਂ ਪਰਸ ਤੇ ਹੋਰ ਸਾਮਾਨ ਖੋਹਣ ਵਾਲੇ ਤਿੰਨ ਨੌਜਵਾਨਾਂ ਵਿਰੁੱਧ ਕੇਸ ਦਰਜ <br/>
Ad Position 24